ਫਰੀਡਮ ਫਾਈਟਰ ਸੰਸਥਾ ਦੀ ਮੀਟਿੰਗ ਹੋਈ, ਵਿਧਾਇਕ ਨੂੰ ਦਿੱਤਾ ਮੰਗ ਪੱਤਰ

author
0 minutes, 0 seconds Read

ਮਲੇਰਕੋਟਲਾ, 12 ਅਪ੍ਰੈਲ (ਅਬੂ ਜ਼ੈਦ): ਅਜ਼ਾਦੀ ਘੁਲਾਈਆਂ ਦੇ ਵਾਰਸਾਂ ਦੇ ਹੱਕਾਂ ਲਈ ਕੰਮ ਕਰ ਰਹੀ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ 196 ਮਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨਾਲ ਹੋਈ । ਜਿਸ ਵਿੱਚ ਫਰੀਡਮ ਫਾਈਟਰ ਜੱਥੇਬੰਦੀ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ । ਇਸ ਮੰਗ ਪੱਤਰ ਵਿੱਚ ਪ੍ਰਮੁੱਖ ਮੰਗ ਫਰੀਡਮ ਫਾਈਟਰ ਪਰੀਵਾਰਾਂ ਨੂੰ 300 ਯੂਨਿਟ ਬਿਜਲੀ ਬਿਨਾਂ ਸ਼ਰਤ ਤੋਂ ਦੇਣ ਦੀ ਹੈ । ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਵਿੱਚ 5 ਪ੍ਰਤੀਸ਼ਤ ਰਿਜ਼ਰਵ ਕੋਟਾ, ਚੋਣਾਂ ਵਿੱਚ ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਲਈ ਸੀਟ ਰਿਜ਼ਰਵ ਕਰਨ ‘ਤੇ ਵਾਰਸਾਂ ਨੂੰ ਉਤਰਾਖੰਡ ਦੀ ਤਰਜ ਉੱਤੇ ਪੈਨਸ਼ਨ ਦੇਣ ਤੇ ਲੋਕਲ ਕਮੇਟੀਆਂ ਵਿੱਚ ਨੁਮਾਇੰਦਗੀ ਦੇਣ ਦੀ ਮੰਗ ਸ਼ਾਮਲ ਹੈ । ਇਸ ਸਮੇਂ 196 ਜੱਥੇਬੰਦੀ ਦੇ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ । ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਮੰਗਾਂ ‘ਤੇ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਦਿਲਵਾਇਆ ਗਿਆ ।

ਫੋਟੋ ਕੈਪਸ਼ਨ: ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਮੰਗ ਪੱਤਰ ਦਿੰਦੇ ਹੋਏ ