ਨਸ਼ੇ ਦਾ ਖਾਤਮਾ ਪ੍ਰਸ਼ਾਸਨ ਅਤੇ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ – ਡਿਪਟੀਕਮਿਸ਼ਨਰ

author
0 minutes, 0 seconds Read

ਮਾਲੇਰਕੋਟਲਾ ਦੇ ਬਹੁਤ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ  – ਸ਼ਹਿਰ ਨਿਵਾਸੀ

ਮਾਲੇਰਕੋਟਲਾ, 19 ਅਗਸਤ (ਬਿਉਰੋ): ਜ਼ਿਲ੍ਹਾ ਮਲੇਰਕੋਟਲਾ ਦੀਆ  ਕੁੱਝ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਹਿਰ ਅੰਦਰ ਵਿਕ ਰਹੇ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਦੇ ਤਹਿਤ ਕੁਝ ਲੋਕਾਂ ਨੇ ਇਕੱਠੇ ਹੋ ਕੇ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ  ਆਈ.ਏ.ਐੱਸ. ਨੂੰ ਵਿਧਾਇਕ ਮਲੇਰਕੋਟਲਾ ਡਾਕਟਰ ਜਮੀਲ ਉਰ  ਰਹਿਮਾਨ ਦੀ ਮੌਜੂਦਗੀ ਵਿਚ  ਇੱਕ ਮੈਮੋਰੰਡਮ ਦਿੱਤਾ ਗਿਆ । ਇਸ ਮੈਮੋਰੰਡਮ ਵਿੱਚ ਮੰਗ ਕੀਤੀ ਕਿ ਮਲੇਰਕੋਟਲਾ ਦੇ ਅੰਦਰ ਵਿਕ ਰਹੇ ਨਸ਼ੇ ਨੂੰ ਬੰਦ ਕਰਾਉਣ ਲਈ ਠੋਸ ਕਦਮ ਚੁਕੇ  ਜਾਣ । ਮਾਲੇਰਕੋਟਲਾ ਦੇ ਬਹੁਤ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਅਤੇ ਮਲੇਰਕੋਟਲਾ ਦੇ ਅੰਦਰ ਨਸ਼ਾ ਵੀ ਸ਼ਰੇਆਮ ਬਹੁਤ ਜਿਆਦਾ ਵਿਕ ਰਿਹਾ ਹੈ । ਸਮਾਜ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਵਿਕ ਰਹੇ ਨਸ਼ੇ ਸਬੰਧੀ ਵਾਰ-ਵਾਰ ਜਾਣੂ ਕਰਵਾਇਆ ਜਾਂਦਾ ਰਿਹਾ ਹੈ । ਪਰ ਨਸ਼ੇ ਦੇ ਸੌਦਾਗਰਾ  ਤੇ ਕੋਈ ਠੋਸ ਕਾਰਵਾਈ ਕੀਤੀ ਨਹੀਂ ਕੀਤੀ ਜਾਂਦੀ । ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਫੜਿਆ ਜਾ ਰਿਹਾ ਹੈ ਤੇ ਨਸ਼ਾ ਵੇਚਣ ਵਾਲੇ ਸੋਦਾਗਰਾਂ ਨੂੰ ਕੋਈ ਨੱਥ ਨਹੀਂ ਪਾਈ ਜਾ ਰਹੀ ਜਿਸ ਕਰਕੇ ਕਈ ਨੌਜਵਾਨਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਮੰਗ ਪੱਤਰ ਰਾਹੀਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਨਸ਼ੇ ਦੇ ਸੌਦਾਗਰਾਂ ਨੂੰ ਗਿਰਫ਼ਤਾਰ ਕਰ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇ । ਜੋ ਸਾਡੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ  ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰਾਂ ਵਿੱਚ ਪੁਖਤਾ ਅਤੇ ਮੁਫਤ ਪ੍ਰਬੰਧ ਕਰਕੇ ਉਨ੍ਹਾਂ ਦੇ ਨਸ਼ੇ ਛੁਡਾਉਣ ਲਈ ਉਹਨਾਂ ਨੂੰ ਦਾਖਲ ਕੀਤਾ ਜਾਵੇ ਤਾਂ ਜੋ ਉਹ ਮੌਤ ਦੇ ਮੂੰਹ ਵਿਚੋਂ ਬਾਹਰ ਨਿਕਲ ਸਕਣ । ਉਹਨਾਂ ਦੇ ਮਾਂ ਬਾਪ ਭੈਣ-ਭਰਾ ਸੁਖ ਦਾ ਸਾਹ ਲੈ ਸਕਣ ਜੇਕਰ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਮਲੇਰਕੋਟਲਾ ਦੀ ਜਿਲਾ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਅਤੇ ਪਿੰਡਾ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ।  ਡਿਪਟੀ ਕਮਿਸ਼ਨਰ ਡਾਕਟਰ ਪੱਲਵੀ  ਵਲੋ ਮੈਮੋਰੰਡਮ ਲਾਈਨ ਤੋਂ ਬਾਅਦ ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਮੌਜੂਦਗੀ ਵਿੱਚ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਅੰਦਰ ਸੁੱਟਿਆ ਜਾਵੇਗਾ ਜੋ ਨੌਜਵਾਨ ਨਸ਼ੇ ਦੇ ਆਦਿ ਹੋ ਚੁੱਕੇ ਹਨ ਉਨ੍ਹਾਂ ਦੀ ਸ਼ਨਾਖਤ ਕਰਕੇ ਇਲਾਜ ਕਰਵਾ ਕੇ ਦਿੱਤਾ ਜਾਵੇਗਾ । ਉਹਨਾਂ ਨੇ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪ੍ਰਸ਼ਾਸਨ ਨਾਲ  ਸਹਿਯੋਗ ਕਰਨ ਤਾਂ ਜੋ ਉਨ੍ਹਾਂ ਨੂੰ ਜਲਦੀ ਫੜ ਕੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ । ਮੈਮੋਰੰਡਮ ਦੇਣ ਮੌਕੇ ਮੁਹੰਮਦ ਅਸਲਮ ਕਾਲਾ ਸਾਬਕਾ ਐੱਮ ਸੀ, ਮੁਹੰਮਦ  ਜਮੀਲ  ਖੇੜੀਵਾਲਾ, ਮਹਿਮੂਦ ਅਹਿਮਦ ਥਿੰਦ, ਮੁਹੰਮਦ ਯਾਸੀਨ, ਮਨਸਬ ਅਲੀ, ਸਰਪੰਚ, ਜਿੰਦਰਪਾਲ, ਬਾਲੀ,  ਮੁਹੰਮਦ ਅਖ਼ਤਰ, ਜਾਹਿਦ, ਬੱਗਾ, ਸੰਦੀਪ ਖੱਟੜਾ ਸਮੇਤ ਵੱਖ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ ।

Similar Posts

Leave a Reply

Your email address will not be published. Required fields are marked *