ਯਾਦਗਾਰੀ ਹੋ ਨਿਬੜਿਆ ਕਿਲੇ ਦਾ ਡੇ-ਨਾਈਟ ਫੁੱਟਬਾਲ ਟੂਰਨਾਮੈਂਟ

author
0 minutes, 4 seconds Read

ਮਿਨਰਵਾ ਐਫਸੀ ਨੇ ਜਿੱਤਿਆਕਿਲਾ ਫੁੱਟਬਾਲ ਕੱਪ-2024″ ਦਾ ਖਿਤਾਬ

ਮਲੇਰਕੋਟਲਾ 28 ਅਕਤੂਬਰ (ਅਬੂ ਜ਼ੈਦ): ਦਹਾਕੇ ਤੋਂ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਡ ਦੇ ਸਹਿਯੋਗ ਨਾਲ ਚੱਲ ਰਹੀ ਫੁੱਟਬਾਲ ਦੀ ਪਨੀਰੀ ਤਿਆਰ ਕਰਨ ਦੀ ਨਰਸਰੀ ਕਹੀ ਜਾਂਦੀ ਅਲ-ਕੌਸਰ ਅਕੈਡਮੀ ਦੇ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਚੱਲ ਰਹੇ ਆਲ ਇੰਡੀਆ 7-ਏ ਸਾਈਡ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਸੁਪਰ ਫਾਇਨਲ ਮੈਚ ਰੇਲਵੇ ਕੋਚ ਫੈਕਟਰੀ (RCF) ਕਪੂਰਥਲਾ ਅਤੇ ਮਿਨਰਵਾ ਫੁੱਟਬਾਲ ਅਕੈਡਮੀ ਚੰਡੀਗੜ੍ਹ ਦਰਮਿਆਨ ਹੋਇਆ ਜੋ ਕਿ ਬਹੁਤ ਹੀ ਰੌਚਕ ਰਿਹਾ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਫਾਇਨਲ ਮੁਕਾਬਲੇ ਵਿੱਚ ਮਿਨਰਵਾ ਚੰਡੀਗੜ੍ਹ ਦੀ ਟੀਮ ਨੇ ਆਰਸੀਐਫ ਕਪੂਰਥਲਾ ਦੀ ਟੀਮ ਨੂੰ 2-0 ਨਾਲ ਹਰਾਕੇ ‘ਕਿਲਾ ਫੁੱਟਬਾਲ ਕੱਪ’ ਦਾ ਖਿਤਾਬ ਆਪਣੇ ਨਾਮ ਕੀਤਾ । ‘ਕਿਲਾ ਫੁੱਟਬਾਲ ਕੱਪ 2024’ ਯਾਦਗਾਰੀ ਹੋ ਨਿਬੜਿਆ । ਹਜ਼ਾਰਾਂ ਦੀ ਗਿਣਤੀ ਦਰਸ਼ਕਾਂ ਨੇ ਇਸ ਸ਼ਾਨਦਾਰ ਮੈਚ ਦਾ ਆਨੰਦ ਸਟੇਡਿਅਮ ਵਿੱਚ ਮਾਣਿਆ ਅਤੇ ਹਜ਼ਾਰਾਂ ਦੀ ਗਿਣਤੀ ‘ਚ ਦੇਸ਼ ਵਿਦੇਸ਼ ਵਿੱਚ ਬੈਠੇ ਖੇਡ ਪ੍ਰੇਮੀਆਂ ਨੇ ਘਰ ਬੈਠੇ ਹੀ ‘ਨੰਬਰ 1 ਲਾਈਵ ਫੁੱਟਬਾਲ’ ਚੈਨਲ ਰਾਹੀਂ ਦੇਖਿਆ ।

