ਕੌਮੀ ਇਨਸਾਫ ਮੋਰਚੇ ਦਾ 1116ਵਾਂ ਦਿਨ! ਮੁਸਲਿਮ ਭਾਈਚਾਰੇ ਨੇ ਸਾਂਝੀਆਂ ਕੀਤੀਆਂ ਈਦ ਦੀਆਂ ਖੁਸ਼ੀਆਂ

author
0 minutes, 0 seconds Read

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਲੋਕ ਲਹਿਰ ਜਾਵੇ-ਮੁਹੰਮਦ ਜਮੀਲ

ਮਲੇਰਕੋਟਲਾ, 30 ਮਾਰਚ (ਅਬੂ ਜ਼ੈਦ): “ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ” ਕਹਾਵਤ ਬਚਪਨ ਤੋਂ ਸੁਣਦੇ ਆ ਰਹੇ ਹਾਂ ਪਰੰਤੂ ਹੁਣ ਅੱਖਾਂ ਸਾਹਮਣੇ ਦੇਖ ਵੀ ਰਹੇ ਹਾਂ । ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 07 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ ਪਰੰਤੂ ਸਰਕਾਰਾਂ ਅਤੇ ਅਦਾਲਤਾਂ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖ ਰਹੀਆਂ ਹਨ । ਅੱਜ ਮਲੇਰਕੋਟਲਾ ਤੋਂ ਚੌਧਰੀ ਲਿਆਕਤ ਅਲੀ, ਡਾ. ਮੇਹਰਦੀਨ ਅਤੇ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ‘ਚ ਮੁਸਲਿਮ ਭਾਈਚਾਰੇ ਦੇ ਇੱਕ ਵਫਦ ਨੇ ਕੌਮੀ ਇਨਸਾਫ ਮੋਰਚੇ ਵਿੱਚ ਸ਼ਿਰਕਤ ਕੀਤੀ ਅਤੇ ਸੰਗਤ ਨਾਲ ਮਿਠਾਈਆਂ ਵੰਡਕੇ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।

ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਨੇ ਦੱਸਿਆ ਕਿ ਮੋਰਚੇ ਵਿੱਚ ਮੁਸਲਿਮ ਭਾਈਚਾਰੇ ਦੇ ਵਫਦ ਵੱਲੋਂ 31 ਮੈਂਬਰੀ ਜੱਥੇ ਦੀ ਅਗਵਾਈ ਵੀ ਕੀਤੀ ਗਈ ਅਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਤਿੱਖੇ ਸਵਾਲ ਵੀ ਕੀਤੇ ਗਏ । ਇਸ ਮੌਕੇ ਸੰਬੋਧਨ ਕਰਦਿਆਂ ਡਾ. ਮੇਹਰਦੀਨ ਨੇ ਕਿਹਾ ਕਿ ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡੇ ਦਾਅਵੇ ਕਰਦਾ ਸੀ ਕਿ ਸਾਡੀ ਪਾਰਟੀ ਦੀ ਸਰਕਾਰ ਬਣਦਿਆਂ ਹਾਂ ਪਹਿਲਾ ਫੈਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੋਵੇਗਾ ਪਰੰਤੂ ਅੱਜ ਚਾਰ ਸਾਲ ਬੀਤ ਜਾਣ ‘ਤੇ ਕੋਈ ਕਦਮ ਨਹੀਂ ਚੁੱਕਿਆ । ਉਹਨਾਂ ਕਿਹਾ ਕਿ ਮੋਰਚੇ ਦੇ 1116ਵੇਂ ਦਿਨ ਵੀ ਸੰਗਤ ਦਾ ਹੌਸਲਾ ਉਸੇ ਤਰ੍ਹਾਂ ਬਰਕਰਾਰ ਹੈ ਮੋਰਚਾ ਚੜ੍ਹਦੀ ਕਲਾ ਵਿੱਚ ਹੈ । ਐਨੇ ਲੰਬੇ ਅਰਸੇ ਵਿੱਚ ਮੁੱਖ ਮੰਤਰੀ ਵੱਲੋਂ ਇੱਕ ਵਾਰ ਵੀ 31 ਮੈਂਬਰੀ ਜੱਥੇ ਨਾਲ ਮੁਲਾਕਾਤ ਨਾ ਕਰਨਾ ਉਹਨਾਂ ਦੇ ਮਾਨਸਿਕ ਦਿਵਾਲੀਏਪਣ ਨੂੰ ਦਰਸਾਉਂਦਾ ਹੈ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ, ਸੂਬਾ ਸਰਕਾਰਾਂ ਅਤੇ ਅਦਾਲਤਾਂ ਨੂੰ ਅਪੀਲ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਜੋ ਸਿੱਖ ਕੌਮ ਦਾ ਸੰਵਿਧਾਨ ਅਤੇ ਅਦਾਲਤਾਂ ਉੱਤੇ ਵਿਸ਼ਵਾਸ ਬਣਿਆ ਰਹੇ ।

ਫੋਟੋ ਕੈਪਸ਼ਨ: ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨਾਲ ਅਤੇ 31 ਮੈਂਬਰੀ ਜੱਥੇ ਦੀ ਅਗਵਾਈ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ ।

Similar Posts

Leave a Reply

Your email address will not be published. Required fields are marked *