‘ਆਪ’ ਹੱਥੋਂ ਫਿਸਲਦੀ ਨਜ਼ਰ ਆ ਰਹੀ ਹੈ ਦਿੱਲੀ, ਧਰਮ ਦੀ ਰਾਜਨੀਤੀ ਦਾ ਚਲਨ

author
0 minutes, 4 seconds Read

ਆਪਵੱਲੋਂ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਐਲਾਨ, ਪਾਦਰੀਆਂ, ਇਮਾਮਾਂ, ਦਲਿਤ, ਜੈਨ, ਬੁੱਧ ਧਰਮ ਦੇ ਪ੍ਰਚਾਰਕਾਂ ਨੂੰ ਕਿਉਂ ਨਹੀਂ?- ਮੁਹੰਮਦ ਜਮੀਲ ਐਡਵੋਕੇਟ

ਮਲੇਰਕੋਟਲਾ, 10 ਜਨਵਰੀ (ਬਿਉਰੋ): ਦਿੱਲੀ ਵਿਧਾਨ ਸਭਾ ਚੋਣਾਂ ਦਾ ਦਾ ਦੰਗਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ ਹਰ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂਤਰ੍ਹਾਂ ਦੇ ਲੌਲੀਪਾਲ ਦਿਖਾ ਰਹੀ ਹੈ ਆਮ ਆਦਮੀ ਪਾਰਟੀ ਜੋ ਪਿਛਲੇ 10 ਸਾਲਾਂ ਤੋਂ ਸੱਤਾ ਹੈ ਉਸਨੇ ਵੀ ਆਪਣੇ ਕੀਤੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਕੇ ਵੋਟ ਮੰਗਣ ਦੀ ਬਜਾਏ ਧਰਮ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਆਪਜਦੋਂ ਵਜੂਦ ਵਿੱਚ  ਆਈ ਤਾਂ ਇਸਦੇ ਮੁੱਖ ਮੰਤਵ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣਾ ਸੀ ਕਿ ਹਰ ਦੇਸ਼ਵਾਸੀ ਨੂੰ ਮੁਫਤ ਉੱਚੇ ਮਿਆਰ ਦੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ ਸੱਤਾ ਦੀਆਂ ਦੋ ਟਰਮਾਂ ਬੀਤ ਜਾਣ ਉੱਤੇ ਆਮ ਆਦਮੀ ਪਾਰਟੀ ਦੇ ਆਪਣੇ ਸਾਬਕਾ ਮੁਸਲਿਮ ਵਿਧਾਇਕ ਨੇ ਮਸ਼ਹੂਰ ਮੀਡੀਆ ਅਦਾਰੇਮਿੱਲਤ ਟਾਇਮਜ਼ਨਾਲ ਗੱਲਬਾਤ ਦਿੱਲੀ ਦੇ ਸਿੱਖਿਆ ਅਤੇ ਸਿਹਤ ਮਾਡਲ ਦਾ ਭਾਂਡਾ ਭੰਨ ਦਿੱਤਾ ਉਹਨਾਂ ਕਿਹਾ ਕਿ ਮੁਸਲਿਮ ਇਲਾਕਿਆਂ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਜਿੱਥੇ 4 ਹਜ਼ਾਰ ਬੱਚੇ ਸਨ ਅੱਜ ਸਿਰਫ 500 ਬੱਚੇ ਹੀ ਰਹਿ ਗਏ ਨੇ ਹਸਪਤਾਲ ਵਿੱਚ ਢੰਗ ਦੀ ਅਲਟਰਾ ਸਾਊਂਡ ਵੀ ਨਹੀਂ ਹੈ ਨਰੇਸ਼ ਯਾਦਵ ਨੇ ਮਲੇਰਕੋਟਲਾ ਕੁਰਆਨ ਪਾਕ ਦੀ ਬੇਅਬਦੀ ਕਰਵਾਈ ਪਰੰਤੂ ਉਸ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ, ਦਿੱਲੀ ਦੰਗਿਆਂ ਵਿੱਚ ਮੁਸਲਮਾਨਾਂ ਦੀ ਕੋਈ ਸਾਰ ਨਹੀਂ ਲਈ, ਕਰੋਨਾ ਕਾਲ ਵਿੱਚ ਮਰਕਜ਼ ਨਿਜ਼ਾਮੁਦੀਨ ਨੂੰ ਤਾਲਾ ਲਗਵਾਉਣ ਜਿਹੇ ਮੁਸਲਿਮ ਵਿਰੋਧੀ ਕਾਰਜ ਕੀਤੇ ਉਹਨਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਸਿਰੇ ਦਾ ਡਿਕਟੇਟਰ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ

