ਇਕਬਾਲ ਸਿੰਘ ਝੂੰਦਾਂ ਨੇ ਕੀਤਾ ਚੋਣ ਪ੍ਰਚਾਰ
ਮਲੇਰਕੋਟਲਾ, 11 ਦਸੰਬਰ (ਅਬੂ ਜ਼ੈਦ): ਪੰਜਾਬ ਦੇ ਇਕਲੌਤੇ ਮੁਸਲਿਮ ਜ਼ਿਲਾ ਪ੍ਰੀਸ਼ਦ ਜ਼ੋਨ ਮਾਣਕਮਾਜਰਾ ਤੋ ਚੋਣ ਲੜ ਰਹੇ ਉਮੀਦਵਾਰ ਡਾ. ਮੇਹਰਦੀਨ ਬਿੰਜੋਕੀ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਹਨਾਂ ਦੇ ਹੱਕ ‘ਚ ਇਕਬਾਲ ਸਿੰਘ ਝੂੰਦਾਂ ਨੇ ਚੋਣ ਪ੍ਰਚਾਰ ਕੀਤਾ ਜਿਸ ਦੌਰਾਨ ਮਾਣਕਮਾਜਰਾ, ਬੀੜ ਅਹਿਮਦਾਬਾਦ, ਉਪੋਕੀ, ਭੈਣੀ ਕਲਾਂ, ਖੁਰਦ, ਸੱਦੋਪੁਰ, ਬਿੰਜੋਕੀ ਕਲਾਂ, ਸੰਗਾਲਾ, ਮੁਹੰਮਦਗੜ੍ਹ, ਹਿੰਮਤਾਨਾ, ਦਲੇਲਗੜ੍ਹ, ਫੈਜ਼ਗੜ੍ਹ, ਖੜਕੇਵਾਲ ਪਿੰਡਾਂ ‘ਚ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਡਾ. ਮੇਹਰਦੀਨ ਦੇ ਹੱਕ ਵੋਟ ਪਾਉਣ ਦੀ ਅਪੀਲ ਕੀਤੀ । ਇਹਨਾਂ ਮੀਟਿੰਗਾਂ ਦੌਰਾਨ ਜ਼ਿਆਦਾਤਰ ਪਿੰਡਾਂ ਵਿੱਚ ਲੱਡੂ ਵੰਡੇ ਗਏ ਅਤੇ ਸਾਥ ਦੇਣ ਦਾ ਭਰੋਸਾ ਦਿਲਵਾਇਆ ਗਿਆ ।
ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ. ਮੇਹਰਦੀਨ ਨੇ ਦੱਸਿਆ ਕਿ ਸਮੁੱਚੇ ਜ਼ੋਨ ਵਿੱਚੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਸੂਬੇ ਦੀ ਜਨਤਾ ਪਿਛਲੇ ਚਾਰ ਸਾਲ ਤੋਂ ਫਰਜ਼ੀ ਇਨਕਲਾਬੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਆ ਚੁੱਕੇ ਹਨ । ਉਹਨਾਂ ਦੱਸਿਆ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅਤੇ ‘ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਸਮਰਥਨ ਉਹਨਾਂ ਨੂੰ ਪ੍ਰਾਪਤ ਹੈ । ਪਿਛਲੇ ਦਿਨੀਂ ਮਲੇਰਕੋਟਲਾ ਜ਼ਿਲ੍ਹਾ ਦਫਤਰ ਦੇ ਉਦਘਾਟਨ ਮੌਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸੁਪਰੀਮੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਦੇ ਬਾਪੂ ਤਰਸੇਮ ਸਿੰਘ ਨੇ ਇਲਾਕੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ । ਡਾ. ਮੇਹਰਦੀਨ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਮਾਣਕਮਾਜਰਾ ਜ਼ੋਨ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇਕ ਵਾਰ ਮੌਕੇ ਦਿੱਤਾ ਜਾਵੇ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਇਲਾਕੇ ਦੀ ਸੇਵਾ ਕਰਨਗੇ ।



