ਪੁਲਿਸ ਨੇ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕੀਤਾ, ਸਿਆਸੀ, ਕਿਸਾਨ, ਸਮਾਜਸੇਵੀ ਜੱਥੇਬੰਦੀਆਂ ਵਿੱਚ ਭਾਰੀ ਰੋਸ

author
0 minutes, 0 seconds Read

ਰਾਮਪੁਰਾ ਫੂਲ਼/ਮਲੇਰਕੋਟਲਾ, 07 ਨਵੰਬਰ (ਅਬੂ ਜ਼ੈਦ): ਪੰਜਾਬ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਦਾਅਵੇ ਕਰ ਰਹੀ ਹੈ । ਕਦੇ ਸੜਕਾਂ, ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਗਵਾਉਣੇ ਕਦੇ ਵੱਡੇ ਸੈਮੀਨਾਰ ਕਰਵਾਉਣੇ । ਪਰੰਤੂ ਅੱਜ ਉਸ ਵੇਲੇ ਪੰਜਾਬ ਸਰਕਾਰ ਦਾ ਪੰਜਾਬੀ ਵਿਰੋਧੀ ਚਿਹਰਾ ਨੰਗਾ ਹੋ ਗਿਆ ਜਦੋਂ ਲੰਬੇ ਸਮੇਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਨਾ ਨੂੰ ਵੱਡੀ ਪੁਲਿਸ ਫੋਰਸ ਨਾਲ ਗ੍ਰਿਫਤਾਰ ਕਰ ਲਿਆ । ਲੱਖੇ ਸਿਧਾਨੇ ਅਤੇ ਮਾਨਸਾ ਦੇ ਸ਼ੇਰ ਪਰਵਿੰਦਰ ਸਿੰਘ ਝੋਟੇ ਨੇ ਜਿੱਥੇ ਇੱਕ ਸਕੂਲ ਵੱਲੋਂ ਪੰਜਾਬੀ ਭਾਸ਼ਾ ਦੇ ਕੀਤੇ ਜਾ ਰਹੇ ਘਾਣ ਦਾ ਪਰਦਾਫਾਸ਼ ਕੀਤਾ ਉੱਥੇ ਹੀ ਆਰ.ਐਸ.ਐਸ. ਵੱਲੋਂ ਸਕੂਲਾਂ ਰਾਹੀਂ ਆਪਣਾ ਏਜੰਡਾ ਪੰਜਾਬ ਅੰਦਰ ਲਾਗੂ ਕਰਨ ਦਾ ਭਾਂਡਾ ਵੀ ਭੰਨ ਦਿੱਤਾ । ਸਥਾਨਕ ਹਲਕੇ ਵਿਚ ਲੱਖਾ ਸਿਧਾਣਾ ਸਮੇਤ  ਪ੍ਰਦਰਸ਼ਨ ਕਰ ਰਹੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਪੁਲਿਸ ਨੇ ਲੱਖਾ ਸਿਧਾਣਾ ਨੂੰ ਖਿੱਚ ਕੇ ਬੱਸ ਵਿਚ ਬਿਠਾਇਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ, ਰਾਮਪੁਰਾ ਫੂਲ ਦੇ ਸਰਵ ਹਿੱਤਕਾਰੀ ਸਕੂਲ ‘ਚ ਬੱਚਿਆਂ ਨੇ ਪੰਜਾਬੀ ਭਾਸ਼ਾ ਬੋਲਣ ਅਤੇ ਕੜਾ ਪਹਿਨਣ ‘ਤੇ ਪਾਬੰਦੀ ਲਗਾਉਣ ਦੇ ਦੋਸ਼ ਲਗਾਏ ਹਨ । ਇਸ ਮਾਮਲੇ ਨੂੰ ਲੈ ਕੇ ਬੱਚਿਆਂ ਅਤੇ ਮਾਪਿਆਂ ‘ਚ ਰੋਸ ਪਾਇਆ ਜਾ ਰਿਹਾ ਹੈ । ਦੋਸ਼ ਲੱਗ ਰਹੇ ਹਨ ਕਿ ਨਵੇਂ ਪ੍ਰਿੰਸੀਪਲ ਦੇ ਆਉਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ । ਇਸ ਨੂੰ ਲੈ ਕੇ ਹੀ ਅੱਜ ਪ੍ਰਦਰਸ਼ਨ ਹੋ ਰਿਹਾ ਸੀ ਜਿਸ ਦੌਰਾਨ ਲੱਖਾ ਸਿਧਾਣਾ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ।  ਪੁਲਿਸ ਦੇ ਇਸ ਤਾਨਾਸ਼ਾਹੀ ਰਵੱਈਏ ਕਾਰਣ ਪੰਜਾਬ ਭਰ ਦੀਆਂ ਸਿਆਸੀ, ਕਿਸਾਨ, ਸਮਾਜਸੇਵੀ ਜੱਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਸ਼ੋਸਲ ਮੀਡੀਆ ਉੱਤੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਾਰਗੁਜਾਰੀ ‘ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ  ।

Similar Posts

Leave a Reply

Your email address will not be published. Required fields are marked *