ਪੰਜਾਬ ਅਤੇ ਕਿਸਾਨੀ ਦੇ ਮੁੱਦਿਆਂ ਲਈ ਸੰਸਦ ਵਿੱਚ ਗਰਜੇ ਚੰਨੀ

author
0 minutes, 2 seconds Read

ਬੇਬਾਕ  ਅੰਦਾਜ਼ ਸਰਕਾਰ ਨੂੰ ਆਇਨਾ ਦਿਖਾਕੇ ਕੀਤਾ ਲਾਜਵਾਬ

ਨਵੀਂ ਦਿੱਲੀ/ਮਲੇਰਕੋਟਲਾ, 25 ਜੁਲਾਈ (ਬਿਉਰੋ): ਭਾਰਤੀ ਸੰਸਦ ਦੇ ਦੋਵਾਂ ਸਦਨਾਂ ਵਿੱਚ 788 ਮੈਂਬਰ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ ਦਾ ਨਾਂਅ ਵੀ ਲੋਕ ਨਹੀਂ ਜਾਣਦੇ । ਕੋਈ ਵਿਰਲਾ ਹੀ ਹੋਵੇਗਾ ਜੋ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਸੂਬੇ ਅਤੇ ਲੋਕਾਂ ਦੇ ਹੱਕਾਂ ਲਈ ਸੰਸਦ ਵਿੱਚ ਆਵਾਜ਼ ਬੁਲੰਦ ਕਰਦਾ ਹੈ । ਯਾਦ ਵੀ ਉਸਨੂੰ ਹੀ ਕੀਤਾ ਜਾਂਦਾ ਹੈ ਜੋ ਆਪਣੇ ਖਿੱਤੇ ਦੇ ਮਸਲੇ ਹੱਲ ਕਰਨ ਲਈ ਯਤਨ ਕਰੇ । ਇਸੇ ਤਹਿਤ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੰਸਦ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਸਭਾ ਮੈਂਬਰ ਜਲੰਧਰ ਨੇ ਪੰਜਾਬ ਦੇ ਮੁੱਦੇ ਬਾਖੂਬੀ ਚੁੱਕੇ । ਚੰਨੀ ਨੇ ਸੰਸਦ ‘ਚ ਬੋਲਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਆਪਣੇ ਹੱਕ ਮੰਗੇ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਕਰਾਰ ਦੇ ਦਿੱਤਾ ਗਿਆ । ਉਹਨਾਂ ਗੈਂਗਸਟਰਾਂ ਵੱਲੋਂ ਕਤਲ ਕੀਤੇ ਗਏ ਪ੍ਰਸਿਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਅਤੇ ਖਡੂਰ ਸਾਹਿਬ ਤੋਂ ਚੁਣੇ ਗਏ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਬਾਰੇ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ । ਚੰਨੀ ਦੀਆਂ ਟਿੱਪਣੀਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਨੇ ਵਿਰੋਧ ਕੀਤਾ ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੀਜੇਪੀ ਹਮੇਸ਼ਾ ਕਾਂਗਰਸ ਦੀ ਐਮਰਜੈਂਸੀ ਲਈ ਆਲੋਚਨਾ ਕਰਦੀ ਰਹਿੰਦੀ ਹੈ ਪਰੰਤੂ 2014 ਤੋਂ ਬਾਅਦ ਜੋ ਅਣਐਲਾਨੀ ਐਮਰਜੈਂਸੀ ਕੇਂਦਰ ਦੀ ਬੀਜੇਪੀ ਸਰਕਾਰ ਨੇ ਲਗਾਈ ਹੈ ਉਸਦੀ ਮਿਸਾਲ ਦੁਨੀਆ ‘ਚ ਕਿਤੇ ਨਹੀਂ ਮਿਲਦੀ । ਪੰਜਾਬ ਦਾ ਵਿਸ਼ਵ ਪ੍ਰਸਿੱਧ ਸਿੰਗਰ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰਨਾ, 20 ਲੱਖ ਲੋਕਾਂ ਵੱਲੋਂ ਚੁਣੇ ਗਏ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਵਿੱਚ ਬੰਦ ਰੱਖਿਆ ਹੈ ਉਸ ਫਰੀਡਮ ਆਫ ਸਪੀਚ ਖਤਮ ਕਰਨਾ ਅਣਐਲਾਨੀ ਐਮਰਜੈਂਸੀ ਨਹੀਂ ਹੈ?

ਆਪਣੀ ਮੰਗਾਂ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ, ਹਰਿਆਣਾ ਸਰਕਾਰ ਨੇ ਦਿੱਲੀ ਦੇ ਰਸਤੇ ਵਿੱਚ ਪੱਕੀਆਂ ਦੀਵਾਰਾਂ ਕਰਕੇ ਰਸਤਾ ਬੰਦ ਕਰ ਕਿਸਾਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਜਾਣ ਤੋਂ ਰੋਕਣਾ, ਭਾਰਤ ਦਾ ਹੀ ਹਿੱਸਾ ਮਨੀਪੁਰ ਪਿਛਲੇ ਡੇਢ ਸਾਲ ਤੋਂ ਜਲ ਰਿਹੈ ਉਸਨੂੰ ਆਪਣੇ ਹਾਲ ਤੇ ਛੱਡ ਦੇਣਾ, ਯੂਪੀ ਵਿੱਚ ਅੱਧੀ ਰਾਤ ਨੂੰ ਕਤਲ ਕੀਤੀ ਲੜਕੀ ਦਾ ਜਬਰਦਸਤੀ ਸੰਸਕਾਰ ਕਰਨਾ, ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਘਸੀਟਨਾ, ਸੱਚ ਦਿਖਾਉਣ ਵਾਲੇ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨਾ, ਐਸਸੀ, ਐਸਟੀ ਸਮੇਤ ਮਿਨਾਰਟੀ ਦੇ ਵਜ਼ੀਫੇ ਬੰਦ ਕਰਨਾ ਆਦਿ ਅਣਐਲਾਨੀ ਐਮਰਜੈਂਸੀ ਨਹੀਂ ਤਾਂ ਹੋਰ ਕੀ ਹੈ । ਸ੍ਰੀ ਚੰਨੀ ਨੇ ਆਪਣੇ ਬੇਬਾਕ  ਅੰਦਾਜ਼ ‘ਚ ਸਰਕਾਰ ਨੂੰ ਆਇਨਾ ਦਿਖਾਕੇ ਲਾਜਵਾਬ ਕਰ ਦਿੱਤਾ ।

Similar Posts

Leave a Reply

Your email address will not be published. Required fields are marked *