ਚੰਡੀਗੜ੍ਹ/ਮਲੇਰਕੋਟਲਾ, 06 ਜੂਨ (ਬਿਉਰੋ): ਜੂਨ ਮਹੀਨੇ ਦਾ ਪਹਿਲਾ ਹਫਤਾ ਸਿੱਖ ਸੰਗਤ ਲਈ ਸੋਗ ਦਾ ਮੰਨਿਆ ਜਾਂਦਾ ਹੈ । ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ ਜੋ ਅਸਲ ਪੰਥਕ ਸੀ ਉਹਨਾਂ ਜਿੱਤ ਦੀ ਵੀ ਖੁਸ਼ੀ ਨਹੀਂ ਮਨਾਈ । ਇਸ ਹਫਤੇ ਨਾਲ ਸਿੱਖ ਕੌਮ ਦਾ ਇੱਕ ਬਹੁਤ ਹੀ ਕੌੜਾ ਇਤਿਹਾਸ ਜੁੜਿਆ ਹੋਇਆ ਹੈ । 1-6 ਜੂਨ 1984 ਜਦੋਂ ਸਿੱਖ ਧਰਮ ਦੇ ਮੁੱਖ ਧਾਰਮਿਕ ਸਥਾਨ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਨੂੰ ਭਾਰਤੀ ਫੌਜਾਂ ਨੇ ਢਾਹ ਢੇਰੀ ਕਰ ਦਿੱਤਾ । ਸੈਂਕੜੇ ਸਿੰਘ, ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਕਰ ਦਿੱਤੇ ਗਏ ।
ਅੱਜ ਕੌਮੀ ਇਨਸਾਫ਼ ਮੋਰਚੇ ਵਿਚ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2024 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ 06 ਜੂਨ 2024 ਨੂੰ ਭੋਗ ਪਾਏ ਗਏ । ਇਸ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ ਅਤੇ ਪੰਥਕ ਵਿਚਾਰਾਂ ਹੋਈਆਂ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸੰਦੇਸ਼ ਰਾਹੀਂ ਸਮੂਹ ਜੂਨ 84 ਦੇ ਸਹੀਦ ਸਿੰਘਾਂ ਸਹੀਦ ਭਾਈ ਮਹਿੰਗਾ ਸਿੰਘ ਬੱਬਰ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਸਹੀਦ ਭਾਈ ਅਮਰੀਕ ਸਿੰਘ, ਸਹੀਦ ਜਰਨਲ ਸੁਬੇਗ ਸਿੰਘ ਜੀ ਸਮੇਤ ਸਮੂਹ ਸਹੀਦ ਸਿੰਘਾਂ, ਬੀਬੀਆਂ, ਭੂਚੰਗੀਆਂ, ਨੂੰ ਸਰਧਾ ਤੇ ਸਤਿਕਾਰ ਭੇਟ ਕੀਤਾ ਗਿਆ ! ਸ਼ਹੀਦ ਸਿੰਘਾਂ ਦੀ ਯਾਦ ਵਿੱਚ ਕੌਮੀ ਇਨਸਾਫ਼ ਮੋਰਚੇ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਉਪਰੰਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਜਥੇਦਾਰ ਬਲਬੀਰ ਸਿੰਘ ਬੈਰੋਪੁਰ, ਭਾਈ ਬਲਜੀਤ ਸਿੰਘ ਭਾਊ (ਸਾਥੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ), ਭਾਈ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਭਾਈ ਪਾਲ ਸਿੰਘ ਘੜੂੰਆਂ, ਸਰਪੰਚ ਕਰਮ ਸਿੰਘ ਬਰੋਲੀ, ਕੇਹਰ ਸਿੰਘ ਚੰਡਿਆਲਾ, ਮੋਹਨ ਸਿੰਘ ਕਸੌਲੀ, ਦਰਬਾਰਾ ਸਿੰਘ ਹਸਨਪੁਰ, ਭਾਈ ਗੁਰਮੀਤ ਸਿੰਘ ਝਾਰਮੜੀ (ਸਾਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ), ਭਾਈ ਤੇਜਿੰਦਰ ਸਿੰਘ ਹਾਈਜੈਕਰ ਸਮੇਤ ਮੋਰਚੇ ਦੀ ਸਾਰੀ ਸੰਗਤਾਂ ਹਾਜਰ ਸਨ ਅਤੇ ਮੋਰਚੇ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲਾਂ 01 ਜੂਨ ਤੋਂ ਲਗਾਤਾਰ ਹਰ ਰੋਜ਼ ਲਗਾਈ ਜਾਂਦੀ ਹੈ! ਇਹ ਛਬੀਲ ਸੰਗਤਾਂ ਆਪਣੇ ਦਸਵੰਧ ਰਾਹੀਂ ਹਰ ਰੋਜ਼ ਆਪ ਲਗਵਾਉਦੀ ਹੈ ਅਤੇ ਖੁਦ ਆਪ ਹੀ ਸੇਵਾ ਕਰਦੀ ਹੈ