ਡੀਬੀਯੂ ‘ਚ ਕਸ਼ਮੀਰੀ ਵਿਦਿਆਰਥਣਾਂ ਦੇ ਧਰਨੇ ਦਾ 5ਵਾਂ ਦਿਨ,ਸਮਰਥਨ ‘ਚ ਆਈਆਂ ਦਰਜਨਾਂ ਜੱਥੇਬੰਦੀਆਂ

author
0 minutes, 3 seconds Read

ਦੇਸ਼ ਦੀਆਂ ਬੇਟੀਆਂ ਦੇ ਹੱਕ ਮਿਲਣ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ-ਆਗੂ ਸਾਹਿਬਾਨ

ਗੋਬਿੰਦਗੜ੍ਹ/ਮਲੇਰਕੋਟਲਾ, 18 ਸਤੰਬਰ (ਬਿਉਰੋ): ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਵਿਖੇ ਪਿਛਲੇ ਦਿਨੀਂ ਨਰਸਿੰਗ ਕੋਰਸ ਕਰ ਰਹੀਆਂ ਵਿਦਿਆਰਥਣਾਂ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ । ਇੱਕ ਮੁਕੱਦਸ ‘ਦੇਸ਼ ਭਗਤ’ ਨਾਮ ਤੇ ਬਣੀ ਯੂਨੀਵਰਸਿਟੀ ਵੱਲੋਂ ਪੰਜਾਬ, ਕਸ਼ਮੀਰ ਸਮੇਤ ਵੱਖ-ਵੱਖ ਸੂਬਿਆਂ ਦੀਆਂ ਨਰਸ ਦਾ ਕੋਰਸ ਕਰ ਰਹੀਆਂ ਵਿਦਿਆਰਥਣਾਂ ਨਾਲ ਚਿੱਟੇ ਦਿਨ ਠੱਗੀ ਮਾਰੀ ਹੈ । ਧਰਨੇ ‘ਤੇ ਬੈਠੀਆਂ ਵਿਦਿਆਰਥਣਾਂ ਦੇ ਦੱਸਣ ਅਨੁਸਾਰ ਮਾਮਲਾ ਇਹ ਹੈ ਕਿ ਯੂਨੀਵਰਸਿਟੀ ਨੂੰ ਨਰਸਿੰਗ ਕੋਰਸ ਦੀਆਂ ਕੁੱਲ 60 ਸੀਟਾਂ ਅਲਾਟ ਹੋਈਆਂ ਸਨ ਪਰੰਤੂ ਪ੍ਰਬੰਧਕਾਂ ਨੇ 200 ਤੋਂ ਵੱਧ ਦਾਖਲੇ ਕਰਕੇ ਜਿੱਥੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਉੱਥੇ ਹੀ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ ਵਿੱਚ ਪਾ ਦਿੱਤਾ ਹੈ । ਇਸ ਸੱਚਾਈ ਦਾ ਪਤਾ ਲੱਗਣ ਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਇਸ ਮਸਲੇ ਦਾ ਹੱਲ ਕਰੋ ਪਰੰਤੂ ਉਹ ਟਾਲ-ਮਟੋਲ ਕਰਦੇ ਰਹੇ ਕਿ ਆਈ.ਐਨ.ਸੀ. ਤੋਂ ਮਾਨਤਾ ਮਿਲ ਜਾਵੇਗੀ । ਹੁਣ ਜਦੋਂ ਵਿਦਿਆਰਥੀਆਂ ਦੇ ਚਾਰ ਸਾਲ ਪੂਰੇ ਹੋ ਗਏ ਤਾਂ ਕਿਸੇ ਫਰਜ਼ੀ ਕਾਲਜ ਦੀ ਡਿਗਰੀ ਦੇ ਕੇ ਫਾਰਗ ਕਰਨਾ ਚਾਹੁੰਦੇ ਸਨ ਜਿਸ ਦੇ ਰੋਸ ਵਜੋਂ ਵਿਦਿਆਰਥੀਆਂ ਨੇ ਧਰਨਾ ਲਗਾ ਦਿੱਤਾ ਕਿ ਪ੍ਰਸ਼ਾਸਨ ਇਸ ਮਸਲੇ ਦਾ ਕੋਈ ਹੱਲ ਕਰੇ । ਯੂਨੀਵਰਸਿਟੀ ਦੇ ਚਾਂਸਲਰ ਨੇ ਆਪਣੀ ਸਿਆਸੀ ਪਾਵਰ ਦੀ ਧੌਂਸ ਦਿਖਾਉਂਦਿਆਂ ਆਪਣੇ ਪਾਲਤੂ ਗੁੰਡਿਆਂ ਰਾਹੀਂ ਵਿਦਿਆਰਥਣਾਂ ਨਾਲ ਧੱਕੇਸ਼ਾਹੀ ਕੀਤੀ, ਪੁਲਸ ਪ੍ਰਸ਼ਾਸਨ ਨੇ ਵੀ ਲੜਕੀਆਂ ਤੇ ਲਾਠੀ ਚਾਰਜ ਕੀਤਾ ਜਿਸ ਕਾਰਣ ਕਈ ਵਿਦਿਆਰਥੀ ਜ਼ਖਮੀ ਵੀ ਹੋ ਗਏ । ਇਸ ਤੋਂ ਬਾਦ 16 ਵਿਦਿਆਰਥੀਆਂ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ । ਇਸ ਦੇ ਰੋਸ ਵਜੋਂ ਸਮਾਜਸੇਵੀ, ਧਾਰਮਿਕ, ਕਿਸਾਨ ਅਤੇ ਰਾਜਸੀ ਆਗੂਆਂ ਦੇ ਦਬਾਅ ਬਣਾਉਣ ਕਾਰਣ ਯੂਨੀਵਰਸਿਟੀ ਦੇ ਚਾਂਸਲਰ ਸਮੇਤ 16 ਹੋਰਨਾਂ ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ।

