16 ਵਿੱਚੋਂ 10 ਪੁਜ਼ੀਸ਼ਨਾਂ ਹਾਸਲ ਕਰਕੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ
ਮਲੇਰਕੋਟਲਾ, 20 ਫਰਵਰੀ (ਅਬੂ ਜ਼ੈਦ): ਪਿਛਲੇ ਦਿਨੀਂ ਓਮੇਗਾ ਟਿਊਟੋਰੀਅਲ ਆਰਗੇਨਾਈਜੇਸ਼ਨ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਸਕੂਲਾਂ ਦੇ 8ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੀ ਸਾਇੰਸ ਵਿਸ਼ੇ ਦੀ ਅੰਤਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ 17 ਸਕੂਲਾਂ ਦੇ 600 ਦੇ ਕਰੀਬ ਵਿਦਿਆਰਥੀਆਂ ਨੇ ਪ੍ਰਤੀਯੋਗਤਾ ਵਿੱਚ ਭਾਗ ਲਿਆ । ਇਸ ਸਾਇੰਸ ਪ੍ਰਤੀਯੋਗਤਾ ਵਿੱਚ ‘ਦਾ ਟਾਊਨ ਸਕੂਲ’ ਬਾਲੇਵਾਲ ਦੇ 8ਵੀਂ ਤੋਂ ਗਿਆਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਕੁਲ 16 ਪੋਜ਼ੀਸ਼ਨਾਂ ਵਿੱਚੋਂ 10 ਸਥਾਨ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ । ਇਹਨਾਂ ਵਿਦਿਆਰਥੀਆਂ ਦਾ ਸਕੂਲ ਵਿਖੇ ਸਨਮਾਨ ਕਰਦਿਆਂ ਪ੍ਰਿੰਸੀਪਲ ਮੁਜਾਹਿਦ ਅਲੀ ਅਤੇ ਮੁਹੰਮਦ ਰਫੀਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਆਰਵੀਂ ਕਲਾਸ ਵਿੱਚ ਰਿਮਸ਼ਾ ਅਤੇ ਮਾਫੀਆ ਦੋਵਾਂ ਨੇ ਪਹਿਲੀ ਪੋਜ਼ੀਸ਼ਨ, ਨਬਾ ਨੇ ਦੂਸਰੀ ਅਤੇ ਸਾਜਿਦਾ ਨੇ ਤੀਸਰੀ ਪੁਜ਼ੀਸ਼ਨ ਪ੍ਰਾਪਤ ਕਰਕੇ ਨਾਮਨਾ ਖੱਟਿਆ । ਇਸੇ ਤਰ੍ਹਾਂ ਦਸਵੀਂ ਕਲਾਸ ‘ਚੋਂ ਵੀ ਟਾਊਨ ਸਕੂਲ ਦੀ ਵਿਦਿਆਰਥਣ ਹਮਨਾ ਸ਼ੇਖ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਨੌਵੀਂ ਕਲਾਸ ਦੀ ਪ੍ਰਤੀਯੋਗਤਾ ਵਿੱਚ ਲਾਇਬਾ ਇਕਬਾਲ ਨੇ ਦੂਸਰਾ ਅਤੇ ਤਸਬੀਹਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੱਠਵੀਂ ਕਲਾਸ ਦੀ ਸਾਇੰਸ ਪ੍ਰਤੀਯੋਗਤਾ ਵਿੱਚ ਅਹਿਲਮ ਆਦਿਲ ਅਤੇ ਮੁਹੰਮਦ ਰਿਹਾਨ ਨੇ ਦੂਜਾ ਅਤੇ ਮੁਹੰਮਦ ਅਸਜਦ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਉਹਨਾਂ ਅੱਗੇ ਦੱਸਿਆ ਕਿ ‘ਦਾ ਟਾਊਨ ਸਕੂਲ’ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿੱਚ ਸਭ ਤੋਂ ਵੱਧ ਯਾਨੀ 16 ਵਿੱਚੋਂ 10 ਪੁਜ਼ੀਸ਼ਨਾਂ ਪ੍ਰਾਪਤ ਕਰਕੇ ਇਤਿਹਾਸ ਰਚਿਆ । ਸਕੂਲ ਵਿਖੇ ਸਾਦੇ ਸਮਾਗਮ ਦੌਰਾਨ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ । ਸਕੂਲ ਦੇ ਚੇਅਰਮੈਨ ਜਨਾਬ ਮੁਹੰਮਦ ਉਵੈਸ ਨੇ ਸਟਾਫ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਸਾਇੰਸ ਅਧਿਆਪਕਾਂ ਦੀ ਯੋਗ ਰਹਿਨੁਮਾਈ ਨੂੰ ਸਿਹਰਾ ਦਿੰਦਿਆਂ ਇਹਨਾਂ ਮਾਪਿਆਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਰੱਬ ਦਾ ਸ਼ੁਕਰ ਅਦਾ ਕੀਤਾ ਕਿ ਮਿਹਨਤੀ ਸਟਾਫ ਅਤੇ ਸਕੂਲ ਦੇ ਸਮੁੱਚੇ ਪ੍ਰਬੰਧ ਅਧੀਨ ‘ਦਾ ਟਾਊਨ ਸਕੂਲ’ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲ੍ਹਾ ਮਾਰ ਰਿਹਾ ਹੈ । ਇਹਨਾਂ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਸਥਾਨਕ ਉਰਦੂ ਅਕੈਡਮੀ ਵਿਖੇ ਓਮੇਗਾ ਟਿਊਟੋਰੀਅਲ ਦੇ ਸਿਲਵਰ ਜੁਬਲੀ ਸਮਾਗਮ ‘ਚ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ।
ਫੋਟੋ ਕੈਪਸ਼ਨ: ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਸਨਮਾਨ ਉਪਰੰਤ ਸਕੂਲ ਸਟਾਫ ਨਾਲ ਵਿਦਿਆਰਥਣਾਂ ਨਾਲ ।