ਆਸਟ੍ਰੇਲੀਆ ਨਾਗਰਿਕ “ਫਰੀ ਫਲ਼ਸਤੀਨ” ਦੀ ਟੀਸ਼ਰਟ ਪਾ ਸਟੇਡਿਅਮ ‘ਚ ਉਤਰਿਆ
ਮਲੇਰਕੋਟਲਾ, 19 ਨਵੰਬਰ (ਬਿਉਰੋ): ਗੁਜਰਾਤ ਦੇ ਨਰਿੰਦਰ ਮੋਦੀ ਸਟੇਡਿਅਮ ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ 2023 ਦੇ ਫਾਇਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ । ਇਸ ਨਾਲ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਰਿਕਾਰਡ-ਵਧਾਉਣ ਵਾਲਾ ਛੇਵਾਂ ਖਿਤਾਬ ਜਿੱਤਿਆ । ਸਟੇਡਿਅਮ ਦੇਸ਼ ਵਿਦੇਸ਼ ਦੇ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਜਿਸ ਵਿੱਚ ਲਗਭਗ 93,000 ਮੁੱਖ ਤੌਰ ‘ਤੇ ਭਾਰਤੀ ਪ੍ਰਸ਼ੰਸਕ ਜ਼ਿਆਦਾਤਰ ਮੌਤ ਦੀ ਚੁੱਪ ਵਿੱਚ ਬੈਠੇ ਰਹੇ ਕਿਉਂਕਿ ਘਰੇਲੂ ਟੀਮ, ਜਿਸ ਨੇ ਫਾਈਨਲ ਵਿੱਚ ਥਾਂ ਬਣਾਉਣ ਲਈ ਲਗਾਤਾਰ 10 ਮੈਚ ਜਿੱਤੇ ਸਨ, ਸਭ ਤੋਂ ਮਹੱਤਵਪੂਰਨ ਸਿਖਰ ਮੁਕਾਬਲੇ ਵਿੱਚ ਟੂਰਨਾਮੈਂਟ ਦੀ ਆਪਣੀ ਪਹਿਲੀ ਹਾਰ ਦਾ ਸ਼ਿਕਾਰ ਹੋ ਗਈ ।
ਇਸ ਮੈਚ ਦੌਰਾਨ ਇੱਕ ਵਿਸ਼ੇਸ਼ ਘਟਨਾ ਵਾਪਰੀ ਜਿਸ ਵਿੱਚ ਇੱਕ ਆਸਟ੍ਰੇਲੀਆ ਦੇ ਨਾਗਰਿਕ ਸੁਰੱਖਿਆ ਘੇਰੇ ਦੀ ਪ੍ਰਵਾਹ ਨਾ ਕਰਦੇ ਹੋਏ ਸਟੇਡਿਅਮ ਵਿੱਚ ਦਾਖਲ ਹੋ ਗਏ ਅਤੇ ਵਿਰਾਟ ਕੋਹਲੀ ਕੋਲ ਜਾ ਪਹੁੰਚੇ ਉਸ ਨੇ ਹੱਥ ਵਿੱਚ ਫਲਸਤੀਨ ਦਾ ਝੰਡਾ ਫੜਿਆ ਹੋਇਆ ਸੀ ਅਤੇ ਟੀਸ਼ਰਟ ਉੱਤੇ “ਫਰੀ ਫਲਸਤੀਨ” ਲਿਖਿਆ ਹੋਇਆ ਸੀ । ਜਿਸ ਨੂੰ ਦੇਖਦੇ ਹੀ ਸਾਰਾ ਸੁਰੱਖਿਆ ਅਮਲਾ ਹੈਰਾਨ ਰਹਿ ਗਿਆ ਅਤੇ ਉਸ ਨੂੰ ਫੋਰਨ ਗ੍ਰਿਫਤਾਰ ਕਰ ਲਿਆ ਗਿਆ ।



