ਪੰਜਾਬ ਦੇ ਲੋਕਾਂ ਦੀ ਰੁਚੀ ਪੰਥਕ ਸਿਆਸਤ ਵੱਲ ਵਧਣ ਲੱਗੀ

author
0 minutes, 6 seconds Read

ਡਿਬਰੂਗੜ੍ਹ ਜੇਲ੍ਹ ‘ਚੋਂ ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ ਅਤੇ ਪ੍ਰਧਾਨਮੰਤਰੀ ਬਾਜੇਕੇ ਦੇ ਚੋਣ ਲੜਨ ਦੇ ਐਲਾਨ ਨੇ ਲਿਆਂਦਾ ਸਿਆਸੀ ਭੂਝਾਲ

ਚੰਡੀਗੜ੍ਹ/ਮਲੇਰਕੋਟਲਾ, 02 ਜੁਲਾਈ (ਬਿਉਰੋ): ਮਾਰਚ 2023 ਤੋਂ ਪਹਿਲਾਂ ਦੇਸ਼ ਵਿੱਚ ਡਿਬਰੂਗੜ੍ਹ ਜੇਲ੍ਹ ਦਾ ਜ਼ਿਕਰ ਕੋਈ ਵਿਰਲਾ ਹੀ ਕਰਦਾ ਸੀ ਪਰੰਤੂ ਜਦੋਂ ਤੋਂ ‘ਵਾਰਿਸ ਪੰਜਾਬ ਦੇ’ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਥੀਆਂ ਨੂੰ ਨਜ਼ਰਬੰਦ ਕੀਤਾ ਹੈ ‘ਡਿਬਰੂਗੜ੍ਹ ਜੇਲ੍ਹ’ ਗੂਗਲ ‘ਤੇ ਟਰੈਡਿੰਗ ਕਰ ਰਿਹਾ ਹੈ ।  ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਖਾਸਲਾ ਜੋ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ (ਐਨਐਸਏ) ਤਹਿਤ ਨਜ਼ਰਬੰਦ  ਹੋਣ ਦੌਰਾਨ ਸਹੁੰ ਚੁੱਕਣੀ ਬਾਕੀ ਹੈ। ਡਿਬਰੂਗੜ੍ਹ ਜੇਲ੍ਹ ਵਿੱਚੋਂ ਹੀ ਉਹਨਾਂ ਦੇ ਸਾਥੀ ਪ੍ਰਸਿੱਧ ਫਿਲਮੀ ਅਦਾਕਾਰ ਦਲਜੀਤ ਸਿੰਘ ਕਲਸੀ ਨੇ ਡੇਰਾ ਬਾਬਾ ਨਾਨਕ, ਕੁਲਵੰਤ ਸਿੰਘ ਰਾਉਕੇ ਨੇ ਬਰਨਾਲਾ ਅਤੇ ਭਗਵੰਤ ਸਿੰਘ ਉਰਫ ‘ਪ੍ਰਧਾਨ ਮੰਤਰੀ’ ਬਾਜੇਕੇ ਨੇ ਗਿੱਦੜਬਾਹਾ ਵਿਧਾਨ ਸਭਾ ਹਲਕਿਆਂ ਤੋਂ ਜ਼ਿਮਨੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ । ਇਸ ਤੋਂ ਇਲਾਵਾ ਪੰਥਕ ਧੜਿਆਂ ਨੇ ਇੱਕ ਹੋਰ ਵਿਧਾਨ ਸਭਾ ਸੀਟ ਚੱਬੇਵਾਲ ਨੂੰ ਹਾਸਲ ਕਰਨ ਲਈ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ । ਪੰਜਾਬ ਦੇ ਲੋਕਾਂ ਦਾ ਰੁਝਾਨ ਅੱਜਕਲ ਪੰਥਕ ਸਿਆਸਤ ਵੱਲ ਵਧ ਰਿਹਾ ਹੈ । ਲੋਕ ਪੁਰਾਣੀਆਂ ਰਿਵਾਇਤੀ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਮੁੱਢੋਂ ਨਕਾਰਕੇ ਚੰਗੇ ਕਿਰਦਾਰ ਵਾਲੇ ਆਗੂਆਂ ਨੂੰ ਆਪਣੇ ਰਹਿਬਰ ਦੇਖਣਾ ਪਸੰਦ ਕਰਦੇ ਹਨ । ਜਿਵੇਂ ਲੋਕ ਸਭਾ ਚੋਣਾਂ ਵਿੱਚ ਦੇਖਿਆ ਗਿਆ ਹੈ ਕਿ ਪੰਥਕ ਹਲਕਿਆਂ ‘ਚ ਲੋਕਾਂ ਨੇ ਆਪ ਮੁਹਾਰੇ ਚੋਣ ਮੁਹਿੰਮ ਸੰਭਾਲਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਨੂੰ ਵੱਡੀ ਲੀਡ ਨਾਲ ਅਜ਼ਾਦ ਉਮੀਦਵਾਰ ਵਜੋਂ ਜਿਤਾਇਆ ਹੈ । 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਸਿਆਸੀ ਮਾਹਿਰਾਂ ਦੀ ਸੋਚ ਤੋਂ ਉਲਟ ਹੀ ਜਾਣਗੇ ।