ਉਹਨਾਂ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਫਰਵਰੀ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਐਲਾਨ ਕੀਤਾ ਹੈ ਕਿ ਹਿੰਦੂ ਮੰਦਰਾਂ ਦੇ ਪੁਜਾਰੀਆਂ ਅਤੇ ਸਿੱਖ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਉੱਤੇ 18 ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ ਜਿਸ ਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ ਆਪਵੀ ਭਾਜਪਾ ਦੇ ਨਕਸ਼ੇ ਕਦਮ ਉੱਤੇ ਚੱਲ ਪਈ ਹੈ ਜੋ ਨਿਚਲੇ ਦਰਜੇ ਦੀ ਧਰਮ ਦੀ ਰਾਜਨੀਤੀ ਕਰ ਰਹੀ ਹੈ ਸਰਕਾਰਾਂ ਦੇ ਕੰਮ ਸਿਹਤ, ਸਿੱਖਿਆ, ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਹੁੰਦੇ ਹਨ ਧਾਰਮਿਕ ਕੰਮ ਲਈ ਹਰ ਧਰਮ ਦੇ ਆਪਣੇ ਬੋਰਡ ਅਤੇ ਕਮੇਟੀਆਂ ਬਣੀਆਂ ਹੋਈਆਂ ਹਨ ਜੋ ਆਪਣੇ ਪ੍ਰਚਾਰਕਾਂ, ਵਿਦਵਾਨਾਂ ਅਤੇ ਸਕਾਲਰਾਂ ਦਾ ਖੁਦ ਖਿਆਲ ਰੱਖ ਸਕਦੀਆਂ ਹਨ ਇਸ ਤੋਂ ਇਲਾਵਾ ਚਰਚਾਂ ਦੇ ਪਾਦਰੀਆਂ, ਮਸਜਿਦਾਂ ਦੇ ਇਮਾਮਾਂ, ਦਲਿਤ ਧਰਮਸ਼ਾਲਾ, ਜੈਨ, ਬੁੱਧ ਧਰਮ ਦੇ ਪ੍ਰਚਾਰਕਾਂ ਨੇ ਅਰਵਿੰਦ ਕੇਜਰੀਵਾਲ ਦੀ ਕੀ ਬੁਰਾ ਕੀਤਾ ਹੈ ਜੋ ਉਹਨਾਂ ਨੂੰ ਇਸ ਸਨਮਾਨ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਪਿਛਲੀ ਸਰਕਾਰ ਵਿੱਚ ਦਿੱਲੀ ਵਕਫ ਬੋਰਡ ਵੱਲੋਂ ਮਸਜਿਦਾਂ ਦੇ ਇਮਾਮਾਂ ਨੂੰ 18 ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਡੇਢ ਸਾਲ ਤੋਂ ਨਹੀਂ ਮਿਲ ਰਿਹਾ ਜਦੋਂ ਕਿ ਦਿੱਲੀ ਵਕਫ ਬੋਰਡ ਨਿਰੋਲ ਮੁਸਲਮਾਨਾਂ ਦਾ ਅਦਾਰਾ ਹੈ

