ਮਲੇਰਕੋਟਲਾ, 18 ਨਵੰਬਰ (ਅਬੂ ਜ਼ੈਦ): ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਜਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਅਮਰਗੜ੍ਹ ਦੀ ਯੋਗ ਅਗਵਾਈ ਵਿੱਚ ਅੰਤਰ ਜ਼ਿਲ੍ਹਾ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਫੁੱਟਬਾਲ ਅਤੇ ਸ਼ਤਰੰਜ ਦੇ ਟੂਰਨਾਮੈਂਟ ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ, ਅਲ ਫਲਾਹ ਪਬਲਿਕ ਸਕੂਲ, ਦਾ ਟਾਊਨ ਸਕੂਲ ਅਤੇ ਫਲੌਡ ਕਲਾਂ ਦੇ ਖੇਡ ਗ੍ਰਾਊਂਡ ਵਿੱਚ ਕਰਵਾਏ ਗਏ । ਇਹਨਾਂ ਖੇਡਾਂ ਦਾ ਆਯੋਜਨ ਸ਼੍ਰੀਮਤੀ ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਅਤੇ ਮੁਹੰਮਦ ਖਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ) ਜੀ ਦੀ ਯੋਗ ਸਰਪ੍ਰਸਤੀ ਹੇਠ ਕੀਤਾ ਗਿਆ ।
ਇਹਨਾਂ ਰਾਜ ਪੱਧਰੀ ਖੇਡਾਂ 2023-24 ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ । ਖੇਡ ਸਮਾਰੋਹ ਦੇ ਆਖਰੀ ਦਿਨ ਫੁੱਟਬਾਲ (ਮੁੰਡੇ ਅਤੇ ਕੁੜੀਆਂ) ਤੇ ਸ਼ਤਰੰਜ (ਮੁੰਡੇ ਅਤੇ ਕੁੜੀਆਂ) ਦੇ ਫਾਈਨਲ ਵਿੱਚ ਪਹੁੰਚੇ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਮੁਕਾਬਲੇ ‘ ਦਾ ਟਾਊਨ ਸਕੂਲ’ ਲੁਧਿਆਣਾ ਰੋਡ ਵਿਖੇ ਕਰਵਾਏ ਗਏ । ਜਿਸ ਵਿੱਚ ਪਹਿਲਾ ਮੈਚ ਫੁੱਟਬਾਲ (ਕੁੜੀਆਂ) ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਰੂਪ ਨਗਰ ਵਿਚਕਾਰ ਹੋਇਆ ਅਤੇ ਇਹ ਰੋਮਾਂਚਕ ਮੈਚ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਜੇਤੂ ਰਿਹਾ ਅਤੇ ਫੁੱਟਬਾਲ (ਮੁੰਡੇ) ਦਾ ਫਾਈਨਲ ਮੈਚ ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚਕਾਰ ਹੋਇਆ ਤੇ ਜ਼ਿਲ੍ਹਾ ਲੁਧਿਆਣਾ ਨੇ ਇਸ ਰੋਮਾਂਚਕ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ । ਇਸ ਤਰ੍ਹਾਂ ਸਤਰੰਜ਼ (ਮੁੰਡੇ) ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਬਠਿੰਡਾ ਪਹਿਲੇ ‘ਤੇ ਜ਼ਿਲ੍ਹਾ ਮੋਗਾ ਦੂਸਰੇ ਸਥਾਨ ਤੇ ਰਿਹਾ ਤੇ ਸਤਰੰਜ਼ (ਕੁੜੀਆਂ) ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਸੰਗਰੂਰ ਪਹਿਲੇ ਤੇ ਜ਼ਿਲ੍ਹਾ ਬਠਿੰਡਾ ਦੂਜੇ ਸਥਾਨ ਤੇ ਰਿਹਾ ।
