ਮਲੇਰਕੋਟਲਾ, 26 ਮਾਰਚ (ਅਬੂ ਜ਼ੈਦ): ਪਿਛਲੇ ਦਿਨੀਂ ਸੂਰਤ (ਗੁਜਰਾਤ) ਦੀ ਇੱਕ ਅਦਾਲਤ ਵੱਲੋਂ ਕਾਂਗਰਸੀ ਆਗੂ ਅਤੇ ਸਾਂਸਦ ਰਾਹੁਲ ਗਾਂਧੀ ਨੂੰ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਨਣਾਉਣ ਅਤੇ ਉਨਾਂ ਦੀ ਲੋਕ ਸਭਾ ਮੈਂਬਰੀ ਰੱਦ ਕਰਨ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ।
ਇਸੇ ਲੜੀ ਤਹਿਤ ਅੱਜ ਮੈਡਮ ਰਜ਼ੀਆ ਸੁਲਤਾਨਾ ਦੀ ਅਗਵਾਈ ‘ਚ ‘ਦੇਸ਼ ਅੰਦਰ ਲੋਕਤੰਤਰ ਨੂੰ ਬਚਾਉਣ ਲਈ ਸੱਤਿਆਗ੍ਰਹਿ’ ਬੈਨਰ ਹੇਠ ਡੀ ਸੀ ਦਫ਼ਤਰ ਵਿਖੇ,ਸੀ੍ ਰਾਹੁਲ ਗਾਂਧੀ ਜੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੇ ਖਿਲਾਫ ਧਰਨਾ ਦਿੱਤਾ । ਇਸ ਮੌਕੇ ਪ੍ਰੈਸ ਨਾਲ ਮੈਡਮ ਰਜ਼ੀਆ ਸੁਲਤਾਨਾ ਨੇ ਸੱਤਾਧਾਰੀ ਬੀਜੇਪੀ ਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਸਾਢੇ ਅੱਠ ਸਾਲ ਦਾ ਰਿਪੋਰਟ ਕਾਰਡ ਜ਼ੀਰੋ ਹੈ ਜਿਸ ਕਾਰਣ ਸਰਕਾਰ ਹਰ ਪੱਖੋਂ ਫੇਲ ਹੋ ਚੁੱਕੀ ਹੈ ਜਿਸ ਕਾਰਣ ਅਜਿਹੀਆਂ ਹਰਕਤਾਂ ਕਰ ਰਹੀ ਹੈ । ਇਸ ਮੌਕੇ ਅਨਵਾਰ ਮਹਿਬੂਬ, ਫ਼ਾਰੂਕ ਅਨਸਾਰੀ ਕੌਂਸਰਲ, ਜ਼ਿਲਾ ਪ੍ਰਧਾਨ ਜਸਪਾਲ ਦਾਸ, ਰਾਣਾ ਮਹਿਮੂਦ, ਕੁਲਵਿੰਦਰ ਸਿੰਘ, ਯਾਸੀਨ ਘੁੱਗੀ, ਮੁੰਹਮਦ ਨਸੀਮ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਰਕ ਸ਼ਾਮਲ ਸਨ ।



