ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

author
0 minutes, 0 seconds Read

ਨਵੀਂ ਦਿੱਲੀ/ਮਲੇਰਕੋਟਲਾ, 09 ਜੂਨ (ਬਿਉਰੋ): ਐਨਡੀਏ ਗਠਬੰਧਨ ਵੱਲੋਂ ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦਿਆਂ ਨਵੀਂ ਸੰਸਦ ਵਿੱਚ ਪ੍ਰਭਾਵਸ਼ਾਲੀ ਸਮਾਰੋਹ ਦਾ ਦਾ ਆਯੋਜਨ ਕੀਤਾ ਗਿਆ  ਜਿਸ ਵਿੱਚ ਬੰਗਲਾ ਦੇਸ਼ ਸਮੇਤ ਗੁਆਂਢੀ ਦੇਸ਼ਾਂ ਦੇ ਪ੍ਰਧਾਨ ਮੰਤਰੀ ਮਹਿਮਾਨ ਵਜੋਂ ਸ਼ਾਮਲ ਹੋਏ । ਅੱਜ ਨਰਿੰਦਰ ਦਾਮੋਦਰ ਦਾਸ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਸਹੁੰ ਚੁੱਕੀ ।  ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਫਿਰ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਨਿਤਿਨ ਗਡਕਰੀ ਨੂੰ ਸਹੁੰ ਚੁਕਾਈ ।  ਇਹ ਇਤਿਹਾਸਕ ਹੈ ਕਿਉਂਕਿ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਇਲਾਵਾ ਕੋਈ ਵੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਵਾਪਸ ਨਹੀਂ ਆਇਆ ਹੈ । ਇਸ ਇਤਿਹਾਸਕ ਦਿਨ ‘ਤੇ ਕੁੱਲ 72 ਨੇਤਾਵਾਂ ਨੇ ਮੋਦੀ 3.0 ਮੰਤਰਾਲੇ ਦਾ ਹਿੱਸਾ ਬਣਨ ਦੀ ਸਹੁੰ ਚੁੱਕੀ ।

ਨਵੇਂ ਮੰਤਰੀ ਮੰਡਲ ਵਿੱਚ 30 ਕੈਬਨਿਟ ਮੰਤਰੀ, ਸੁਤੰਤਰ ਚਾਰਜ ਵਾਲੇ ਪੰਜ ਰਾਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ ।

 

Similar Posts

Leave a Reply

Your email address will not be published. Required fields are marked *