ਅੱਜ ਧਰਨਾ ਲੱਗੇ ਨੂੰ 5ਵਾਂ ਦਿਨ ਹੈ, ਧਰਨੇ ਵਿੱਚ ਸਮਰਥਨ ਦੇਣ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ । ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਮੁਸਲਿਮ ਫੈਡਰੇਸ਼ਨ ਪੰਜਾਬ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ), ਸ੍ਰੋਮਣੀ ਅਕਾਲੀ ਦਲ ਬਾਦਲ, ਯੂਥ ਕਾਂਗਰਸ ਸਮੇਤ ਅਨੇਕਾਂ ਜੱਥੇਬੰਦੀਆਂ ਨੇ ਧਰਨੇ ਆਪਣਾ ਸਮਰਥਨ ਦਿੱਤਾ ਹੈ । ਗੁਰਦੁਆਰਾ ਸਾਹਿਬ ਵੱਲੋਂ ਲੰਗਰ ਦੇ ਸੇਵਾ ਨਿਰੰਤਰ ਭੇਜੀ ਜਾ ਰਹੀ ਹੈ । ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਪੀੜ੍ਹਿਤ ਵਿਦਿਆਰਥਣਾਂ ਨੂੰ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਹ ਕਿਸੇ ਕਿਸਮ ਦਾ ਡਰ ਜਾਂ ਸਹਿਮ ਨਾ ਰੱਖਣ, ਜਦੋਂ ਤੱਕ ਸਾਡੀਆਂ ਧੀਆਂ ਦੇ ਹੱਕ ਨਹੀਂ ਮਿਲ ਜਾਂਦੇ, ਪੜ੍ਹਾਈ ਦੇ ਵੈਲਿਡ ਸਰਟੀਫਿਕੇਟ, 16 ਵਿਦਿਆਰਥੀਆਂ ਤੇ ਕੀਤਾ ਪਰਚਾ ਰੱਦ ਕਰਨਾ, ਯੂਨੀਵਰਸਿਟੀ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ, ਵਿਦਿਆਰਥਣਾਂ ‘ਤੇ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਸੀਂ ਧਰਨੇ ਵਿੱਚ ਡਟੇ ਰਹਾਂਗੇ ਅਤੇ ਸਾਰੇ ਪੰਜਾਬ ਨੂੰ ਜਾਗਰੂਕ ਕਰਾਂਗੇ ਕਿ ਇਸ ਧਰਨੇ ਵਿੱਚ ਹਾਜ਼ਰੀ ਭਰੋ ।

ਫੋਟੋ ਕੈਪਸ਼ਨ: ਦੇਸ਼ ਭਗਤ ਯੂਨੀਵਰਸਿਟੀ ਦੇ ਗੇਟ ‘ਤੇ ਸੰਬੋਧਨ ਕਰਦੇ ਆਗੂ ਅਤੇ ਹਾਜ਼ਰੀਨ ।

Similar Posts

Leave a Reply

Your email address will not be published. Required fields are marked *