ਐਡਵੋਕੇਟ ਮੁਹੰਮਦ ਜਮੀਲ ਨੇ ਕਿਹਾ ਕਿ ਧਰਮ ਦੀ ਰਾਜਨੀਤੀ ਕਿਸੇ ਵੀ ਪਾਰਟੀ ਦੇ ਪਤਨ ਦੀ ਨਿਸ਼ਾਨੀ ਹੁੰਦੀ ਹੈ ਜੋ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿੱਚੋਂ ਸਾਫ ਝਲਕ ਰਿਹਾ ਹੈ ਆਪਕੋਝੀਆਂ ਸਾਜ਼ਿਸ਼ਾਂ ਦੇ ਤਹਿਤ ਬੀਜੇਪੀ ਵਾਂਗ ਮੁਸਲਿਮ ਵਰਗ ਨੂੰ ਦਰਕਿਨਾਰ ਕਰਕੇ ਹਿੰਦੂ ਵੋਟ ਬਟੋਰਨ ਲਈ ਘਟੀਆਂ ਕਿਸਮ ਦੀ ਰਾਜਨੀਤੀ ਕਰਨ ਲੱਗੀ ਹੈ ਇਸੇ ਲਈ ਦਿੱਲੀ ਦੇ ਮੁਸਲਿਮ ਆਗੂਆਂ ਨੂੰ ਕਿਨਾਰੇ ਕੀਤਾ ਗਿਆ ਹੈ ਇਸੇ ਤਰ੍ਹਾਂ ਪੰਜਾਬ ਵਿੱਚਆਪਦੀ ਸਰਕਾਰ ਬਨਣ ਤੋਂ 34 ਮਹੀਨੇ ਬੀਤ ਜਾਣ ਬਾਦ ਵੀ ਮੁਸਲਮਾਨਾਂ ਦੇ ਇਕਲੌਤੇ ਅਦਾਰੇ ਪੰਜਾਬ ਵਕਫ ਬੋਰਡ ਦਾ ਗਠਨ ਅੱਜ ਤੱਕ ਨਹੀਂ ਕੀਤਾ ਗਿਆ, ਇਸ ਨੂੰ ਸਰਕਾਰ ਪ੍ਰਸ਼ਾਸਕ ਲਗਾਕੇ ਇਸਤੇਮਾਲ ਕਰ ਰਹੀ ਹੈ ਪੰਜਾਬ ਦੇ ਇਕਲੌਤੇ ਮਲੇਰਕੋਟਲਾ ਦੇ ਮੁਸਲਿਮ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਤਿੰਨ ਵਾਰ ਵਜ਼ਾਰਤ ਵਿੱਚ ਫੇਰਬਦਲ ਦੇ ਬਾਵਜੂਦ ਵੀ ਮੰਤਰੀ ਨਹੀਂ ਬਣਾਇਆ ਗਿਆ ਜਦੋਂਕਿ ਪਹਿਲੀਆਂ ਸਾਰੀਆਂ ਸਰਕਾਰਾਂ ਵਿੱਚ ਮੁਸਲਿਮ ਵਿਧਾਇਕ ਨੂੰ ਮੰਤਰੀ ਬਣਾਇਆ ਜਾਂਦਾ ਰਿਹੈ ਮੁਸਲਿਮ ਬਹੁਲ ਇਲਾਕੇ ਮਲੇਰਕੋਟਲਾ ਦੇ ਮੰਡੀਬੋਰਡ ਦਾ ਚੇਅਰਮੈਨ ਅੱਜ ਤੱਕ ਨਹੀਂ ਬਣਾਇਆ ਗਿਆ ਇਸ ਤੋਂ ਸਾਫ ਜ਼ਾਹਰ ਹੋ ਰਿਹੈ ਕਿ ਪਾਰਟੀ ਮੁਸਲਿਮ ਵਿਰੋਧੀ ਏਜੰਡੇ ਉੱਤੇ ਕੰਮ ਕਰ ਰਹੀ ਹੈ

Similar Posts

Leave a Reply

Your email address will not be published. Required fields are marked *