ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, ਮਾਮਲਾ ਕਤਰੀ ਉੱਚ ਅਧਿਕਾਰੀਆਂ ਕੋਲ ਉਠਾਏਗਾ
ਨਵੀਂ ਦਿੱਲੀ/ਮਲੇਰਕੋਟਲਾ, 26 ਅਕਤੂਬਰ (ਬਿਉਰੋ): ਕਤਰ ਦੀ ਅਦਾਲਤ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖੇ ਗਏ 8 ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਸਟ੍ਰੇਲੀਅਨ ਨਿਊਜ਼ ਪੇਪਰ “ਇੰਡੋ ਟਾਇਮਜ਼” ਦੀ ਰਿਪੋਰਟ ਅਨੁਸਾਰ ਇਨ੍ਹਾਂ ’ਤੇ ਜਾਸੂਸੀ ਦਾ ਦੋਸ਼ ਲੱਗਾ ਹੈ। ਮੁੱਖ ਭਾਰਤੀ ਜੰਗੀਪੋਤਾਂ ਦੀ ਕਮਾਨ ਸੰਭਾਲਣ ਵਾਲੇ ਸਨਮਾਨਤ ਅਧਿਕਾਰੀਆਂ ਸਣੇ ਅੱਠ ਲੋਕ, ਡਹਿਰਾ ਗਲੋਬਲ ਟੈਕਨਾਲੋਜੀਸ ਐਂਡ ਕੰਸਲਟੈਂਸੀ ਸਰਵਿਸਿਜ਼ ਲਈ ਕੰਮ ਕਰ ਰਹੇ ਸਨ । ਇਹ ਇੱਕ ਨਿੱਜੀ ਫਰਮ ਹੈ ਜੋ ਕਤਰ ਦੇ ਹਥਿਆਰਬੰਦ ਬਲਾਂ ਨੂੰ ਟ੍ਰੇਨਿੰਗ ਅਤੇ ਸਬੰਧਤ ਸੇਵਾਵਾਂ ਪ੍ਰਦਾਨ ਕਰਦੀ ਹੈ । ਉਨ੍ਹਾਂ ਦੀਆਂ ਜ਼ਮਾਨਤ ਪਟੀਸ਼ਨਾਂ ਕਈ ਵਾਰ ਖਾਰਜ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਕਤਰੀ ਅਧਿਕਾਰੀਆਂ ਨੇ ਉਨ੍ਹਾਂ ਦੀ ਹਿਰਾਸਤ ਵਧਾ ਦਿੱਤੀ ਸੀ । ਭਾਰਤ ਸਰਕਾਰ ਨੇ ਮੌਤ ਦੀ ਸਜ਼ਾ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਸਾਰੇ ਕਾਨੂੰਨੀ ਬਦਲਾਂ ’ਤੇ ਵਿਚਾਰ ਕਰ ਰਹੀ ਹੈ । ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਸੀਂ ਵਿਸਥਾਰਤ ਫ਼ੈਸਲੇ ਦੀ ਉਡੀਕ ਕਰ ਰਹੇ ਹਾਂ । ਇਸ ਦੇ ਕਾਨੂੰਨੀ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ । ਇਸ ਫ਼ੈਸਲੇ ਤੋਂ ਬਹੁਤ ਦੁਖੀ ਹਨ । ਕਤਰ ਸਰਕਾਰ ਦੇ ਸਾਹਮਣੇ ਇਸ ਮਸਲੇ ਨੂੰ ਚੁੱਕਿਆ ਜਾਏਗਾ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਹ ਇਸ ਕੇਸ ਵਿੱਚ ਅੱਗੇ ਦੀ ਲੜਾਈ ਲਈ ਤਿਆਰ ਹੈ। ਮੰਤਰਾਲਾ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਅਹਿਮੀਅਤ ਦਿੰਦੇ ਹਨ ਅਤੇ ਇਸ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ। ਅਸੀਂ ਸਾਰੇ ਕੌਂਸਲਰ ਅਤੇ ਕਾਨੂੰਨੀ ਮਦਦ ਦੇਣਾ ਜਾਰੀ ਰਖਣਗੇ । ਅਸੀਂ ਫੈਸਲੇ ਨੂੰ ਕਤਰੀ ਅਧਿਕਾਰੀਆਂ ਦੇ ਸਾਹਮਣੇ ਵੀ ਉਠਾਵਾਂਗੇ । ਮਾਮਲੇ ਤੋਂ ਜਾਣੂ ਲੋਕਾਂ ਨੇ ਹਾਲ ਹੀ ਵਿੱਚ ਨਾਂ ਨਾ ਲੁਕਾਉਣ ਦੀ ਸ਼ਰਤ ’ਤੇ ਐੱਚ.ਟੀ. ਨੂੰ ਦੱਸਿਆ ਸੀ ਕਿ ਅੱਠ ਲੋਕਾਂ ’ਤੇ ਜਾਸੂਸੀ ਦਾ ਦੋਸ਼ ਲਾਇਆ ਗਿਆ ਹੈ । ਕਤਰੀ ਅਤੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਲੋਕਾਂ ਦੇ ਖਿਲਾਫ ਦੋਸ਼ਾਂ ਦਾ ਵੇਰਵਾ ਕਦੇ ਨਹੀਂ ਦਿੱਤਾ, ਜਿਨ੍ਹਾ ਨੂੰ ਲੰਮੇ ਸਮੇਂ ਤੱਕ ਇਕਾਂਤ ਜੇਲ੍ਹ ਵਿੱਚ ਰੱਖਿਆ ਗਿਆ ਹੈ। ਸੂਤਰਾਂ ਨੇ ਅੱਗੇ ਕਿਹਾ ਕਿ ਇੱਕ ਭਾਰਤੀ ਪੱਤਰਕਾਰ ਅਤੇ ਉਸ ਦੀ ਪਤਨੀ ਨੂੰ ਹਾਲ ਹੀ ਵਿੱਚ ਕਤਰੀ ਅਧਿਕਾਰੀਆਂ ਨੇ ਮਾਮਲੇ ’ਤੇ ਰਿਪੋਰਟਿੰਗ ਲਈ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ।