ਧਾਰਮਿਕ ਗ੍ਰੰਥਾਂ ਦੇ ਸਨਮਾਣ ਲਈ ਕਾਨੂੰਨ ਬਣਾਉਣ ਲਈ ‘ਟਾਵਰ ਮੋਰਚੇ’ ਵੱਲੋਂ ਪੈਦਲ ਯਾਤਰਾ ਸ਼ੁਰੂ

author
0 minutes, 0 seconds Read

ਯਾਤਰਾ ਵੱਖ-ਵੱਖ ਪੜਾਵਾਂ ਤੋਂ ਗੁਜਰਦੇ ਹੋਏ 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗੀ

ਮਲੇਰਕੋਟਲਾ, 02 ਜਨਵਰੀ (ਬਿਉਰੋ): ਭਾਈ ਗੁਰਜੀਤ ਸਿੰਘ ਖਾਲਸਾ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਦੂਜੇ ਧਰਮਾਂ ਦੇ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 12 ਅਕਤੂਬਰ 2024 ਤੋਂ ਸਮਾਨਾ ਦੇ ਤਹਿਸੀਲ ਪਾਰਕ ਵਿੱਚ ਸਥਿਤ 400 ਫੁੱਟ ਉੱਚੇ ਟਾਵਰ ਉੱਤੇ ਬੈਠੇ ਹਨ । ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਅਤੇ ਸੰਗਤ ਵਿੱਚ ਜਾਗਰੂਕਤਾ ਲਿਆਉਣ ਦੇ ਮੰਤਵ ਨਾਲ ਨਵੇਂ ਸਾਲ ਦੇ ਆਗਾਜ਼ ਮੌਕੇ ਵੀਰਵਾਰ 01 ਜਨਵਰੀ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਪੰਜਾ ਪਿਆਰਿਆਂ ਦੀ ਸਰਪ੍ਰਸਤੀ ਵਿੱਚ ਸਰਵ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਬੈਨਰ ਹੇਠ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ (ਦੁਆ) ਤੋਂ ਬਾਦ ਦਰਬਾਰ ਸਾਹਿਬ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਲਈ ਟਾਵਰ ਮੋਰਚਾ ਸਮਾਨਾ ਤੋਂ ਇੱਕ ਪੈਦਲ ਯਾਤਰਾ (ਨਗਰ ਕੀਰਤਨ ਦੇ ਰੂਪ ਵਿੱਚ) ਸ਼ੁਰੂ ਹੋਈ । ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਿੱਸਾ ਲਿਆ । ਇਸ ਮੌਕੇ ਮੋਰਚਾ ਪ੍ਰਬੰਧਕ ਗੁਰਪ੍ਰੀਤ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਦਾ, ਜੱਥੇਦਾਰ ਜਗਤਾਰ ਸਿੰਘ ਰਾਜਲਾ, ਜਗਮੀਤ ਸਿੰਘ ਹਰਿਆਓ, ਤਲਵਿੰਦਰ ਸਿੰਘ ਔਲਖ ਨੇ ਕਿਹਾ ਕਿ ਇਹ ਯਾਤਰਾ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਵੱਖ-ਵੱਖ ਪੜਾਵਾਂ ਵਿੱਚ ਠਹਿਰਾ ਅਕਰਦੇ ਹੋਏ 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗੀ । ਇਸ ਮੌਕੇ ‘ਤੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ, ਬਾਬਾ ਮਨਮੋਹਨ ਸਿੰਘ ਬਰਨਵਾਲੇ, ਅਮਿਤੋਜ ਮਾਨ, ਐਡਵੋਕੇਟ ਸਿਮਰਨਜੀਤ ਸਿੰਘ, ਗੁਰਨਾਮ ਸਿੰਘ ਝੰਡ, ਬਾਬਾ ਸੁਖਦੇਵ ਸਿੰਘ, ਬਾਬਾ ਰਾਜਾ ਰਾਜ ਸਿੰਘ, ਬਾਬਾ ਅਮਰਜੀਤ ਸਿੰਘ ਮਰਿਆਦਾ, ਮਨਦੀਪ ਸਿੰਘ ਭਾਰਟਾ, ਸੰਦੀਪ ਸਿੰਘ ਸੋਨੀ, ਰਮੀ ਸਹਿਗਲ ਨੇ ਕਿਹਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਸਖਤ ਕਾਨੂੰਨ ਬਣਾਉਣ ਲਈ ਕੀਤੀ ਜਾ ਰਹੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਸਰਕਾਰਾਂ ਦੇ ਇਸ ਰਵੱਈਏ ਨੂੰ ਵੀ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਦਰਜ ਕੀਤਾ ਜਾਵੇਗਾ ਜੋ 400 ਫੁੱਟ ਉਚੇ ਟਾਵਰ ਉੱਤੇ ਬੈਠੇ ਗੁਰੁ ਦੇ ਸਿੰਘ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀਆਂ ।

Similar Posts

Leave a Reply

Your email address will not be published. Required fields are marked *