“ਧਰਮ ਯੁੱਧ ਮੋਰਚਾ ਸਮਾਨਾ”6ਵੇਂ ਦਿਨ ਵੀ ਸੰਗਤ ਵੱਡੀ ਗਿਣਤੀ ਪਹੁੰਚੀ, 2 ਮਾਰਚ ਨੂੰ ਸਮਾਨਾ ਬੰਦ ਦਾ ਐਲਾਨ

author
0 minutes, 0 seconds Read

ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸੀ ਮਤਭੇਦ ਭੁਲਾਕੇ ਮੋਰਚੇ ਵਿੱਚ ਹਾਜ਼ਰੀ ਲਗਾਉਣ ਦੀ ਅਪੀਲ
ਸਮਾਨਾ/ਮਲੇਰਕੋਟਲਾ, 28 ਫਰਵਰੀ (ਅਬੂ ਜ਼ੈਦ): ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਕਾਨੂੰਨ ਬਣਾਉਣ ਲਈ ਸਮਾਨਾ ਦੇ ਮਿਉਂਸਪਲ ਪਾਰਕ ‘ਚ ਸਥਿਤ ਬੀਐਸਐਨਐਲ ਦੇ 400 ਫੁੱਟ ਉੱਚੇ ਟਾਵਰ ਉੱਤੇ ਭਾਈ ਗੁਰਜੀਤ ਸਿੰਘ ਖਾਲਸਾ ਚੜ੍ਹੇ ਹੋਏ ਹਨ । 12 ਅਕਤੂਬਰ 2024 ਤੋਂ ਚੱਲ ਰਹੇ ਟਾਵਰ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 23-24 ਫਰਵਰੀ ਨੂੰ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਸੀ । ਜਿਸ ਵਿੱਚ ਕਿਸਾਨ ਜੱਥੇਬੰਦੀਆਂ, ਸਿੱਖ ਸੰਪਰਦਾਵਾਂ, ਸਮਾਜਸੇਵੀ ਸੰਸਥਾਵਾਂ ਅਤੇ ਜਾਗਦੇ ਜ਼ਮੀਰ ਵਾਲੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ ਜਿਸ ਨੂੰ ਦੇਖਕੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਹਰਕਤ ਵਿੱਚ ਆਈ, ਰਸਤੇ ਬੰਦ ਕੀਤੇ, ਲੋਕਾਂ ਨੂੰ ਫੜਕੇ ਜੇਲ੍ਹਾਂ ਵਿੱਚ ਡੱਕ ਦਿਤਾ, ਡਾਅਢਾ ਜ਼ੁਲਮ ਕੀਤਾ । ਸੰਗਤ ਨੇ ਰੋਸ ਵਜੋਂ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿੱਚ ਪੱਕਾ ਧਰਨਾ ਲਗਾ ਲਿਆ ਜੋ ਅੱਜ 6ਵੇਂ ਦਿਨ ਵੀ ਸੰਗਤਾਂ ਦੀ ਵੱਡੀ ਗਿਣਤੀ ‘ਚ ਹਾਜ਼ਰੀ ਨਾਲ ਭਰਪੂਰ ਹੈ । ਪ੍ਰਸ਼ਾਸਨ ਵੱਲੋਂ ਰੋਜ਼ਾਨਾ ਟਾਲ-ਮਟੋਲ ਕੀਤੇ ਜਾਣ ‘ਤੇ ਮੋਰਚਾ ਪ੍ਰਬੰਧਕਾਂ ਨੇ 02 ਮਾਰਚ ਨੂੰ ਸਮਾਣਾ ਬੰਦ ਦਾ ਐਲਾਨ ਕੀਤਾ ਹੈ ਅਤੇ ਸਾਰੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਤਾਂ ਜੋ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ । ਕਿਉਂਕਿ ਇਹ ਮੋਰਚਾ ਕਿਸੇ ਇੱਕ ਧਰਮ ਦਾ ਨਹੀਂ ਬਲਿਕ ਹਰ ਧਰਮ ਦੇ ਗ੍ਰੰਥ ਦੇ ਸਨਮਾਣ ਲਈ ਲੱਗਾ ਹੈ । ਇਸੇ ਲੜੀ ਤਹਿਤ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਐਡਵੋਕੇਟ ਮੁਹੰਮਦ ਜਮੀਲ ਅਤੇ ਡਾ. ਮੇਹਰਦੀਨ ਦੀ ਅਗਵਾਈ ਵਿੱਚ ਵਫਦ ਨੇ ਮੋਰਚੇ ਵਿੱਚ ਹਾਜ਼ਰੀ ਲਗਵਾਈ ਅਤੇ ਮੰਚ ਤੋਂ ਅਪੀਲ ਕੀਤੀ ਕਿ ਹਰ ਜਾਗਦੀ ਜ਼ਮੀਰ ਵਾਲੇ ਨੂੰ ਮੋਰਚੇ ਵਿੱਚ ਹਾਜ਼ਰੀ ਲਗਾਉਣੀ ਚਾਹੀਦੀ ਹੈ ।
ਫੋਟੋ ਕੈਪਸ਼ਨ: ਸਮਾਣਾ ਵਿਖੇ ਲੱਗੇ ਧਰਮ ਯੁੱਧ ਮੋਰਚੇ ਵਿੱਚ ਹਾਜ਼ਰੀ ਭਰਨ ਮੌਕੇ ਗੋਬਿੰਦਰ ਸਿੰਘ ਸਕੱਤਰ ਇੰਡੀਅਨ ਫਾਰਮਰਜ਼ ਐਸਸੀਏਸ਼ਨ ਪਟਿਆਲਾ ਅਤੇ ਮੁਸਲਿਮ ਭਾਈਚਾਰੇ ਦਾ ਵਫਦ ।

 

Similar Posts

Leave a Reply

Your email address will not be published. Required fields are marked *