ਕੌਮੀ ਇਨਸਾਫ ਮੋਰਚੇ ਵਿੱਚ “ਮਹਾਨ ਸ਼ਹੀਦੀ ਸਮਾਗਮ” ਮੌਕੇ ਸੰਗਤਾਂ ਦਾ ਉਮੜਿਆ ਜਨਸੈਲਾਬ

author
0 minutes, 2 seconds Read

ਕੌਮ ਆਪਣੇ ਨਿੱਜੀ ਮਤਭੇਦ ਭੁੱਲਾਕੇ ਪਿੰਡ ਪੱਧਰ ‘ਤੇ ਪੰਥਕ ਏਕਤਾ ਨੂੰ ਮਜ਼ਬੂਤ ਕਰੇ-ਜੱਥੇਦਾਰ ਹਵਾਰਾ

ਐਸ.ਏ.ਐਸ. ਨਗਰ/ਮਲੇਰਕੋਟਲਾ, 05 ਅਗਸਤ (ਅਬੂ ਜ਼ੈਦ): ਕੌਮੀ ਇਨਸਾਫ ਮੋਰਚਾ ਐਸ.ਏ.ਐਸ. ਨਗਰ ‘ਚ ‘ਕੌਮ ਦੇ ਹੀਰੇ’ ਸ਼ਹੀਦ ਭਾਈ ਦਿਲਾਵਰ ਸਿੰਘ ਜਿਸ ਨੇ ਆਪਣੀ ਜਾਨ ਦੇ ਕੇ ਕੌਮ ਦੇ ਵਜੂਦ ਨੂੰ ਬਚਾਇਆ, ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਅਤੇ ਪੰਜਾਬ ਨੂੰ ਬੰਜ਼ਰ ਹੋਣ ਤੋਂ ਬਚਾਉਣ ਵਾਲੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ, ਜਿਸਨੇ ਪਾਣੀਆਂ ਦੀ ਰਾਖੀ ਕਰਦਿਆਂ ਆਪਣੀ ਜਾਨ ਦੇ ਦਿੱਤੀ ਅਤੇ ਪਰੀਵਾਰ ਦੇ 4 ਜੀਅ ਵੀ ਪੰਜਾਬ ਲਈ ਕੁਰਬਾਨ ਕਰ ਦਿੱਤੇ, ਦੀ ਯਾਦ ‘ਚ ਕਰਵਾਏ ਗਏ ਮਹਾਨ ਸ਼ਹੀਦੀ ਸਮਾਗਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ‘ਚ ਪਹੁੰਚ ਕੇ ਹਾਜ਼ਰੀ ਲਗਵਾਈ ।ਇਸ ਮੌਕੇ ਮੋਰਚੇ ਦੀ ਬੇਨਤੀ ‘ਤੇ ਵਿਸ਼ੇਸ਼ ਤੌਰ ਤੇ ਤਸ਼ਰੀਫ ਲਿਆਏ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰਪਾਲ ਸਿੰਘ ਧਾਮੀ ਜਿਹਨਾਂ ਨੇ ਜ਼ਾਲਮ ਸਰਕਾਰਾਂ ਦਾ ਤਸ਼ੱਦਦ ਆਪਣੇ ਪਿੰਡੇ ‘ਤੇ ਹੰਢਾਇਆ ਨੇ ਪੰਥ ਦੇ ਯੋਧਿਆਂ ਨੂੰ ਯਾਦ ਕੀਤਾ ਅਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ । ਇਸ ਤੋਂ ਇਲਾਵਾ ਬੰਦੀ ਸਿੰਘਾਂ ਦੇ ਪਰੀਵਾਰਾਂ, ਜਿਹਨਾਂ ਲਈ ਇਹ ਮੋਰਚਾ ਲੱਗਾ ਹੈ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਦਾ ਕੌਮ ਦੇ ਨਾਮ ਭੇਜਿਆ ਸੰਦੇਸ਼ ਪੜ੍ਹਕੇ ਸੁਣਾਇਆ ਗਿਆ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਆਪਣੇ ਹੱਕਾਂ ਲਈ ਕੌਮ ਆਪਣੇ ਨਿੱਜੀ ਮਤਭੇਦ ਭੁੱਲਾਕੇ ਪੰਥਕ ਏਕਤਾ ਨੂੰ ਮਜ਼ਬੂਤ ਕਰੋ ਅਤੇ ਪਿੰਡ ਪੱਧਰ ਤੇ ਲਾਮਬੰਦੀ ਕੀਤੀ ਜਾਵੇ । ਬਾਪੂ ਗੁਰਚਰਨ ਸਿੰਘ ਨੇ ਕੌਮੀ ਯੋਧਿਆਂ, ਬੰਦੀ ਸਿੰਘਾਂ ਦੇ ਪਰੀਵਾਰਾਂ, ਦੇਸ਼ ਵਿਦੇਸ਼ ਤੋਂ ਆਈ ਸੰਗਤ ਦਾ ਜਿੱਥੇ ਮੋਰਚੇ ਵੱਲੋਂ ਧੰਨਵਾਦ ਕੀਤਾ ਉੱਥੇ ਹੀ ਮਲੇਰਕੋਟਲਾ ਮੁਸਲਿਮ ਭਾਈਚਾਰੇ ਵੱਲੋਂ ਸਾਢੇ ਸੱਤ ਮਹੀਨੇ ਤੋਂ ਲਗਾਤਾਰ ਮੋਰਚੇ ਵਿੱਚ ਸੇਵਾ ਨਿਭਾ ਰਹੇ ਮੁਹੰਮਦ ਜਮੀਲ ਐਡਵੋਕੇਟ, ਚੌਧਰੀ ਲਿਆਕਤ ਅਲੀ, ਮੁਹੰਮਦ ਸ਼ਰੀਫ ਜੌੜਾ, ਸੋਨੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ।

Similar Posts

Leave a Reply

Your email address will not be published. Required fields are marked *