ਟੂਰਨਾਮੈਂਟ ਦੇ ਫਾਇਨਲ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਧਾਇਕ ਮਲੇਰਕੋਟਲਾ ਨੇ ਸ਼ਿਰਕਤ ਕੀਤੀ ਜਿੱਥੇ ਪ੍ਰਬੰਧਕ ਕਮੇਟੀ ਅਤੇ ਖਚਾਖਚ ਭਰੇ ਸਟੇਡਿਅਮ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ । ਟੂਰਨਾਮੈਂਟ ਦਾ ਪਹਿਲਾ ਇਨਾਮ 1,01,000 ਰੁਪਏ ਪ੍ਰਵੇਜ਼ ਖਾਨ ਅਰਮੀਨੀਆ ਵਾਲੇ (ਇੰਡੀਅਨ ਮਹਿਕ ਗਰੁੱਪ ਆਫ ਹੋਟਲਜ਼) ਅਤੇ ਦੂਜਾ ਇਨਾਮ ਫੈਸਲ ਯਾਮੀਨ, ਮੁਹੰਮਦ ਆਦਿਲ (ਤੁਰਕਿਸ਼ ਬੁਰਯਾਨ) ਮੁਹੰਮਦ ਹਾਸ਼ਿਮ (ਜੇਬੀ ਰਿਟੇਲਰ) ਵੱਲੋਂ ਸਪਾਂਸਰ ਕੀਤਾ ਗਿਆ । ਸੈਮੀਫਾਇਨਲ ਟੀਮਾਂ ਨੂੰ ਇਨਾਮ ਮੁਹੰਮਦ ਦੀਨ (ਢੋਟ ਸਵੀਟਸ), ਟਰਾਫੀਆਂ ਮੁਹੰਮਦ ਆਜ਼ਮ ਜੇਬੀ ਰਿਟੇਲਰ ਵੱਲੋਂ ਭੇਂਟ ਕੀਤੀਆਂ ਗਈਆ ।

ਟੂਰਨਾਮੈਂਟ ਦੇ ਪਹਿਲੇ, ਦੂਜੇ ਅਤੇ ਤੀਜੇ ਦਿਨ ਐਸ.ਐਸ.ਪੀ. ਮਲੇਰਕੋਟਲਾ ਗਗਨ ਅਜੀਤ ਸਿੰਘ, ਡੀਐਸਪੀ ਮਲੇਰਕੋਟਲਾ ਕੁਲਦੀਪ ਸਿੰਘ, ਹਰਵਿੰਦਰ ਖਹਿਰਾ ਡੀਐਸਪੀ ਸੁਨਾਮ, ਸੁਰਿੰਦਰ ਕੁਮਾਰ ਭੱਲਾ ਐਸਐਚਓ ਮਲੇਰਕੋਟਲਾ, ਇੰਸਪੈਕਟਰ ਰਾਜੇਸ ਸ਼ਰਮਾ (ਇੰਚਾਰਜ ਸੀਆਈਏ ਲੁਧਿਆਣਾ) ਨੇ ਸਮਾਗਮ ਦੀ ਸ਼ਾਨ ਵਧਾਈ । ਟੂਰਨਾਮੈਂਟ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਉੱਤੇ ਪਹੁੰਚਾਉਣ ਲਈ ਮੁਹੰਮਦ ਅਸਲਮ ਅੰਬੂਜ਼ਾ ਸੀਮਿੰਟ (ਵਜ਼ੀਰਾ ਆਇਰਨ ਐਂਡ ਸੀਮਿੰਟ ਸਟੋਰ), ਡਾ. ਸਾਹਿਲ ਗੁਲਜ਼ਾਰ, ਕੌਂਸਲਰ ਮੁਹੰਮਦ ਅਸਲਮ ਕਾਲਾ, ਕੌਂਸਲਰ ਮੁਹੰਮਦ ਹਬੀਬ (ਆਰਿਜ਼ ਇਲੈਕਟ੍ਰਾਨਿਕਸ) ਗੁਰਮੁੱਖ ਸਿੰਘ ਪੀਏ ਟੂ ਐਮ.ਐਲ.ਏ. ਮਲੇਰਕੋਟਲਾ, ਮੁਹੰਮਦ ਹਲੀਮ (ਮਿਲਕੋਵੈਲ ਆਇਸਕਰੀਮ), ਜ਼ਾਫਰ ਅਲੀ ਪ੍ਰਧਾਨ ਮਾਇਨੌਰਿਟੀ ਵਿੰਗ ਆਮ ਆਦਮੀ ਪਾਰਟੀ, ਮੁਹੰਮਦ ਜਮੀਲ, ਸੁੱਖਾ ਖਾਨ ਖੇੜੀ ਵਾਲੇ (ਪੀਟੀਸੀ ਨਿਊਜ਼), ਇੰਦਰਜੀਤ ਸਿੰਘ ਮੁੰਡੇ (ਕੇਐਸ ਐਗਰੋ ਪ੍ਰਾ. ਲਿਮਟਡ), ਠੇਕੇਦਾਰ ਹਰਜਿੰਦਰ ਸਿੰਘ ਕਾਂਝਲਾ, ਮੁਹੰਮਦ ਸ਼ਫੀਕ ਐਮਡੀ ਰਾਇਲ ਹਿਲਜ ਹੋਟਲ, ਮੁਸਲਿਮ ਸ਼ਿਆਮਾ (ਸ਼ਿਆਮਾ ਅਤਰਜ਼), ਸਤਵੀਰ ਸਿੰਘ ਸੀਰਾ ਬਨਭੌਰਾ, ਡਾ. ਅਨਵਾਰ ਅਹਿਮਦ, ਚੌਧਰੀ ਲਿਆਕਤ ਅਲੀ (ਬਨਭੌਰੇ ਵਾਲੇ), ਮੁਹੰਮਦ ਰਸ਼ੀਦ (ਹੈਡ ਕਲਰਕ ਨਗਰ ਕੌਂਸਲ), ਡਾ. ਤਨਵੀਰ ਅਹਿਮਦ, ਅਬਦੁਲ ਲਤੀਫ (ਰਾਜਾ ਟੈਂਟ ਹਾਊਸ), ਨਜ਼ੀਰ ਟੀ ਸਟਾਲ ਵਾਲੇ ਦਾ ਵਿਸ਼ੇਸ਼ ਯੋਗਦਾਨ ਰਿਹਾ ।

