ਸਿਵਲ ਹਸਪਤਾਲ ਧਰਨੇ ਨੇ 15ਵੇਂ ਦਿਨ ਲਿਆ ਨਵਾਂ ਮੋੜ, ਪੁਤਲੇ ਫੁਕ ਮੁਹਿੰਮ ਦਾ ਆਗਾਜ਼

author
0 minutes, 0 seconds Read

ਮਲੇਰਕੋਟਲਾ, 23 ਅਕਤੂਬਰ (ਬਿਉਰੋ): ਸਿਵਲ ਹਸਪਤਾਲ ਵਿੱਚ ਚੱਲ ਰਹੇ ਧਰਨੇ ਨੂੰ ਅੱਜ 15 ਦਿਨ ਹੋ ਚੁੱਕਾ ਹੈ ਪਰੰਤੂ ਸਥਾਨਕ ਵਿਧਾਇਕ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਸੁੱਤੀ ਹੋਈ ਹੈ । ਉਧਰ ਧਰਨਾਕਾਰੀਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਦਿਨੋਂ-ਦਿਨ ਵੱਡਾ ਸਮਰਥਨ ਹਾਸਲ ਹੋ ਰਿਹਾ ਹੈ । ਸਮਾਜਸੇਵੀ ਸੰਸਥਾ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਰੋਸ ਧਰਨੇ ਨੇ ਆਖਰ ਅੱਜ ਨਵਾਂ ਮੋੜ ਲੈ ਲਿਆ । ਧਰਨਾਕਾਰੀਆਂ ਵੱਲੋਂ ਹਸਪਤਾਲ ਸਾਹਮਣੇ ਮੁੱਖ ਸੜਕ ਉਪਰ ਤਿੰਨ ਘੰਟਿਆਂ ਤੱਕ ਆਵਾਜਾਈ ਠੱਪ ਕਰਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਪੁਤਲਾ ਫੁਕ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸੱਕਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅੰਦਰ ਆਮ ਆਦਮੀ ਕਲੀਨਿਕਾਂ ਦੇ ਨਾਂ ਹੇਠ ਦਿੱਲੀ ਸਿਹਤ ਮਾਡਲ ਲਾਗੂ ਕਰਕੇ ਪੰਜਾਬ ਦੇ ਸਿਹਤ ਪ੍ਰਬੰਧ ਨੂੰ ਤਬਾਹ ਕਰ ਦਿਤਾ ਹੈ।ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਧਰਨਾਕਾਰੀਆਂ ਦੀ ਲੋਕ ਹਿੱਤ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਪਾਰਟੀ ਪਹਿਲੀ ਨਵੰਬਰ ਨੂੰ ਸਰਕਾਰ ਦੇ ਨੱਕ ਵਿਚ ਦਮ ਕਰ ਦੇਵੇਗੀ।ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ ਨੇ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਵੀ ਪਹਿਲੀ ਨਵੰਬਰ ਨੂੰ ਮਲੇਰਕੋਟਲਾ ਜਿਲ੍ਹਾ ਜਾਮ ਕਰ ਦੇਵੇਗੀ। ਫਰੰਟ ਦੇ ਪ੍ਰੈਸ ਸਕੱਤਰ ਸ਼ਾਹਿਦ ਜ਼ੁਬੈਰੀ ਅਤੇ ਪ੍ਰਧਾਨ ਸਮਸ਼ਾਦ ਝੋਕ ਨੇ ਦੱਸਿਆ ਕਿ ਬਸਪਾ ਪੰਜਾਬ ਦੇ ਸੂਬਾ ਜਨਰਲ ਸੱਕਤਰ ਚਮਕੌਰ ਸਿੰਘ ਵੀਰ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ, ਤੋਂ ਇਲਾਵਾ ਬਸਪਾ ਦੇ ਜਿਲ੍ਹਾ ਪ੍ਰਧਾਨ ਸਮਸ਼ਾਦ ਅਨਸਾਰੀ,ਤਾਰਾ ਸਿੰਘ ਰੋਹੀੜਾ, ਹਰਪਾਲ ਸਿੰਘ, ਮਾਸਟਰ ਮੁਖਤਿਆਰ ਸਿੰਘ, ਮੱਖਣ ਸਿੰਘ ਪਟਿਆਲਾ, ਫਰੰਟ ਦੇ ਜਨਰਲ ਸਕੱਤਰ ਮੁਨਸ਼ੀ ਮੁਹੰਮਦ ਫਾਰੂਕ ਅਤੇ ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸੀਨ ਘੁੱਗੀ ਸਮੇਤ ਵੱਖ ਵੱਖ ਸਮਾਜ ਸੇਵੀ, ਸਿਆਸੀ ਅਤੇ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ।

Similar Posts

Leave a Reply

Your email address will not be published. Required fields are marked *