ਕਿਸਾਨਾਂ ਨਾਲ ਪੰਗਾ, ਬਿਲਕੁਲ ਨਹੀਂ ਚੰਗਾ

author
0 minutes, 1 second Read

ਸ਼ੰਭੂ ਟੋਲ ਪਲਾਜ਼ਾ ‘ਤੇ ਕਿਸਾਨ ਤੋਂ ਵਸੂਲਿਆਂ ਢਾਈ ਸੌ! ਆਖਰ ਪੰਜ ਸੌ ਕਰਕੇ ਮੋੜਣਾ ਪਿਆ, ਮਾਫੀ ਵਾਧੂ

ਮਲੇਰਕੋਟਲਾ/ਸ਼ੰਭੂ, 10 ਅਗਸਤ (ਬਿਉਰੋ): ਅੱਜ ਸ਼ੰਭੂ ਟੋਲ ਪਲਾਜ਼ਾ ਉੱਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਕਈ ਘੰਟੇ ਟੋਲ ਵੀ ਮੁਫਤ ਕੀਤਾ ਗਿਆ । ਦਰਅਸਲ ਮਾਮਲਾ ਇਹ ਸੀ ਕਿ ਸ਼ੰਭੂ ਟੋਲ ਪਲਾਜਾ ਮੁਲਾਜਮਾਂ ਵਲੋਂ ਸੰਧਾਰਸੀ ਦੇ ਕਿਸਾਨ ਦਾ ਟਰੈਕਟਰ ਟਰਾਲੀ ਦਾ ਜੋ ਢਾਈ ਸੌ ਰੁਪਏ ਜ਼ਬਰੀ ਟੋਲ ਵਸੂਲਿਆ ਗਿਆ, ਟੋਲ ਪਲਾਜ਼ਾ ‘ਤੇ ਕਿਸਾਨ ਤੋਂ ਵਸੂਲਿਆਂ ਢਾਈ ਸੌ! ਆਖਰ ਪੰਜ ਸੌ ਕਰਕੇ ਮੋੜਣਾ ਪਿਆ ਅਤੇ ਮਾਫੀ ਮੰਗਕੇ ਜਾਨ ਛੁਡਾਈ ਗਈ । ਉਸਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੂੰ ਮਜ਼ਬੂਰ ਹੋ ਕੇ ਇੱਕਠ ਕਰਨਾ ਪਿਆ । ਐਤਵਾਰ ਸਵੇਰੇ 10 ਵਜੇ ਤੋਂ ਕਿਸਾਨ ਇਕਠੇ ਹੋਣੇ ਸੂਰੁ ਹੋ ਗਏ । ਕਿਸਾਨਾਂ ਨੇ 11 ਵਜੇ ਇੱਕ ਪਾਸੇ ਦਾ ਟੋਲ ਫਰੀ ਕਰ ਦਿੱਤਾ ਤੇ ਅਲਟੀਮੇਟਮ ਦੇ ਦਿੱਤਾ ਕਿ ਅਗਰ ਗੱਲਬਾਤ ਜਲਦੀ ਸਿਰੇ ਨਾ ਚੜੀ ਤਾਂ ਦੋਨੋਂ ਸਾਈਡ ਅਣਮਿੱਥੇ ਸਮੇਂ ਲਈ ਪੱਕਾ ਬੰਦ ਕਰ ਦਿੱਤਾ ਜਾਵੇਗਾ। ਟੋਲ ਅਧਿਕਾਰੀ ਗੱਲਬਾਤ ਲਈ ਅੱਗੇ ਆਏ ਤੇ ਹਰ ਜਥੇਬੰਦੀ ਦੇ ਇੱਕ ਨੁਮਾਇੰਦੇ ਨਾਲ ਗੱਲ ਕਰਨ ਦੀ ਬਾਤ ਅੱਗੇ ਞਧੀ। ਕਿਸਾਨਾਂ ਨੇ ਆਪਣੀਆਂ ਮੰਗਾਂ ਲਿਖਤ ਵਿੱਚ ਅਧਿਕਾਰੀਆਂ ਨੂੰ ਦਿੱਤੀਆਂ ਉਪਰੰਤ ਲੰਬੀ ਗੱਲਬਾਤ ਤੋਂ ਬਾਅਦ ਟੋਲ ਮਨੇਜਮੈਂਟ ਨੇ ਕਿਸਾਨਾਂ ਦੀਆਂ ਲਿਖਤੀ ਮੰਗਾਂ ਨੂੰ ਸਵੀਕਾਰ ਕਰਦੇ ਹੋਏ ਮੋਹਰ ਲਗਾ ਕੇ ਆਪਣੇ ਹਸਤਾਖਰ ਕਰਕੇ ਕਿਸਾਨਾਂ ਨੂੰ ਵਾਪਿਸ ਕਰ ਦਿੱਤਾ। ਇਸ ਦੌਰਾਨ ਸ਼ਹੀਦ ਭਗਤ ਸਿੰਘ ਜਥੇਬੰਦੀ ਦਾ ਯੋਗਦਾਨ ਅਹਿਮ ਰਿਹਾ। ਜੱਥੇਬੰਦੀ ਵਲੋਂ ਵਾਟਰ ਕੈਨਨ ਨਵਦੀਪ ਤੇ ਜੈ ਸਿੰਘ ਜਲਵੇੜਾ ਵਲੋਂ ਕਿਸਾਨਾਂ ਦਾ ਪੱਖ ਵਧੀਆ ਤਰੀਕੇ ਨਾਲ ਰੱਖਿਆ। ਇਸ ਮੌਕੇ ਕਿਸਾਨ ਆਗੂਆਂ ਨੇ ਭਵਿੱਖ ਵਿੱਚ ਵੀ ਅੱਜ ਵਰਗਾ ਏਕਾ ਵਿਖਾਉਣ ਦੀ ਬੇਨਤੀ ਕੀਤੀ। ਇਸ ਮੌਕੇ ਉਹਨਾਂ ਸਰਕਾਰਾਂ ਨੂੰ ਵੀ ਚੇਤਾਇਆ ਕਿ ਕਿਸਾਨ ਆਪਣੇ ਹੱਕਾਂ ਲਈ ਲੜਦੇ ਹਨ ਉਹਨਾਂ ਨਾਲ ਖਾਹਮ-ਖਾਹ ਪੰਗੇ ਨਾ ਲਏ ਜਾਣ । ਇਸ ਦੌਰਾਨ ਹੋਰਨਾਂ ਜਥੇਬੰਦੀਆਂ ਤੋਂ ਇਲਾਵਾ ਇੰਡੀਅਨ ਫਾਰਮਰਜ ਐਸੋਸੀਏਸ਼ਨ ਬਹਿਰੂ ਦੀ ਜਥੇਬੰਦੀ ਵਲੋਂ ਸ. ਨਵਤੇਜ ਸਿੰਘ ਉਕਸੀ ਘਨੌਰ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਉਕਸੀ ਖਲਾਸਪੁਰ ਬਲੋਪੁਰ ਗਦੇਪੁਰ ਮਰਦਾਂ ਪੁਰ ਤੋਂ ਕਿਸਾਨ ਪੰਹੁਚੇ ਹੋਏ ਸਨ ਜਿਨ੍ਹਾਂ ਵਿੱਚ ਮਨਜੀਤ ਸਿੰਘ ਸਾਬਕਾ ਸਰਪੰਚ ਖਲਾਸਪੁਰ, ਕਰਮਜੀਤ ਉਕਸੀ , ਗੁਰਚਰਨ ਸਿੰਘ ਉਕਸੀ, ਗੁਰਦੀਪ ਸਿੰਘ ਸਾਬਕਾ ਸਰਪੰਚ ਬਲੋਪੁਰ, ਰਣਜੀਤ ਸਿੰਘ ਸਰਪੰਚ ਬਲੋਪੁਰ ਤੇ ਸਾਥੀ ਕਿਸਾਨ ਹਾਜਿਰ ਰਹੇ। ਇਸ ਸਮੇਂ ਰਾਜਪੁਰਾ ਨੀਲਪੁਰ ਤੋਂ ਗੋਬਿੰਦਰ ਸਿੰਘ ਸਰਵਾਰਾ, ਜਸਵੀਰ ਸਿੰਘ, ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਹਾਜ਼ਰ ਰਹੇ।

Similar Posts

Leave a Reply

Your email address will not be published. Required fields are marked *