ਈਦਗਾਹ ਕਿਲਾ ਵਿਖੇ ਈਦ ਦੀ ਨਮਾਜ਼ 8:15 ਵਜੇ ਅਦਾ ਕੀਤੀ ਜਾਵੇਗੀ-ਮੁਹੰਮਦ ਅਨਵਾਰ

author
0 minutes, 0 seconds Read

ਮੋਮਿਨ ਲਈ ਰਮਜ਼ਾਨ ਉਲ ਮੁਬਾਰਕ ਦੇ ਮਹੀਨੇ ਦਾ ਇਨਾਮ ਈਦ ਉਲ ਫਿਤਰ

ਮਾਲੇਰਕੋਟਲਾ, 28 ਮਾਰਚ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਦ ਅੱਲ੍ਹਾ ਪਾਕ ਦੀ ਤਰਫ ਤੋਂ ਇਨਾਮ ਵਜੋਂ ਚੰਦ ਦਿਖਾਈ ਦੇਣ ਤੋਂ ਬਾਅਦ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇੰਤਜ਼ਾਮੀਆ ਕਮੇਟੀ ਈਦਗਾਹ ਕਿਲਾ ਰਹਿਮਤਗੜ੍ਹ ਦੇ ਪ੍ਰਧਾਨ ਚੌਧਰੀ ਮੁਹੰਮਦ ਅਨਵਾਰ (ਘੋਲੂ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਈਦ ਦਾ ਚੰਦ 29ਵੇਂ ਰੋਜ਼ੇ ਦਿਖਾਈ ਦਿੰਦਾ ਹੈ ਤਾਂ 31 ਮਾਰਚ ਨੂੰ ਈਦ ਮਨਾਈ ਜਾਵੇਗੀ ਅਤੇ ਜੇਕਰ 30ਵੇਂ ਰੋਜ਼ੇ ਚੰਦ ਦਿਖਾਈ ਦਿੱਤਾ ਤਾਂ ਈਦ ਉਲ ਫਿਤਰ ਦਾ ਤਿਉਹਾਰ 01 ਅਪ੍ਰੈਲ ਨੂੰ ਮਨਾਇਆ ਜਾਵੇਗਾ । ਉਹਨਾਂ ਕਿਹਾ ਕਿ ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਈਦ ਦੀ ਨਮਾਜ਼ ਇਨਸ਼ਾਅੱਲ੍ਹਾ ਸਵੇਰੇ 8:15 ਵਜੇ ਅਦਾ ਕੀਤੀ ਜਾਵੇਗੀ । ਇਸ ਮੌਕੇ ਇਮਾਮਤ ਦੇ ਫਰਾਇਜ਼ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਅਸਅਦ ਸਾਹਿਬਜ਼ਾਦਾ ਮਰਹੂਮ ਕਾਰੀ ਮੁਨੱਵਰ ਆਲਮ ਨਿਭਾਉਣਗੇ । ਇਸ ਤੋਂ ਇਲਾਵਾ ਵੱਡੀ ਈਦਗਾਹ ਵਿਖੇ ਈਦ ਉਲ ਫਿਤਰ ਦੀ ਨਮਾਜ਼ 9:15 ਵਜੇ, ਛੋਟੀ ਈਦਗਾਹ ‘ਚ 8:45 ਵਜੇ ਮਸਜਿਦ ਅਨਸ ਕਿਲਾ ਰਹਿਮਤਗੜ੍ਹ ਵਿਖੇ 7:30 ਵਜੇ ਅਦਾ ਕੀਤੀ ਜਾਵੇਗੀ ।

ਫੋਟੋ ਫਾਇਲ: ਮੁਹੰਮਦ ਅਨਵਾਰ ਪ੍ਰਧਾਨ ਈਦਗਾਹ ਕਮੇਟੀ ਕਿਲਾ ਰਹਿਮਤਗੜ੍ਹ (ਮਲੇਰਕੋਟਲਾ)

Similar Posts

Leave a Reply

Your email address will not be published. Required fields are marked *