ਸਮਾਗਮ ਦੌਰਾਨ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡਿਅਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ “ਖੇਡਾਂ ਵਤਨ ਪੰਜਾਬ ਦੀਆਂ” ਜਿਹੇ ਪ੍ਰੋਗਰਾਮ ਕਰਵਾ ਰਹੇ ਹਨ । ਉਹਨਾਂ ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਦੇ ਸਾਰੇ ਹੀ ਮੈਂਬਰਾਂ ਅਤੇ ਸਪੋਰਟਰਾਂ ਨੂੰ ਮੁਬਾਰਕਬਾਦ ਦਿੰਦਿਆਂ ਸ਼ਲਾਘਾ ਕੀਤੀ ਕਿ ਅਜਿਹੇ ਖੇਡ ਮੇਲੇ ਹੀ ਸਾਡੇ ਸੂਬੇ ਨੂੰ ਰੰਗਲਾ ਪੰਜਾਬ ਬਣਾ ਸਕਦੇ ਨੇ । ਉਹਨਾਂ ਕਿਹਾ ਕਿ ਮਿਨੀ ਸਟੇਡਿਅਮ ਵਿੱਚ ਸ਼ੇਡ, ਵਾਸ਼ਰੂਮ, ਵਜ਼ੂਖਾਨਾ ਅਤੇ ਖੇਡਾਂ ਦਾ ਸਮਾਨ ਰੱਖਣ ਲਈ ਕਮਰੇ ਲਈ 42 ਲੱਖ ਰੁਪਏ ਦੀ ਗ੍ਰਾਂਟ ਪਹਿਲਾਂ ਦੀ ਦਿੱਤੀ ਜਾ ਚੁੱਕੀ ਹੈ । ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਜੋ ਵੀ ਮੰਗਾਂ ਮੇਰੇ ਸਾਹਮਣੇ ਰੱਖੀਆਂ ਹਨ ਬਹੁਤ ਜਲਦ ਹੀ ਉਹ ਵੀ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਭਾਵੇਂ ਸਟੇਡਿਅਮ ਦੀ ਮੁਰੰਮਤ ਦਾ ਕੰਮ ਹੋਵੇ, ਫਲੱਡ ਲਾਈਟਾਂ, ਵਾਕਿੰਗ ਪਾਥ ਬਣਾਉਣ ਦਾ ਕੰਮ ਹੋਵੇ ਜਾਂ ਮੇਨ ਰੋਡ ਸਾਇਡ ਜਾਲੀ ਲਗਵਾਉਣ ਦਾ ਕੰਮ ਹੋਵੇ ਸਭ ਕੁਝ ਜਲਦੀ ਕਰਵਾ ਦਿੱਤਾ ਜਾਵੇਗਾ ।

