ਕੁੰਵਰ ਵਿਜੇ ਪ੍ਰਤਾਪ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਮਾਮਲੇ ‘ਤੇ ਖੜਕਾਈ ਸਰਕਾਰ

author
0 minutes, 1 second Read

ਪੱਗਾਂ ‘ਤੇ ਭਾਰੀ ਪਿਆ ਗੈਰਪੱਗੜੀਧਾਰੀ  ਵਿਧਾਇਕ

ਚੰਡੀਗੜ੍ਹ/ਮਲੇਰਕੋਟਲਾ, 04 ਸਤੰਬਰ (ਬਿਉੋਰੋ): ਪੰਜਾਬ ਵਿਧਾਨ ਸਭਾ ਦਾ ਸ਼ੈਸਨ ਚੱਲ ਰਿਹਾ ਹੈ ਜਿਸਤੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ ਕਿ ਕੋਈ ਲੋਕਹਿੱਤੀ ਫਤਵੇ ਲੈ ਕੇ ਆਉਣਗੇ ਪਰੰਤੂ ਸ਼ੈਸਨ ਦੀ ਕਾਰਵਾਈ ‘ਚ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਬਲਿਕ ਜੋ ਵੀ ਵਿਧਾਇਕ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤਾਂ ਉਸ ਨੂੰ ਖਾਮੋਸ਼ ਕਰਵਾ ਦਿੱਤਾ ਜਾਂਦਾ । ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਬਹਿਬਲ ਗੋਲੀ ਕਾਂਡ ਦੇ ਮਸਲੇ ਉਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਵਿਚ ਇਤਹਾਸਿਕ ਵਿਖਿਆਨ ਕਰਦਿਆਂ ਸਾਰੀਆਂ ਪਾਰਟੀਆਂ ਅਤੇ ਸਮੁੱਚੀ ਸਿਆਸਤ ਨੂੰ ਨੰਗਾ ਕੀਤਾ । ਉਹਨਾਂ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਖੋਖਲੇ ਸਿਸਟਮ ਦੀ ਵੀ ਹਵਾ ਕੱਢ ਦਿੱਤੀ । ਉਹਨਾਂ ਦੱਸਿਆ ਕਿ ਉਹਨਾਂ ਦੇ ਹਲਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸਾਲਾਂ ਤੋਂ ਜਿਉਂ ਦੀ ਤਿਉਂ ਹੈ ।

ਉਨਾਂ ਕਿਹਾ ਮਾਨਯੋਗ ਸਪੀਕਰ ਸਾਬ 6 ਸਾਲ ਪਹਿਲਾਂ ਇਸ ਸਦਨ ‘ ਚ ਪੂਰਾ ਦਿਨ ਬਹਿਸ ਹੋਈ । ਸੀਬੀਆਈ ਤੋਂ ਕੇਸ ਵਾਪਿਸ ਲੈਕੇ ਸਿੱਟ (SIT) ਬਣੀ ਮੈਂ ਉਸਦਾ ਮੈਂਬਰ ਸੀ । ਇਹ ਕਿਵੇਂ ਹੋ ਸਕਦਾ ਹੈ ਇਕ ਥਾਣੇਦਾਰ ਦੀ ਭੂਮਿਕਾ ਨਾਲ ਉਹ ਜਾਂਚ ਰੱਦ ਕਰ ਦਿੱਤੀ ਗਈ? ਉਨਾਂ ਰਿਪੋਰਟ ਰੱਦ ਕਰਾਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵੀ ਧੋ ਦਿੱਤਾ ਅਤੇ ਕਿਹਾ ਉਨਾਂ ਨੂੰ ਵੀ ਮੁੱਖ ਮੰਤਰੀ ਦੀ ਕੁਰਸੀ ਤੋਂ ਜਾਣਾ ਪਿਆ ਅਤੇ ਅੱਜ ਉਹ ਕਿਤੇ ਲੱਭ ਨਹੀਂ ਰਿਹਾ ।

