ਮਾਲੇਰਕੋਟਲਾ,13 ਜੁਲਾਈ (ਅਬੂ ਜ਼ੈਦ): ਗੁਰਦੁਆਰਾ ਸੁੱਖ ਸਾਗਰ ਭੋਗੀਵਾਲ (ਬਾਲੇਵਾਲ) ਵਿਖੇ ਥਾਵਾ ਬੀਰਮ ਦਾਸ, ਬਾਵਾ ਪੂਰਨ ਦਾਸ ਅਤੇ ਸੰਤ ਬਲਵੰਤ ਸਿੰਘ ਸਿੱਧਸਰ ਸਿਹੋੜਾ ਵਾਲਿਆਂ ਦੀਆਂ ਵੀ ਯਾਦ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਇਆ ਗਿਆ । ਇਸ ਸਮਾਗਮ ਦੇ ਦੂਸਰੇ ਦਿਨ ਪੰਜਾਬ ਓਪਨ ਕੁ਼ਸ਼ਤੀਆਂ ਦੇ ਖੁੱਲੇ ਮੁਕਾਬਲੇ ਕੋਮਾਂਤਰੀ ਨਿਯਮਾਂ ਦੇ ਮੁਤਾਬਿਕ ਮੈਟਾ ਉਪਰ ਕਰਵਾਏ ਗਏ । ਇਸ ਉਪਰੰਤ ਪੰਜਾਬ ਦੇ ਪ੍ਰਸਿੱਧ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ ਅਤੇ ਕੁਸਤੀ ਮੁਕਾਬਲਿਆ ਦਾ ਆਗਾਜ਼ ਹਰਜਿੰਦਰ ਸਿੰਘ ਮੰਝਪੁਰ ਵਾਲੇ, ਸੰਤ ਕੁਲਦੀਪ ਸਿੰਘ ਮੋਨੀ, ਸੰਤ ਬਲਜੀਤ ਦਾਸ, ਸੰਤ ਏਕਮ ਸਿੰਘ, ਸੰਤ ਝੰਡਾ ਸਿੰਘ, ਸੰਤ ਈਸਰ ਸਿੰਘ, ਸੰਤ ਬਲਜੀਤ ਸਿੰਘ, ਸੰਤ ਮਨੋਹਰ ਸਿੰਘ ਨੇ ਆਪਣੇ ਕਰ ਕਮਲਾ ਨਾਲ ਕੀਤਾ ।
ਇਸ ਸਬੰਧੀ ਪ੍ਰੈਸ ਜਾਣਕਾਰੀ ਦਿੰਦਿਆ ਪਟਵਾਰੀ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਪੰਜਾਬ ਕੇਸਰੀ ਮੁਕਾਬਲੇ ਲਈ 30 ਪਹਿਲਵਾਨਾਂ ਨੇ ਭਾਗ ਲਿਆ ਜਿਹਨਾਂ ਵਿੱਚੋਂ ਜਸਪੂਰਨ ਸਿੰਘ ਮੁੱਲਾਪੁਰ ਨੇ ਪਹਿਲਾ, ਸੰਦੀਪ ਖੰਨਾ (ਭਗਤਾ ਬਾਈ) ਨੇ ਦੂਜਾ , ਗੁਰਦੇਸ਼ਵਰ ਤਰਨਤਾਰਨ ਅਤੇ ਕਰਨਦੀਪ ਪੀਏਪੀ ਨੇ ਤੀਜਾ ਸਥਾਨ ਹਾਸਲ ਕੀਤਾ । ਸਿਤਾਰੇ ਪੰਜਾਬ ਦੇ 70 ਕਿਲੋ ਭਾਰ ਵਰਗ ਮੁਕਾਬਲਿਆ ਵਿੱਚ 42 ਪਹਿਲਵਾਨਾਂ ਨੇ ਭਾਗ ਲਿਆ ਜਿਹਨਾਂ ਵਿੱਚੋਂ ਸਾਹਿਲ ਯਾਦਵ ਰੋਪੜ ਨੇ ਪਹਿਲਾ ਸਥਾਨ, ਕਰਨਵੀਰ ਸਿੰਘ ਪਟਿਆਲਾ ਨੇ ਦੂਜਾ, ਰਾਜ ਕਰਨ ਪਟਿਆਲਾ ਨੇ ਤੀਜਾ ਅਤੇ ਪਰਮਿੰਦਰ ਯਾਦਵ ਰੋਪੜ ਨੇ ਚੋਥਾ ਸਥਾਨ ਹਾਸਲ ਕੀਤਾ । ਆਫਤਾਬੇ ਪੰਜਾਬ 80 ਕਿਲੋ ਭਾਰ ਵਰਗ ਮੁਕਾਬਲਿਆਂ ਵਿੱਚ 20 ਪਹਿਲਵਾਨਾਂ ਨੇ ਭਾਗ ਲਿਆ ਜਿਹਨਾ ਵਿੱਚੋਂ ਅਤੁਲ ਲੋਹਾਨ ਪੀਏਪੀ ਨੇ ਪਹਿਲਾ, ਰਿਸਵ ਜਾਖੜ ਮਾਨਸਾ ਨੇ ਦੂਜਾ, ਤਨਵੀਰ ਆਲਮਗੀਰ ਨੇ ਤੀਜਾ ਅਤੇ ਕਰਨਵੀਰ ਫਗਵਾੜਾ ਨੇ ਚੋਥਾ ਸਥਾਨ ਹਾਸਲ ਕੀਤਾ । ਪੰਜਾਬ ਕੇਸਰੀ ਦੇ 90 ਕਿਲੋ ਭਾਰ ਵਰਗ ਵਿੱਚ 16 ਪਹਿਲਵਾਨਾਂ ਨੇ ਭਾਗ ਲਿਆ ਜਿਹਨਾ ਵਿੱਚੋਂ ਪਰਮਿੰਦਰ ਸਿੰਘ ਫਗਵਾੜਾ ਨੇ ਪਹਿਲਾ, ਪਰਗਟ ਪਟਿਆਲਾ ਨੇ ਦੂਜਾ, ਸਰਬਜੋਤ ਸਿੰਘ ਪੀਏਪੀ ਨੇ ਤੀਜਾ ਅਤੇ ਸੰਤ ਗੁਰਪਾਲ ਸਿੰਘ ਡੂਮਛੇੜੀ ਨੇ ਚੋਥਾ ਸਥਾਨ ਹਾਸਲ ਕੀਤਾ । ਜਿ਼ਲ੍ਹਾ ਮਾਲੇਰਕੋਟਲਾ ਕੇਸਰੀ ਮੁਕਾਬਲੇ ਵਿੱਚ 18 ਪਹਿਲਵਾਨਾ ਨੇ ਭਾਗ ਲਿਆ ਅਤੇ ਇਹਨਾਂ ਵਿੱਚੋਂ ਜੱਗਾ ਆਲਮਗੀਰ ਨੇ ਪਹਿਲਾ, ਆਰਿਫ ਮਾਲੇਰਕੋਟਲਾ ਨੇ ਦੂਜਾ, ਮੁਹੰਮਦ ਸਾਹਿਲ ਮਾਲੇਰਕੋਟਲਾ ਨੇ ਤੀਜਾ ਅਤੇ ਮੁਹੰਮਦ ਅਨਸ਼ ਮਾਲੇਰਕੋਟਲਾ ਨੇ ਚੋਥਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ । ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਹਿਲਵਾਨਾਂ ਦੀ ਹੌਸਲਾ ਅਫਜਾਈ ਲਈ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਹਰਵੀਰ ਸਿੰਘ, ਮਹੰਤ ਕੁਲਦੀਪ ਦਾਸ ਕੰਗਣਵਾਲ, ਨਾਹਰ ਸਿੰਘ ਛੋਕਰਾਂ, ਬਲਜੀਤ ਸਿੰਘ ਸਾਬਕਾ ਕਾਨੂੰਗੋ, ਸੱਬੀਰ ਬਿੱਲੂ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਇਸ ਮੌਕੇ ਕਮੇਟੀ ਵੱਲੋਂ ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ, ਪਹਿਲਵਾਨ ਕੁਲਤਾਰ ਸਿੰਘ ਡੂਮਛੇੜੀ, ਜਸਪੂਰਨ ਸਿੰਘ ਮੁੱਲਾਪੁਰ ਅਤੇ ਹਰਦੀਪ ਸਿੰਘ ਪਟਵਾਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਕੋਚ ਜਾਹਿਦ ਪ੍ਰਵੇਜ਼ ਅਤੇ ਕੁਮੈਂਟਰ ਨਾਜਰ ਖੇੜੀ, ਆਲਮ ਖੇੜੀ, ਸਫੀ ਹਥੋਈ, ਗੋਪੀ ਕੈਲੋਂ ਅਤੇ ਕ੍ਰਿਸ਼ਨ ਬਦੇਸ਼ਾ, ਨੋਨੀ ਕੁਠਾਲਾ ਆਦਿ ਵੀ ਮੌਜੂਦ ਸਨ ।