ਸਮਾਗਮ ਦੀ ਸਮਾਪਤੀ ਮੌਕੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਮੁਹੰਮਦ ਨਜ਼ੀਰ (ਪੰਜਾਬ ਪੁਲਸ), ਮੁਹੰਮਦ ਸ਼ਰੀਫ ਏਅਰ ਫੋਰਸ ਅਧਿਕਾਰੀ, ਮੁਹੰਮਦ ਅਸ਼ਰਫ ਕੁਰੈਸ਼ੀ (ਮਿਲਨ ਪੈਲੇਸ), ਮੁਹੰਮਦ ਸ਼ਮੀਮ ਢੋਟ (ਪੰਜਾਬ ਪੁਲਸ), ਮੁਹੰਮਦ ਸ਼ਮਸ਼ਾਦ ਸਾਦਾ (ਖੁਸ਼ੀ ਜਵੈਲਰਜ਼), ਮੁਹੰਮਦ ਨਦੀਮ ਲੈਬਾਰਟਰੀ, ਮੁਹੰਮਦ ਸ਼ਮਸ਼ਾਦ ਵੈਟਰਨਰੀ ਅਫਸਰ, ਡਾ. ਮੁਹੰਮਦ ਅਸਲਮ (ਮੈਨੇਜਰ ਗੁਲਜ਼ਾਰ ਹਸਪਤਾਲ), ਡਾ. ਮੁਹੰਮਦ ਯਾਮੀਨ, ਮੁਹੰਮਦ ਅਕਰਮ ਮੌਲਵੀ (ਫੁੱਟਬਾਲ ਕੋਚ) ਨੇ ਹਾਜ਼ਰੀਨ ਦਾ ਧੰਨਵਾਦ ਕੀਤਾ । ਟੂਰਨਾਮੈਂਟ ਦੌਰਾਨ ਮੁਹੰਮਦ ਤਯੱਬ ਸੈਫੀ ਹੈਦਰਨਗਰ ਅਤੇ ਮੁਹੰਮਦ ਆਤਿਫ ਕਿਲਾ ਰਹਿਮਤਗੜ੍ਹ ਨੇ ਕੁਮੈਂਟਰੀ ਦਾ ਸੰਚਾਲਨ ਬਾਖੂਬੀ ਨਿਭਾਇਆ ਅਤੇ ਆਪਣੀ ਵਿਲੱਖਣ ਕਲਾ ਨਾਲ ਦਰਸ਼ਕਾਂ ਅਤੇ ਮਹਿਮਾਨਾਂ ਨੂੰ ਮੰਤਰ ਮੁਗਧ ਕਰਕੇ ਰੱਖਿਆ ।

ਜ਼ਿਕਰਯੋਗ ਹੈ ਕਿ ਚਾਰ ਦਿਨਾਂ ਦੇ ਪੂਰੇ ਟੂਰਨਮੈਂਟ ਦੌਰਾਨ ਫਾਸਟ ਏਡ ਦੀ ਟੀਮ ਅਤੇ ਐਂਬੂਲੈਂਸ ਸੇਵਾ ਇਲਾਕੇ ਦੇ ਨਾਮਵਰ ਗੁਲਜ਼ਾਰ ਹਸਪਤਾਲ ਵੱਲੋਂ ਡਾ. ਮੁਹੰਮਦ ਅਸਲਮ ਮੈਨੇਜਰ ਅਤੇ ਟੀਮ ਵੱਲੋਂ ਬਾਖੂਬੀ ਨਿਭਾਈ ਗਈ ਜੋ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਜਾਰੀ ਹੈ ।

ਫੋਟੋ ਕੈਪਸ਼ਨ: ਫਾਇਨਲ ਮੈਚ ਦੀ ਜੇਤੂ ਮਿਨਰਵਾ ਅਕੈਡਮੀ ਦੀ ਟੀਮ ਮੁੱਖ ਮਹਿਮਾਨ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨਾਲ ਯਾਦਗਾਰੀ ਫੋਟੋ ਕਰਵਾਉਂਦੇ ਹੋਏ ।

Similar Posts

Leave a Reply

Your email address will not be published. Required fields are marked *