ਜ਼ੁਲਮ ਦਾ ਸੂਰਜ ਹਮੇਸ਼ਾ ਸਿਖਰ ‘ਤੇ ਨਹੀਂ ਰਹਿੰਦਾ, ਸਮੇਂ ਦੇ ਗੇੜ ਨਾਲ ਢਲ ਵੀ ਜਾਂਦੈ, ਅਕਲਮੰਦ ਹਾਕਮ ਨੂੰ ਸਮਾਂ ਰਹਿੰਦੇ ਸੰਭਲ ਜਾਣਾ ਚਾਹੀਦੈ-ਐਡਵੋਕੇਟ ਮੁਹੰਮਦ ਜਮੀਲ

author
0 minutes, 4 seconds Read

ਮਲੇਰਕੋਟਲਾ, 22 ਅਗਸਤ (‌ਬਿਉਰੋ): ਹਰ ਕਾਲੇ ਦਿਨ ਦੀ ਇੱਕ ਸਵੇਰ ਜਰੂਰ ਹੁੰਦੀ ਹੈ, ਜ਼ੁਲਮ ਦਾ ਸੂਰਜ ਹਮੇਸ਼ਾ ਸਿਖਰ ‘ਤੇ ਨਹੀਂ ਰਹਿੰਦਾ ਸਮੇਂ ਦੇ ਗੇੜ ਨਾਲ ਢਲ ਵੀ ਜਾਂਦੈ, ਅਕਲਮੰਦ ਹਾਕਮ ਨੂੰ ਸਮਾਂ ਰਹਿੰਦੇ ਸੰਭਲ ਜਾਣਾ ਚਾਹੀਦੈ । ਭਾਵੇਂਕਿ ਸੱਤਾ ਦੇ ਨਸ਼ੇ ‘ਚ ਚੂਰ ਹੋ ਕੇ ਅਕਸਰ ਹਾਕਮ ਇਹ ਭੁੱਲ ਜਾਂਦੇ ਹਨ ਕਿ ਕਦੇ ਰਾਜ ਪਲਟਾ ਵੀ ਹੋ ਸਕਦਾ ਹੈ । ਇੱਕ ਸਮਾਂ ਸੀ ਜਦੋਂ ਬ੍ਰਿਟਿਸ਼ ਰਾਜ ਦਾ ਸੂਰਜ ਕਦੇ ਨਹੀਂ ਡੁੱਬਦਾ ਸੀ ‌ਕਿਉਂਕਿ ਭਾਰਤ ਸਮੇਤ ਲੱਗਭਗ ਸਾਰਾ ਵਿਸ਼ਵ ਹੀ ਉਹਨਾਂ ਦੀਆਂ ਕਲੋਨੀਆਂ ਸਨ ਯਾਨੀ ਅਨੇਕਾਂ ਦੇਸ਼ ਗੁਲਾਮ ਸਨ, ਉਹਨਾਂ ਕਈ ਸਦੀਆਂ ਤੱਕ ਚੰਮ ਦੀਆਂ ਚਲਾਈਆਂ, ਲੋਕਾਂ ਤੇ ਜ਼ੁਲਮ ਕੀਤੇ, ਕਤਲ ਕੀਤੇ, ਅੱਜ ਅਜਿਹਾ ਸਮਾਂ ਆ ਗ‌ਿਆ ਹੈ ਕਿ ਈਸਟ ਇੰਡੀਆ ਕੰਪਨੀ ਵੀ ਨੀਲਾਮ ਹੋ ਚੁੱਕੀ ਹੈ ਜਿਸ ਦੇ ਰਾਹੀ ਉਹ ਭਾਰਤ ਵਿੱਚ ਕਾਬਜ਼ ਹੋਏ ਸਨ । ਅੱਜ ਬ੍ਰਿਟਿਸ਼ ਰਾਜ ਦੀ ਸਮਾਪਤੀ ਹੋ ਗਈ ਅਤੇ ਉਹ ਸਿਰਫ ਆਪਣੇ ਦੇਸ਼ ਇੰਗਲੈਂਡ ਤੱਕ ਹੀ ਸੀਮਤ ਹੋ ਕੇ ਰਹਿ ਗਿਆ । ਮੁਗਲਾਂ ਨੇ ਸਦੀਆਂ ਤੱਕ ਇੱਕ ਵਿਸ਼ਾਲ ਰਾਜਪਾਠ ਕਾਇਮ ਕਰ ਰੱਖਿਆ ਅਤੇ ਅੱਜ ਆਖਰ ਇੱਕ ਸਮਾਂ ਆਇਆ ਜਦੋਂ ਮੁਗਲਾਂ ਦਾ ਕਾਲ ਬੀਤੇ ਸਮੇਂ ਦੀ ਗੱਲ ਬਣ ਚੁੱਕੀ ਹੈ । ‘ਸਲਤਨਤ ਏ ਉਸਮਾਨੀਆ’ ਨੇ ਸਦੀਆਂ ਤੱਕ ਅੱਧੀ ਦੁਨੀਆ ‘ਤੇ ਆਪਣਾ ਰਾਜਪਾਠ ਕਾਇਮ ਰੱਖਿਆ ਅਤੇ ਸਮਾਪਤ ਹੋ ਗਈ ।

ਇਸੇ ਤਰ੍ਹਾਂ ਭਾਰਤ ਅੰਦਰ ਸੱਤਾ ਭੋਗ ਰਹੀ ਭਾਰਤੀ ਜਨਤਾ ਪਾਰਟੀ ਵੀ ਇਹ ਭੁੱਲ ਚੁੱਕੀ ਹੈ ਕਿ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕੋਈ ਵੀ ਢਾਹ ਨਹੀਂ ਲਗਾ ਸਕਦਾ । ਸੱਤਾ ਦੇ ਕਾਬਜ਼ ਰਹਿਣ ਲਈ ਅਨੇਕਾਂ ਹੱਥਕੰਡੇ ਅਪਣਾਏ ਜਾ ਰਹੇ ਹਨ । ਧਾਰਮਿਕ ਦੰਗੇ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ । ਸੰਵਿਧਾਨਕ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ । ਦੇਸ਼ ਹਿੱਤ ‘ਚ ਬੋਲਣ, ਲਿਖਣ ਅਤੇ ਸੰਘਰਸ਼ ਕਰਨ ਵਾਲਿਆਂ ਦੀ ਆਵਾਜ਼ ਨੂੰ ਕੁਚਲਿਆਂ ਜਾ ਰਿਹਾ ਹੈ । ਦੇਸ਼ ਦੀਆਂ ਘੱਟਗਿਣਤੀਆਂ ਮੁਸਲਿਮ, ਸਿੱਖ ਅਤੇ ਇਸਾਈਆਂ ਉੱਤੇ ਬਹੁਗਿਣਤੀਆਂ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਉਨਾਂ ਨੂੰ ਦੀ ਪੁਸ਼ਤ ਪਨਾਹੀ ਕਰ ਰਹੀ ਹੈ । ਸੱਤਾਧਾਰੀ ਇਸ ਗੱਲ ਤੋਂ ਬਿਲਕੁਲ ਅਨਜਾਣ ਹਨ ਕਿ ਜਦੋਂ ਸੱਤਾ ਪਰੀਵਰਤਨ ਹੋਵੇਗਾ ਤਾਂ ਉਨਾਂ ਦਾ ਅੰਜ਼ਾਮ ਕੀ ਹੋਵੇਗਾ । ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਸੱਤਾ ਉਨਾਂ ਦੀ ਵੀ ਸਕੀ ਨਹੀਂ ਹੋਈ ਫਿਰ ਇਹਨਾਂ ਦੀ ਕਿਵੇਂ ਹੋ ਜਾਵੇਗੀ । ਅੱਜ ਵੀ ਸਮਾਂ ਹੈ ! ਸੰਭਲ ਜਾਓ, ਸੱਤਾ ਦਾ ਭੂਤ ਦਿਮਾਗ ਤੋਂ ਉਤਾਰ ਕੇ ਧਰਮਾਂ ਦੇ ਨਾਅ ਤੇ ਦੰਗੇ ਕਰਵਾਉਣੇ ਬੰਦ ਕਰੋ, ਦੇਸ਼ ਅਤੇ ਦੇਸ਼ਵਾਸੀਆਂ ਨੂੰ ਪਿਆਰ ਕਰੋ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਮੁਹੰਮਦ ਜਮੀਲ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦ‌ਿਆਂ ਕੀਤਾ ।

