ਮਲੇਰਕੋਟਲਾ, 05 ਨਵੰਬਰ (ਅਬੂ ਜ਼ੈਦ): ਸਥਾਨਕ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ ਸੋਮਵਾਰ ਤੋਂ ਸੁਰੂ ਕੀਤੇ ਗਏ ਰੋਸ਼ ਧਰਨੇ ਦੇ 28 ਵੇ ਦਿਨ ਵੀ ਜਾਰੀ ਰਿਹਾ । ਹਸਪਤਾਲ ਵਿੱਚ ਬੈਠੇ ਧਰਨਾਕਾਰੀਆਂ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੋ ਸਿਹਤ ਸਹੂਲਤਾਂ ਮਿਲਦੀਆਂ ਸਨ ਉਹਨਾਂ ਵਿੱਚ ਸੁਧਾਰ ਤਾਂ ਕਿ ਲਿਆਉਣਾ ਸੀ ਸਗੋਂ ਉਹਨਾਂ ਸਹੂਲਤਾਂ ਵਿਚ ਹੋਰ ਕਟੋਤੀਆ ਕਰ ਕੇ ਰੱਖ ਦਿੱਤੀਆਂ ਹਨ । ਜਨਔਸ਼ਧੀ ਦਵਾਈਆਂ ਦੀ ਦੁਕਾਨ ਨੂੰ ਵੀ ਬੰਦ ਕਰਕੇ ਰੱਖ ਦਿੱਤਾ ਹੈ । ਐਮਰਜੈਂਸੀ ਵਿੱਚ ਜਦੋਂ ਮਰੀਜ਼ ਨੂੰ ਲੈਕੇ ਕੋਈ ਆਉਂਦਾ ਹੈ ਤਾਂ ਉਸ ਮੁਢਲੀ ਸਹਾਇਤਾ ਤੱਕ ਨਹੀਂ ਦਿੱਤੀ ਜਾਂਦੀ । ਇਹਨਾਂ ਹਾਲਾਤਾਂ ਨੂੰ ਲੈਕੇ ਇਹ ਧਰਨਾ ਗਰੀਬ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਨੂੰ ਦੇਖਦੇ ਹੋਏ ਲਗਾਇਆ ਗਿਆ ਹੈ । ਵਿਧਾਇਕ ਨੇ ਵੀ ਹਸਪਤਾਲ ਦੀ ਤਰਸ ਯੋਗ ਹਾਲਤ ਬਾਰੇ ਚੋਣਾਂ ਵਿਚ ਸਵਾਲ ਖੜ੍ਹੇ ਕੀਤੇ ਸਨ ਪਰੰਤੂ ਅੱਜ ਸੱਤਾ ‘ਚ ਆਉਣ ਤੋਂ ਬਾਅਦ ਉਹੀ ਵਿਧਾਇਕ ਹਸਪਤਾਲ ਦਾ ਬੇੜਾ ਗ਼ਰਕ ਕਰ ਰਿਹਾ ਹੋਵੇ । ਹਸਪਤਾਲ ਵਿਚ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀ ਘਾਟ ਕਾਰਨ ਗਰੀਬ ਮਰੀਜ਼ਾਂ ਨੂੰ ਖਜਲ ਖੁਆਰ ਹੋਣਾ ਪੈ ਰਿਹਾ ਹੈ । ਪਰ ਵਿਧਾਇਕ ਧਰਨਾ ਲਗਨ ਤੋਂ ਬਾਅਦ ਵੀ ਚੁੱਪ ਰਹੇ । ਅਜ ਦੇ ਧਰਨੇ ਨੂੰ ਸੀਟੂ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਅਬਦੁਲ ਸਤਾਰ, ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੇ ਜਨਰਲ ਸਕੱਤਰ ਮੁਨਸ਼ੀ ਫ਼ਾਰੂਕ ,ਫੈਸਲ ਰਾਣਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਕੋਈ ਵੀ ਠੋਸ ਜਵਾਬ ਨਹੀਂ ਮਿਲ ਰਿਹਾ । ਜਿਸ ਨੂੰ ਦੇਖਦੇ ਹੋਏ ਅਗਲੇ ਹਫਤੇ ਤੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ । ਇਹਨਾਂ ਆਗੂਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਧਰਨੇ ਵਿੱਚ ਆਪਣੀ ਹਾਜ਼ਰੀ ਜ਼ਰੂਲ ਲਗਵਾਉਣ ।



