ਮਲੇਰਕੋਟਲਾ, 17 ਅਗਸਤ (ਬਿਉਰੋ): ਜ਼ਿਲਾ ਮਲੇਰਕੋਟਲਾ ਵਿੱਚ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਚੌਧਰੀ ਨੇ ਅਹੁੱਦਾ ਸੰਭਾਲ ਲਿਆ ਹੈ । ਅੱਜ “ਦੀ ਰੈਵੀਨਿਊ ਪਟਵਾਰ ਯੂਨੀਅਨ” ਜ਼ਿਲ੍ਹਾ ਮਲੇਰਕੋਟਲਾ ਵੱਲੋਂ ਰਸਮੀ ਤੌਰ ‘ਤੇ ਗੁਲਦਸਤਾ ਦੇ ਕੇ ਹਾਰਦਿਕ ਸਵਾਗਤ ਕੀਤਾ । ਇਸ ਮੌਕੇ ਕਾਨੂੰਗੋ ਹਰਵੀਰ ਸਿੰਘ ਢੀਂਡਸਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀਦਾਰ ਸਿੰਘ ਛੋਕਰ ਜ਼ਿਲਾ ਪ੍ਰਧਾਨ ਪਟਵਾਰ ਯੂਨੀਅਨ ਮਲੇਰਕੋਟਲਾ ਨੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਕਿ ਜ਼ਿਲੇ ਦੇ ਸਮੂਹ ਪਟਵਾਰੀ ਸਹਿਬਾਨ, ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਜ਼ਿਲੇ ਦੇ ਮਾਲ ਵਿਭਾਗ ਨਾਲ ਸਬੰਧਤ ਹਰ ਕੰਮ ਵਿੱਚ ਜ਼ਿਲੇ ਨੂੰ ਸਮੁੱਚੇ ਪੰਜਾਬ ਵਿੱਚੋਂ ਮੋਹਰੀ ਰੱਖਣ ਦਾ ਰੋਲ ਅਦਾ ਕਰਨਗੇ । ਗੱਲਬਾਤ ਕਰਦਿਆਂ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਜੀ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਪਟਵਾਰ ਯੂਨੀਅਨ ਦਾ ਭਰਪੂਰ ਸਹਿਯੋਗ ਦੇਣਗੇ ਅਤੇ ਪਟਵਾਰੀਆਂ ਦੀਆਂ ਮੰਗਾਂ ਅਤੇ ਹੋਰ ਮਸਲਿਆਂ ਪ੍ਰਤੀ ਹਮੇਸ਼ਾ ਸੁਹਿਰਦ ਰਹਿਣਗੇ । ਇਸ ਮੌਕੇ ਜ਼ਿਲਾ ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਜ਼ਿਲਾ ਮੈਂਬਰ ਅਬਦੁਲ ਰਸੀਦ, ਤਹਿਸੀਲ ਮਲੇਰਕੋਟਲਾ ਦੇ ਪ੍ਰਧਾਨ ਹਰਜੀਤ ਸਿੰਘ ਰਾਹੀ, ਜਨਰਲ ਸਕੱਤਰ ਅਮਨਦੀਪ ਸਿੰਘ ਬਦੇਸ਼ਾ, ਖਜਾਨਚੀ ਮਲਕੀਤ ਸਿੰਘ ਬਲਦ ਕਲਾਂ, ਸੀਨੀ. ਮੀਤ. ਪ੍ਰਧਾਨ ਕਰਨਅਜੇਪਾਲ ਸਿੰਘ ਸੋਪਲ, ਸਹਾਇਕ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ, ਤਹਿਸੀਲ ਅਹਿਮਦਗੜ੍ਹ ਦੇ ਪ੍ਰਧਾਨ ਜਗਦੀਪ ਸਿੰਘ ਸਿੱਧੂ ਸੇਵਾਦਾਰ ਜਤਿੰਦਰ ਜੋਸ਼ੀ ਅਤੇ ਕ੍ਰਿਸ਼ਨ ਬਦੇਸ਼ਾ ਵੀ ਹਾਜ਼ਰ ਸਨ ।