ਅਜਿਹਾ ਹੀ ਵਰਤਾਰਾ ਅਫਗਾਨਿਸਤਾਨ ‘ਚ ਵਾਪਰ ਚੁੱਕਾ ਹੈ । ਵਿਦੇਸ਼ੀ ਤਾਕਤਾਂ ਦੀ ਸ਼ੈਅ ਤੇ ਰਾਜ ਕਰ ਚੁੱਕੀ ਅਫਗਾਨੀ ਸਰਕਾਰ ਨੂੰ ਇਹ ਚੇਤਾ ਨਹੀਂ ਰਿਹਾ ਕਿ ਕਦੇ ਫਿਰ ਤੋਂ ਤਾਲਿਬਾਨ ਦਾ ਰਾਜ ਵੀ ਆ ਸਕਦਾ ਹੈ । ਤਾਲਿਬਾਨੀ ਆਪਣੇ ਹੱਕਾਂ ਦੀ ਲੜਾਈ ਲੜਦੇ ਰਹੇ, ਆਖਰ ਉਨਾਂ ਨੂੰ ਜਿੱਤ ਹਾਸਲ ਹੋਈ, ਉਨਾਂ ਆਪਣੇ ਦੇਸ਼ ਵਿੱਚ ਸ਼ਰੀਅਤ ਦਾ ਕਾਨੂੰਨ ਲਾਗੂ ਕੀਤਾ । ਵਿਸ਼ਵ ਦੇ ਨਾਮਵਰ ਮੀਡੀਆ ਅਦਾਰੇ “ਅਲ ਜਜ਼ੀਰਾ” ਦੀ ਰਿਪੋਰਟ ਅਨੁਸਾਰ ਅੱਜ ਅਫਗਾਨੀ ਫੌਜ ਵਿੱਚ ਉੱਚ ਅਹੁੱਦਿਆਂ ‘ਤੇ ਅਫਸਰ ਰਹੇ ਵਿਅਕਤੀ ਅੱਜ ਪੱਥਰ ਤੋੜ ਕੇ ਸੁਰਗਾਂ ਬਣਾ ਰਹੇ ਹਨ ਅਤੇ ਗੁਮਨਾਮੀ ਦੀ ਜ਼ਿੰਦਗੀ ਬਿਤਾ ਰਹੇ ਹਨ । ਉਨਾਂ ਦੇਸ਼ ਦੇ ਅਵਾਮ ਤੇ ਜ਼ੁਲਮ ਕਰਦਿਆਂ ਕਦੇ ਸੋਚ‌ਿਆ ਵੀ ਨਹੀਂ ਸੀ ਕਿ ਕਦੇ ਅਜਿਹਾ ਦਿਨ ਆਵੇਗਾ ਜਦੋਂ ਉਹ (ਸਾਬਕਾ ਅਫਗਾਨ ਸੈਨਿਕ) ਬਚਣ ਲਈ ਮਾਈਨਿੰਗ ਦਾ ਕੰਮ ਕਰਕੇ ਆਪਣੇ ਪਰੀਵਾਰਾਂ ਦਾ ਪਾਲਣ ਪੋਸ਼ਣ ਕਰਨਗੇ ।

