ਚੰਡੀਗੜ੍ਹ/ਮਲੇਰਕੋਟਲਾ, 17 ਮਈ (ਿਬਉਰੋ): ਅੱਜ ਸਵੇਰੇ ਪੰਜਾਬ, ਹਰਿਆਣਾ,ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ 100 ਤੋਂ ਵੱਧ ਟਿਕਾਣਿਆਂ ‘ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦਹਿਸ਼ਤਗਰਦਾਂ-ਨਸ਼ਾ ਤਸਕਰਾਂ-ਗੈਂਗਸਟਰਾਂ ਦੇ ਗਠਜੋੜ ਦੇ ਮਾਮਲਿਆਂ ਸਬੰਧੀ ਛਾਪੇਮਾਰੀ ਕੀਤੀ । ਅੱਤਵਾਦ ਰੋਕੂ ਏਜੰਸੀ ਨੇ ਰਾਜ ਦੇ ਪੁਲਿਸ ਬਲਾਂ ਨਾਲ ਮਿਲ ਕੇ ਬੁੱਧਵਾਰ ਤੜਕੇ ਤੋਂ ਹੀ ਸ਼ੱਕੀਆਂ ਨਾਲ ਜੁੜੇ ਟਿਕਾਣਿਆਂ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ । NIA ਦੇ ਛਾਪੇ ਅਜੇ ਵੀ ਜਾਰੀ ਹਨ ।
ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ 4 ਤੋਂ 5 ਥਾਵਾਂ ’ਤੇ ਛਾਪੇ ਮਾਰੇ ਹਨ। ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਕਈ ਇਲਾਕਿਆਂ ‘ਚ NIA ਦੀ ਕਾਰਵਾਈ ਜਾਰੀ ਹੈ।



