ਅਬਦੁੱਲ ਕਲਾਮ ਫਰੰਟ ਦੇ ਧਰਨੇ ਨੂੰ ਪੈਣ ਲੱਗਾ ਬੂਰ, ਤਿੰਨ ਡਾਕਟਰਾਂ ਨੇ ਚਾਰਜ ਸੰਭਾਲਿਆ, ਧਰਨਾ 38ਵੇਂ ਵੀ ਦਿਨ ਜਾਰੀ

author
0 minutes, 0 seconds Read

ਮਲੇਰਕੋਟਲਾ, 15 ਨਵੰਬਰ (ਅਬੂ ਜ਼ੈਦ): ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ 9 ਅਕਤੂਬਰ ਤੋਂ ਸਮਾਜ ਸੇਵੀ ਜਥੇਬੰਦੀ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦਾ ਚੱਲ ਰਿਹਾ ਧਰਨਾ ਅੱਜ 38 ਵੇਂ ਦਿਨ ਵੀ ਜਾਰੀ ਰਿਹਾ । ਅੱਖਾਂ ਦੀ ਮਾਹਿਰ ਡਾਕਟਰ ਅਮਨਪ੍ਰੀਤ ਕੌਰ ਨੇ ਸਿਵਲ ਹਸਪਤਾਲ ਵਿਚ ਡਿਊਟੀ ਜੁਆਇੰਨ ਕਰਨ ਤੇ ਡਾਕਟਰ ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੇ ਪ੍ਰਧਾਨ ਸ਼ਮਸ਼ਾਦ ਝੋਕ,ਕੋਰ ਕਮੇਟੀ ਮੈਂਬਰ ਅਬਦੁਲ ਸਤਾਰ, ਮੁਹੰਮਦ ਸ਼ਾਹਿਦ ਜੂਬੇਰੀ, ਮੁਹੰਮਦ ਸ਼ਮਸ਼ਾਦ ਅਨਸਾਰੀ, ਫੈਸਲ ਰਾਣਾ ਤੇ ਮੁਹੰਮਦ ਯਾਸੀਨ ਨੇ ਰਸਮੀ ਤੌਰ ‘ਤੇ ਬੁਕਾ ਦੇ ਕੇ ਸਵਾਗਤ ਕੀਤਾ । ਜ਼ਿਕਰਯੋਗ ਹੈ ਕਿ ਜਦੋਂ 9 ਅਕਤੂਬਰ ਨੂੰ ਧਰਨਾ ਸ਼ੁਰੂ ਹੋਇਆ ਤਾਂ ਦੂਜੇ ਦਿਨ ਹੀ ਪੰਜਾਬ ਭਰ ਵਿੱਚ ਡਾਕਟਰਾਂ ਦੀਆਂ ਬਦਲੀਆਂ ਹੋਈਆਂ ਤਾਂ ਉਹਨਾਂ ਵਿੱਚ ਚਾਰ ਡਾਕਟਰਾਂ ਨੂੰ ਮਾਲੇਰਕੋਟਲਾ ਸਿਵਲ ਹਸਪਤਾਲ ਵਿਚ ਤੈਨਾਤੀ ਦੇ ਹੁਕਮ ਜਾਰੀ ਕੀਤੇ ਸਨ । ਪਰ  ਇਹਨਾਂ ਚਾਰ ਡਾਕਟਰਾਂ ਵਿੱਚੋਂ ਹੱਡੀਆਂ ਦੇ ਮਾਹਿਰ ਤੇ ਦਿਮਾਗ ਵਾਲੇ ਡਾਕਟਰਾਂ ਨੇ ਪਿਛਲੇ ਹਫਤੇ ਜੁਆਇੰਨ ਕਰ ਲਿਆ ਸੀ ਤੇ ਅੱਜ ਅੱਖਾਂ ਦੇ ਮਾਹਿਰ ਲੇਡੀ ਡਾਕਟਰ ਨੇ ਜੁਆਇੰਨ ਕਰ ਲਿਆ । ਇਸ ਮੌਕੇ ਪ੍ਰਧਾਨ ਸ਼ਮਸ਼ਾਦ ਝੋਕ ਤੇ ਮੁਨਸ਼ੀ ਫ਼ਾਰੂਕ ਨੇ ਦਸਿਆ ਕਿ ਗਰੀਬ ਮਰੀਜ਼ਾਂ ਦੀਆਂ ਹਸਪਤਾਲ ਵਿੱਚ ਆ ਰਹੀਆਂ ਮੁਸਕਲਾਂ ਨੂੰ ਵੇਖਦੇ ਹੋਏ ਜੋ ਡਾਕਟਰ ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਨੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਤਾਂ ਹੁਣ ਉਸ ਦੇ ਨਤੀਜੇ ਵੀ ਆਉਂਣੇ ਸ਼ੁਰੂ ਹੋ ਗਏ ਹਨ । ਇਹਨਾਂ ਕਲੱਬ ਦੇ ਆਗੂਆਂ ਨੇ ਦੱਸਿਆ ਕਿ ਤਿੰਨ ਡਾਕਟਰ ਜਿੰਨਾ ਵਿੱਚ ਇਕ ਗਾਇਨੀ ਦੀ ਲੇਡੀ ਡਾਕਟਰ ਵੀ ਹੈ ਉਹਨਾਂ ਦੀ ਵੀ ਬਦਲੀ ਇੱਥੇ ਲਈ ਹੋਈ ਹੈ ।ਉਮੀਦ ਹੈ ਕਿ ਉਹ ਵੀ ਇਕ ਦੋ ਦਿਨਾਂ ਵਿੱਚ ਜੁਆਇੰਨ ਕਰ ਲੈਣਗੇ । ਕਲੱਬ ਦੇ ਆਗੂਆਂ ਨੇ ਕਿਹਾ ਕਿ ਜਿੱਥੇ ਇਲਾਕੇ ਦੇ ਲੋਕਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ, ਉਥੇ ਹੀ ਵਿਸ਼ੇਸ਼ ਤੌਰ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਧੰਨਵਾਦ ਕੀਤਾ ਕਿ ਉਹਨਾਂ ਵਲੋਂ ਮੁਲਾਕਾਤ ਕਰਨ ਤੋ ਬਾਅਦ ਉਹਨਾ ਨੇ ਮਾਲੇਰਕੋਟਲਾ ਹਸਪਤਾਲ ਦੀਆਂ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਕੀਤੇ ਜਾ ਰਹੇ ਉਪਰਾਲਿਆ ਦਾ ਧੰਨਵਾਦ ਕੀਤਾ, ਤੇ ਆਸ ਪ੍ਰਗਟਾਈ ਕਿ ਪੈਰਾਮੈਡੀਕਲ ਸਟਾਫ, ਬੇਹੋਸ਼ੀ ਵਾਲੇ ਵਰਕਰ ਤੇ ਅਲਟਰਾਸਾਊਂਡ ਡਾਕਟਰਾਂ ਦੀ ਵੀ ਨਿਯੁਕਤੀ ਛੇਤੀ ਹੀ ਹੋ ਜਾਵੇਗੀ ।

 

Similar Posts

Leave a Reply

Your email address will not be published. Required fields are marked *