ਪ੍ਰਸਿੱਧ ਫਿਲਮੀ ਅਦਾਕਾਰ ਦਲਜੀਤ ਸਿੰਘ ਕਲਸੀ ਦੀ ਪਤਨੀ ਨਰਿੰਦਰ ਕੌਰ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਕਿ ਕਲਸੀ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਉਪ ਚੋਣ ਲੜਨਗੇ । ਉਹਨਾਂ ਪੰਥਕ ਆਗੂਆਂ ਨੂੰ ਚੋਣ ਮੁਹਿੰਮ ਲਈ ਮੈਦਾਨ ਤਿਆਰ ਕਰਨ ਦੀ ਬੇਨਤੀ ਕੀਤੀ । ਉਹਨਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਉਪ ਚੋਣ ਲੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਉਸਦੇ ਮਾਤਾ-ਪਿਤਾ ਦਾ ਪਿੰਡ ਹੈ । ਅਸੀਂ ਤੁਹਾਡਾ ਸਹਿਯੋਗ ਚਾਹੁੰਦੇ ਹਾਂ।

“ਦਾ ਨਿਊਜ਼ ਇੰਡੀਅਨ ਐਕਸਪ੍ਰੈਸ” ‘ਚ ਛਪੀ ਖਬਰ ਅਨੁਸਾਰ ਕੁਲਵੰਤ ਸਿੰਘ ਰਾਉਕੇ ਦੇ ਚਚੇਰੇ ਭਰਾ ਮਹਾਂ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਬਰਨਾਲਾ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਲੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਪੰਥਕ ਜਥੇਬੰਦੀ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਉਨ੍ਹਾਂ ਦੀਆਂ ਚੋਣਾਂ ਲਈ ਮੋਰਚਾ ਤਿਆਰ ਕੀਤਾ ਜਾ ਸਕੇ।

ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਨਜ਼ਰਬੰਦ ਭਗਵੰਤ ਸਿੰਘ ਉਰਫ ‘ਪ੍ਰਧਾਨ ਮੰਤਰੀ’ ਬਾਜੇਕੇ ਦੇ ਪੁੱਤਰ ਅਕਾਸ਼ਦੀਪ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਪਲੋਡ ਕਰਕੇ ਐਲਾਨ ਕੀਤਾ ਹੈ ਕਿ ਭਗਵੰਤ ਮਾਨ ਪੰਜਾਬ ਦੀ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ।

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਦੀ ਫਰੀਦਕੋਟ ਅਤੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਲੋਕ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਨੇ ਪੰਜਾਬ ਅੰਦਰ ਸਿਆਸੀ ਹਵਾਵਾਂ ਦਾ ਰੁੱਖ ਬਦਲ ਦਿੱਤਾ ਹੈ । ਅੱਜਕੱਲ ਸੂਬੇ ਵਿੱਚ ਪੰਥਕ ਸਿਆਸਤ ਹਾਵੀ ਹੋ ਰਹੀ ਹੈ, ਲੋਕ ਰਿਵਾਇਤੀ ਸਿਆਸੀ ਪਾਰਟੀਆਂ ਅਤੇ ਲੀਡਰਾਂ ਨੂੰ ਨਕਾਰਕੇ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਸਿਆਸਤ ਵਿੱਚ ਆਪਣਾ ਰਹਿਬਰ ਦੇਖਣਾ ਪਸੰਦ ਕਰ ਰਹੇ ਹਨ ।

ਜ਼ਿਕਰਯੋਗ ਹ ੈਕਿ ਗਿੱਦੜਬਾਹਾ ਵਿਧਾਨ ਸਭਾ ਸੀਟ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਬਰਨਾਲਾ ਵਿਧਾਨ ਸਭਾ ਸੀਟ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ, ਦੇ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤਣ ਕਾਰਨ ਖਾਲੀ ਹੋਈ ਸੀ, ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਚੱਬੇਵਾਲ ਵਿਧਾਨ ਸਭਾ ਸੀਟ ‘ਆਪ’ ਦੇ ਰਾਜ ਕੁਮਾਰ ਚੱਬੇਵਾਲ ਦੇ ਲੋਕ ਸਭਾ ਚੋਣ ਜਿੱਤ ਜਾਣ ਕਾਰਣ ਖਾਲੀ ਹੋਈਆਂ ਹਨ ।

Similar Posts

Leave a Reply

Your email address will not be published. Required fields are marked *