ਇਹਨਾਂ ਖੇਡਾਂ ਦਾ ਸਮਾਪਤੀ ਸਮਾਰੋਹ ‘ ਦਾ ਟਾਊਨ ਸਕੂਲ’ ਬਾਲੇਵਾਲ ਦੇ ਆਡੀਟੋਰੀਅਮ ਵਿੱਚ ਰੱਖਿਆ ਗਿਆ । ਇਸ ਸਮਾਰੋਹ ਦੇ ਮੁੱਖ ਮਹਿਮਾਨ ਮੁਹੰਮਦ ਓਵੈਸ ਐਮ. ਡੀ. ਸਟਾਰ ਇੰਮਪੈਕਟ, ਚੇਅਰਮੈਨ ‘ਦਾ ਟਾਊਨ ਸਕੂਲ’, ਵਿਸ਼ੇਸ਼ ਮਹਿਮਾਨ ਸ਼ਮਸ਼ਾਦ ਅਲੀ (ਐਡਵੋਕੇਟ) ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਤਸ਼ਰੀਫ ਲਿਆਏ । ਇਸ ਸਮਾਰੋਹ ਦੀ ਪ੍ਰਧਾਨਗੀ ਲਤੀਫ਼ ਅਹਿਮਦ ਥਿੰਦ (ਪੀ.ਸੀ.ਐਸ) ਸੀ. ਈ.ਓ. ਪੰਜਾਬ ਵਕਫ਼ ਬੋਰਡ ਜੀ ਦੁਆਰਾ ਕੀਤੀ ਗਈ । ਜ਼ਿਲ੍ਹਾ ਸਿੱਖਿਆ ਅਫ਼ਸਰ ਮੁਹੰਮਦ ਖਲੀਲ ਦੁਆਰਾ ਆਏ ਸਾਰੇ ਮਹਿਮਾਨਾਂ , ਖਿਡਾਰੀਆਂ, ਅਧਿਆਪਕਾਂ, ਕੋਚਾਂ ਅਤੇ ਮਾਪਿਆਂ ਦਾ ਸਵਾਗਤ ਕੀਤਾ ਗਿਆ ।
ਮੁੱਖ ਮਹਿਮਾਨ ਮੁਹੰਮਦ ਓਵੈਸ ਨੇ ਅਪਣੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਹਰ ਟੀਮ ਜਦੋ ਮਿਹਨਤ ਨਾਲ ਮੈਦਾਨ ਵਿੱਚ ਉਤਰਦੀ ਹੈ ਤਾਂ ਉਹ ਜੇਤੂ ਹੀ ਹੁੰਦੀ ਹੈ, ਨਤੀਜਾ ਭਾਵੇਂ ਕੋਈ ਵੀ ਹੋਵੇ । ਉਹਨਾਂ ਨੇ ਸਾਰੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਜ਼ਿੰਦਗੀ ਵਿੱਚ ਉੱਚਾ ਮੁਕਾਮ ਹਾਸਲ ਕਰਨ ਲਈ ਸੁਭ ਕਾਮਨਾਵਾਂ ਦਿੱਤੀਆਂ ।
ਇਹਨਾਂ ਖੇਡਾਂ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹੇ ਦੇ ਦੋਵੇਂ ਬੀ.ਪੀ.ਈ.ਓ ਸਾਹਿਬਾਨ ਸ. ਸੋਹਣ ਸਿੰਘ ਅਤੇ ਅਖਤਰ ਸਲੀਮ ਦੁਆਰਾ ਵਿਸੇਸ਼ ਭੂਮਿਕਾ ਨਿਭਾਈ ਗਈ । ਇਸ ਮੌਕੇ ਲੈਕਚਰਾਰ ਮੁਹੰਮਦ ਰਫੀਕ, ਕੋਆਰਡੀਨੇਟਰ ‘ ਦਾ ਟਾਊਨ ਸਕੂਲ’ ਅਤੇ ਪ੍ਰਿੰਸੀਪਲ ਮੁਜਾਹਿਦ ਅਲੀ ਦੁਆਰਾ ਬਹੁਤ ਸਹਿਯੋਗ ਕੀਤਾ ਗਿਆ ।
ਇਸ ਤੋ ਇਲਾਵਾ ਰਘੂ ਨੰਦਨ ਡੀ. ਐੱਮ ਸਪੋਰਟਸ, ਭੁਪਿੰਦਰ ਸਿੰਘ ਡੀ. ਪੀ, ਸ਼ਾਹਿਦ ਪ੍ਰਵੇਜ, ਰਾਜਨ ਸਿੰਗਲਾ, ਫਰਹਾਨ ਆਜਮ, ਕੁਲਵੀਰ ਸਿੰਘ ਡੀ. ਪੀ ਬਨਭੌਰਾ, ਦਲਜੀਤ ਸਿੰਘ ਪੀ. ਟੀ. ਆਈ, ਜਗਜੀਤ ਸਿੰਘ ਪੀ. ਟੀ. ਆਈ, ਅਬਦੁਲ ਹਮੀਦ ਡੀ.ਪੀ , ਮੁਹੰਮਦ ਇਸਹਾਕ ਡੀ. ਪੀ, ਅਮਾਰ ਫਾਕਰੀ, ਪ੍ਰਵੇਜ ਫਾਰੂਕੀ, ਮਾਜਿਦ ਹਸਨ, ਹਰਪ੍ਰੀਤ ਸਿੰਘ, ਸੁਖਜੀਤ ਕੌਰ, ਮਹਿਰੂਨਨਿਸ਼ਾ ਦੁਆਰਾ ਤਕਨੀਕੀ ਮਾਹਿਰਾਂ ਵਜੋਂ ਭੂਮਿਕਾ ਨਿਭਾਈ। ਜਿਲ੍ਹੇ ਦੇ ਸਾਰੇ ਸੀ ਐੱਚ ਟੀ, ਐਚ ਟੀ ਅਤੇ ਸਮੂਹ ਅਧਿਆਪਕਾਂ ਦੁਆਰਾ ਇਹਨਾਂ ਖੇਡਾਂ ਨੂੰ ਸਫ਼ਲਤਾਪੂਰਨ ਕਰਵਾਉਣ ਲਈ ਵਿਸ਼ੇਸ ਭੂਮਿਕਾ ਨਿਭਾਈ ਗਈ। ਆਏ ਹੋਏ ਮਹਿਮਾਨਾਂ ਦਾ ਸ਼੍ਰੀ ਰਘੂ ਨੰਦਨ ਦੁਆਰਾ ਧੰਨਵਾਦ ਕੀਤਾ ਗਿਆ।