ਆਪਣੇ ਪਿਛਲੇ ਜੀਵਨ ਵਿੱਚ, ਆਬਿਦ ਸੰਯੁਕਤ ਰਾਜ-ਸਮਰਥਿਤ ਗਣਰਾਜ ਸਰਕਾਰ ਦੀ ਖੁਫੀਆ ਏਜੰਸੀ, ਨੈਸ਼ਨਲ ਡਾਇਰੈਕਟੋਰੇਟ ਆਫ ਸਕਿਓਰਿਟੀ (ਐਨਡੀਐਸ) ਵਿੱਚ ਇੱਕ ਸਿਪਾਹੀ ਸੀ। ਹਜ਼ਾਰਾਂ ਹੋਰਾਂ ਵਾਂਗ, ਜਦੋਂ ਅਗਸਤ 2021 ਵਿੱਚ ਅਫਗਾਨ ਗਣਰਾਜ ਦੀ ਸਰਕਾਰ ਤਾਲਿਬਾਨ ਦੇ ਹੱਥੋਂ ਡਿੱਗ ਗਈ, ਤਾਂ ਉਸਦੀ ਨੌਕਰੀ ਰਾਤੋ-ਰਾਤ ਗਾਇਬ ਹੋ ਗਈ, ਅਤੇ ਉਸਦਾ ਭਵਿੱਖ ਅਨਿਸ਼ਚਿਤਤਾ ਵਿੱਚ ਆ ਗਿਆ ।  ਨੌਕਰੀਆਂ ਨਾ ਹੋਣ ਕਾਰਨ, ਆਬਿਦ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਅਤੇ ਉਸਦੇ ਪਰਿਵਾਰ ਨੂੰ ਜਲਦੀ ਹੀ ਸਭ ਤੋਂ ਵੱਡੇ ਖ਼ਤਰੇ ਦਾ ਸਾਹਮਣਾ ਕਰਨਾ ਪਵੇਗਾ ਮੇਜ਼ ‘ਤੇ ਭੋਜਨ ਰੱਖਣਾ। ਆਬਿਦ ਆਪਣੇ 16 ਲੋਕਾਂ ਦੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਹੈ ਜਿਸ ਵਿੱਚ ਉਸਦੀ ਮਾਂ, ਦੋ ਪਤਨੀਆਂ ਅਤੇ ਉਸਦੇ ਸੱਤ ਬੱਚੇ ਸ਼ਾਮਲ ਹਨ ।

ਇਸੇ ਤਰ੍ਹਾਂ ਜਰਮਨੀ ਵਿੱਚ ਹਿਟਲਰ ਨੇ ਲੋਕਾਂ ਨੂੰ ਰਾਸ਼ਟਰਵਾਦ ਦਾ ਸਬਜ਼ਬਾਗ ਦਿਖਾਕੇ ਬਰਬਾਦ ਕੀਤਾ । ਲੱਖਾਂ ਨਿਰਦੋਸ਼ ਲੋਕਾਂ ਨੂੰ ਕਤਲ ਕੀਤਾ, ਜਦੋਂ ਤੱਕ ਜਰਮਨਾਂ ਦੇ ਦਿਮਾਗ ਵਿੱਚੋਂ ਰਾਸ਼ਟਰਵਾਦ ਦੀ ਤਸਵੀਰ ਸਾਫ ਹੋਈ ਤਾਂ ਜਰਮਨੀ ਬਰਬਾਦ ਹੋ ਚੁੱਕਾ ਸੀ । ਅੱਜ ਜਰਮਨੀ ਵਿੱਚ ਹਿਟਲਰ ਦਾ ਨਾਮ ਲੈਣ ਵਾਲੇ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ।

 

ਫੋਟੋ ਕੈਪਸ਼ਨ: ਮੋਹਾਲੀ ਵਿਖੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਾ ਮੋਰਚਾ, ਦਿੱਲੀ ਦੇ ਜੰਤਰ-ਮੰਤਰ ਵਿਖੇ ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਗਏ ਧਰਨੇ ਦੀ ਤਸਵੀਰ, ਮਨੀਪੁਰ ਹਿੰਸਾ ਦੀ ਤਸਵੀਰ, ਅਫਗਾਨੀ ਫੌਜ ਦੇ ਸਾਬਕਾ ਫੌਜੀ ਅਫਸਰ ਪੱਥਰ ਤੋੜਦੇ ਹੋਏ ।

 

Similar Posts

Leave a Reply

Your email address will not be published. Required fields are marked *