ਸਵਾਗਤ ਸਾਹਿਬ! ਮਲੇਰਕੋਟਲਾ ਤੁਹਾਡਾ ਬੇਸਬਰੀ ਨਾਲ ਇੰਤਜਾਰ ਕਰ ਰਿਹੈ
ਮਲੇਰਕੋਟਲਾ, 01 ਫਰਵਰੀ (ਅਬੂ ਜ਼ੈਦ): ਆਖਰ! ਕਈ ਮਹੀਨਿਆਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਅੱਜ ਮਨਮੋਹਨ ਸਿੰਘ ਨੇ ਨਾਇਬ ਤਹਿਸੀਲਦਾਰ ਦਾ ਅਹੁੱਦਾ ਸੰਭਾਲ ਲਿਆ ਹੈ ਜਿਸ ‘ਤੇ ਮਲੇਰਕੋਟਲਾ ਦੇ ਲੋਕਾਂ ਵਿੱਚ ਖੁਸ਼ੀ ਲਹਿਰ ਦੌੜ ਗਈ ਹੈ, ਲੋਕਾਂ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਹਾੜ੍ਹ ਦੇ ਮਹੀਨੇ ‘ਚ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ । ਸ਼ਹਿਰ ਵਾਸੀ ਇੱਕ ਦੂਜੇ ਨੂੰ ਇਸ ਤਰ੍ਹਾਂ ਮੁਬਾਰਕਾਂ ਦੇ ਰਹੇ ਹਨ ਜਿਵੇਂ ਮਲੇਰਕੋਟਲਾ ਨਵੀਂ ਅਸਾਮੀ ਲਿਆਂਦੀ ਗਈ ਹੋਵੇ । ਤਹਿਸੀਲਦਾਰ ਸਾਹਿਬ ਨੂੰ ਧੰਨਵਾਦ ਸਹਿਤ ਸ਼ਹਿਰ ਦੇ ਪਤਵੰਤੇ ਸਵਾਗਤ ਕਰਨ ਲਈ ਆ ਰਹੇ ਹਨ । ਇਸੇ ਲੜੀ ਤਹਿਤ ਅੱਜ ‘ਦੀ ਰੈਵਨਿਊ ਪਟਵਾਰ ਯੂਨੀਅਨ’ ਵੱਲੋਂ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਦਾ ਰਸਮੀ ਤੌਰ ‘ਤੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ । ਇਸ ਮੌਕੇ ਨਾਇਬ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਰੋਜ਼ਮੱਰਾ ਦੇ ਕੰਮ ਪਹਿਲ ਦੇ ਅਧਾਰ ‘ਤ ‘ਤੇ ਕੀਤੇ ਜਾਣਗੇ । ਇਸ ਮੌਕੇ ਪ੍ਰਧਾਨ ਦੀਦਾਰ ਸਿੰਘ ਛੋਕਰਾਂ, ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ ਸੀਨੀਅਰ ਮੀਤ ਪ੍ਰਧਾਨ ਅਬਦੁਲ ਰਸ਼ੀਦ, ਤਹਿਸੀਲ ਮਲੇਰਕੋਟਲਾ ਪ੍ਰਧਾਨ ਹਰਜੀਤ ਸਿੰਘ ਰਾਹੀ, ਜਨਰਲ ਸਕੱਤਰ ਅਮ੍ਰਿਤਪਾਲ ਸਿੰਘ, ਖਜਾਨਚੀ ਸੁਮਨਪ੍ਰੀਤ ਸਿੰਘ, ਸਹਾਇਕ ਖਜਾਨਚੀ ਮਹਾਂਵੀਰ ਗੋਇਲ, ਪਟਵਾਰੀ ਸੁਰਿੰਦਰ ਸਿੰਘ, ਪਟਵਾਰੀ ਸਾਹਿਲ ਪੰਨਵਰ, ਪਟਵਾਰੀ ਸਿਮਰਨਜੀਤ ਕੌਰ ਅਤੇ ਰਿਟਾਇਰ ਕਾਨੂੰਗੋ ਬਲਜੀਤ ਸਿੰਘ ਮੌਜੂਦ ਸਨ ।