ਮਰਹੂਮ ਆਕਿਲ ਅਖ਼ਤਰ ਦੇ ਨਾਂਅ ‘ਤੇ ਐਬੂਲੈਂਸ 31 ਨੂੰ ਕੀਤੀ ਜਾਵੇਗੀ ਲੋਕ ਅਰਪਿਤ

author
0 minutes, 0 seconds Read

“ਮਾਲੇਰਕੋਟਲਾ ਹਾਊਸ” ਨੇ ਅਪਣੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ- ਮੁੱਖ ਬੁਲਾਰਾ

ਮਾਲੇਰਕੋਟਲਾ, 29 ਮਾਰਚ (ਅਬੂ ਜ਼ੈਦ): ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪਰਿਵਾਰ ਵੱਲੋਂ ਅਪਣੇ ਮਰਹੂਮ ਬੇਟੇ ਆਕਿਲ ਅਖ਼ਤਰ ਦੀ ਯਾਦ ਵਿੱਚ ਹਲਕੇ ਦੇ ਪਿੰਡ ਹਥਨ ਨੂੰ 31 ਮਾਰਚ ਦਿਨ ਮੰਗਲਵਾਰ ਨੂੰ ਨਵੀਂ ਐਂਬੂਲੈਂਸ ਲੋਕ ਅਰਪਿਤ ਕੀਤੀ ਜਾਵੇਗੀ। ਉੱਕਤ ਜਾਣਕਾਰੀ “ਮਾਲੇਰਕੋਟਲਾ ਹਾਊਸ” ਦੇ ਮੁੱਖ ਬੁਲਾਰੇ ਮੁਹੰਮਦ ਅਨਵਾਰ ਮਹਿਬੂਬ ਨੇ ਦਿੰਦਿਆਂ ਦੱਸਿਆ ਕਿ 27 ਫ਼ਰਵਰੀ 2026 ਨੂੰ ਪਿੰਡ ਹਥਨ ਦੇ ਵਫ਼ਾਦਾਰ ਕਾਂਗਰਸੀ ਵਰਕਰਾਂ ਦੀ ਹੋਈ ਮੀਟਿੰਗ ਵਿੱਚ ਜੋ ਵਾਅਦਾ ਕੀਤਾ ਗਿਆ ਸੀ, “ਮਾਲੇਰਕੋਟਲਾ ਹਾਊਸ” ਨੇ ਉਸ ਨੂੰ ਪੂਰਾ ਕਰ ਦਿੱਤਾ ਹੈ। ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਮਾਰਚ ਖ਼ਤਮ ਹੋਣ ਤੋਂ ਪਹਿਲਾਂ ਹੀ ਐਂਬੂਲੈਂਸ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਮੁੱਖ ਬੁਲਾਰੇ ਨੇ ਕਿਹਾ “ਮਾਲੇਰਕੋਟਲਾ ਹਾਊਸ” (ਮੁਸਤਫ਼ਾ , ਰਜ਼ੀਆ) ਪਰਿਵਾਰ ਦੀ ਰਵਾਇਤ ਰਹੀ ਹੈ ਕਿ ਉਹ ਕਦੇ ਝੂਠੇ ਵਾਅਦੇ ਨਹੀਂ ਕਰਦੇ ਜੋ ਕਹਿੰਦੇ ਹਨ ਉਸ ਨੂੰ ਨਿਭਾਉਂਦੇ ਹਨ । ਹੁਣ ਸਾਰੇ ਜ਼ਰੂਰੀ ਸਹੂਲਤਾਂ ਨਾਲ ਲੈਸ ਇਹ ਨਵੀਂ ਐਂਬੂਲੈਂਸ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਸ ਸੋਮਵਾਰ ਨੂੰ ਮਾਲੇਰਕੋਟਲਾ ਹਾਊਸ ਪਹੁੰਚ ਜਾਵੇਗੀ ।”ਮਾਲੇਰਕੋਟਲਾ ਹਾਊਸ” (ਰਜ਼ੀਆ ਸੁਲਤਾਨਾ ਅਤੇ ਮੁਹੰਮਦ ਮੁਸਤਫ਼ਾ) ਵੱਲੋਂ ਇਕਲੌਤੇ ਸਪੁੱਤਰ ਮਰਹੂਮ ਆਕਿਲ ਅਖ਼ਤਰ ਦੀ ਯਾਦ ਵਿੱਚ ਇਸ ਦਾ ਨਾਮ “ਆਕਿਲ ਐਂਬੂਲੈਂਸ ਸੇਵਾ” ਰੱਖਿਆ ਗਿਆ ਹੈ । 31 ਮਾਰਚ ਮੰਗਲਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਉਹਨਾਂ ਦਾ ਪਰਿਵਾਰ ਇਹ ਐਂਬੂਲੈਂਸ ਪਿੰਡ ਵਾਸੀਆਂ ਹਵਾਲੇ ਕਰੇਗਾ।

ਕੈਪਸ਼ਨ:- ਆਕਿਲ ਅਖ਼ਤਰ ਦੀ ਯਾਦ ਵਿੱਚ ਤਿਆਰ ਕਰਵਾਈ ਗਈ ਐਂਬੂਲੈਂਸ।

Similar Posts

Leave a Reply

Your email address will not be published. Required fields are marked *