ਸ੍ਰੀ ਕੁੰਵਰ ਨੇ ਕਿਹਾ ਕਿ ਜਿਹਨਾਂ ਇਹ ਪਾਪ ਕੀਤੇ ਉਹ ਤਖਤ ਸਾਹਿਬ ਤੋਂ ਤਨਖਾਈਏ ਕਰਾਰ ਹੋ ਗਏ ਅਤੇ ਸਦਨ ‘ ਚੋਂ ਵੀ ਬਾਹਰ ਹੋ ਗਏ ।ਉਹਨਾਂ ਬੇਅਦਬੀਆਂ ਕਰਵਾਈਆਂ ਅਤੇ ਫਿਰ ਉਸ ਦੀ ਜਾਂਚ ਵੀ ਨਹੀਂ ਕਰਵਾਈ, ਡੇਰਾ ਮੁੱਖੀ ਨੂੰ ਮਾਫੀ ਦਿੱਤੀ ਅਤੇ ਮਾਫੀਨਾਮੇ ਦਾ ਪ੍ਰਚਾਰ ਐਸਜੀਪੀਸੀ ਦੇ ਖਾਤੇ ਵਿੱਚੋ ਪੈਸਾ ਖਰਚਕੇ ਕੀਤਾ । ਵਾਹਿਗੁਰੂ ਨੇ ਉਹਨਾਂ ਨੂੰ ਸਜ਼ਾ ਦਿੱਤੀ ।

ਦੁਨਿਆਵੀ ਅਦਾਲਤਾਂ ਵਿਚ ਕੇਸ ਰੋਲ ਦਿੱਤਾ ਗਿਆ ਪਰ ਜਿਸ ਅਦਾਲਤ ਵਿਚ ਹਰ ਰੋਜ਼ ਸੁਣਵਾਈ ਹੋ ਰਹੀ ਹੈ ਇਥੇ ਇਸ ਸਦਨ ਵਿਚ ਕਿੰਨਾ ਬੈਠਣਾ ਹੈ ਇਹ ਵੀ ਉਸਨੇ ਆਕਾਲ ਪੁਰਖ਼ ਤਹਿ ਕਰਨਾ ਹੈ । ਸਪੀਕਰ ਸਾਬ ਨੂੰ ਸੱਚ ਸੁਣ ਕੇ ਮੁੜ੍ਹਕਾ ਆ ਰਿਹਾ ਸੀ, ਉਨਾਂ ਟਾਈਮ ਖਤਮ ਹੋਣ ਦੀ ਦੁਹਾਈ ਦਿੱਤੀ ਪਰ ਉਨਾਂ ਇਕ ਦੋ ਖਰੀਆਂ ਖਰੀਆਂ ਹੋਰ ਸੁਣਾਈਆਂ । ਅਖੀਰ ਤੇ ਇਕ ਸ਼ੇਅਰ ਗੁਰੂ ਗੋਬਿੰਦ ਸਿੰਘ, ਛੋਟੇ ਸਾਹਿਬਜ਼ਾਦਿਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਿਚ ਕਹਿ ਕੇ ਉਨਾਂ ਥੋੜੇ ਸਮੇਂ ਵਿੱਚ ਇੱਕ ਸਦੀਵੀ ਇਤਹਾਸ ਸਿਰਜ ਦਿੱਤਾ ।

ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅੱਜ ਦੇ ਬੋਲ ਸਿੱਖ ਇਤਿਹਾਸ ਅਤੇ ਇਨਸਾਨੀਅਤ ਦੀ ਕਿਤਾਬ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖੇ ਜਾਣਗੇ । ਵਿਧਾਨ ਸਭਾ ਵਿੱਚ ਅਨੇਕਾਂ ਪੱਗਾਂ ਚਮਕਦੀਆਂ ਰਹੀਆਂ ਪਰੰਤੂ ਪੱਗ ਨੂੰ ਬੁਲੰਦੀ ਇਸ ਗੈਰ ਪੱਗੜੀਧਾਰੀ ਵਿਧਾਇਕ ਨੇ ਦਿੱਤੀ । ਸਿੱਖ ਕੌਮ ਉਹਨਾਂ ਦੀ ਸਦਾ ਰਿਣੀ ਰਹੇਗੀ ਜਿਸ ਨੇ ਬੇਖੌਫ ਹੋ ਕੇ ਆਪਣੀ ਹੀ ਸਰਕਾਰ ਦੇ ਸਾਹਮਣੇ ਬੇਅਦਬੀਆਂ ਦੇ ਇਨਸਾਫ ਦੀ ਗੁਹਾਰ ਲਗਾਈ ਅਤੇ ਅਖੌਤੀ ਸਰਕਾਰਾਂ ਦਾ ਦੋਹਰਾ ਚਿਹਰਾ ਨੰਗਾ ਕੀਤਾ ।

Similar Posts

Leave a Reply

Your email address will not be published. Required fields are marked *