ਮਲੇਰਕੋਟਲਾ, 17 ਸਤੰਬਰ (ਬਿਉਰੋ): ਜ਼ਿਲਾ ਮਲੇਰਕੋਟਕਲਾ ਦੇ ਅਮਰਗੜ੍ਹ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਮਿਤ ਸਿੰਘ ਦੇ ਪ੍ਰਬੰਧਾਂ ਅਧੀਨ ਸਥਾਨਕ ਪੀਬੀ-13 ਰੈਸਟੋਰੈਂਟ ਕੁੱਪ ਕਲਾਂ ਵਿਖੇ 16 ਸਤੰਬਰ ਨੂੰ ਏਆਈਸੀਸੀ ਦੇ ਮਲੇਰਕੋਟਲਾ ਆਬਜ਼ਰਵਰ ਸ੍ਰੀ ਵਰਿੰਦਰ ਰਾਠੌਰ ਅਤੇ ਪੀਪੀਸੀਸੀ ਦੇ ਮਲੇਰਕੋਟਲਾ ਆਬਜ਼ਰਵਰ ‘ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਪ੍ਰਧਾਨਗੀ ਵਿੱਚ ਕਾਂਗਰਸ ਪਾਰਟੀ ਦੀ ਇੱਕ ਅਹਿਮ ਮੀਟਿੰਗ ਹੋਈ । ਇਸ ਮੀਟਿੰਗ ਦੇ ਪਹਿਲੇ ਗੇੜ ਵਿੱਚ ਹਲਕਾ ਅਮਰਗੜ੍ਹ ਦੇ ਅਹੁੱਦੇਦਾਰ ਅਤੇ ਕੌਂਸਲਰ ਨੂੰ ਸੱਦਾ ਦਿੱਤਾ ਗਿਆ ਅਤੇ ਦੂਜੇ ਗੇੜ ਵਿੱਚ ਕਾਂਗਰਸ ਪਾਰਟੀ ਦੇ ਐਸਸੀ ਸੈਲ, ਯੂਥ ਕਾਂਗਰਸ, ਆਈਐਨਟੀਯੂਸੀ, ਮਹਿਲਾ ਕਾਂਗਰਸ, ਓਬੀਸੀ, ਬਾਜੀਗਰ ਸੈਲ, ਸੇਵਾ ਦਲ, ਏਆਈਪੀਸੀ, ਕਿਸਾਨ ਕਾਂਗਰਸ, ਆਰਜੀਪੀਆਰਐਸ, ਸੋਸ਼ਲ ਮੀਡੀਆ ਸੈਲ, ਸਮੂਹ ਸੂਬਾ ਅਤੇ ਜ਼ਿਲ੍ਹਾ ਕਾਂਗਰਸ, ਜ਼ਿਲਾ ਪਰਿਸ਼ਦ ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਦੀ ਮੀਟਿੰਗ ਹੋਈ ।
ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਮਿਨੋਰਟੀ ਸੈਲ ਨੂੰ ਸੱਦਾ ਨਹੀਂ ਦਿੱਤਾ ਗਿਆ ਜਿਸ ‘ਤੇ ਮਿਨੋਰਟੀ ਸੈਲ ਦੇ ਜਨਲਰ ਸਕੱਤਰ ਪੰਜਾਬ ਰਿਆਜ਼ ਖਾਨ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ । ਉਹਨਾਂ ਕਿਹਾ ਕਿ ਮੀਟਿੰਗ ਪ੍ਰਬੰਧਕਾਂ ਵੱਲੋਂ ਮਿਨੋਰਟੀ ਸੈਲ ਦਾ ਨਾਮ ਸੱਦਾ ਪੱਤਰ ਵਿੱਚ ਨਾ ਲਿਖਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਜਿਸ ਕਾਰਣ ਸੂਬੇ ਦੀਆਂ ਘੱਟਗਿਣਤੀਆਂ ਦੇ ਹਿਰਦੇ ਬਲੂਧਰੇ ਗਏ ਹਨ ਅਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਅਮਰਗੜ੍ਹ ਵਿਧਾਨ ਸਭਾ ਹਲਕੇ ਵਿੱਚ 40 ਹਜ਼ਾਰ ਦੇ ਕਰੀਬ ਮਿਨੋਰਟੀ ਦੀ ਵੋਟ ਹੈ ਜੋ ਕਿਸੇ ਉਮੀਦਵਾਰ ਦੇ ਜਿੱਤ-ਹਾਰ ਦਾ ਫੈਸਲਾ ਕਰਦੀ ਹੈ ਅਤੇ ਸਮੁੱਚੇ ਪੰਜਾਬ ਵਿੱਚ ਇਹ ਗਿਣਤੀ 7 ਲੱਖ ਤੋਂ ਵੀ ਜ਼ਿਆਦਾ ਹੈ, ਜੇਕਰ ਇਸ ਨੂੰ ਦੇਸ਼ ਭਰ ਵਿੱਚ ਦੇਖਿਆ ਜਾਵੇ ਤਾਂ ਇਹ ਸੰਖਿਆ ਕਰੋੜਾਂ ਨੂੰ ਪਾਰ ਕਰ ਜਾਂਦੀ ਹੈ । ਸ੍ਰੀ ਰਿਆਜ਼ ਖਾਨ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਅਜਿਹੇ ਅਖੌਤੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਜੋ ਪਾਰਟੀ ਨੂੰ ਘੁੰਣ ਵਾਂਗ ਖੋਖਲਾ ਕਰ ਰਹੇ ਹਨ ।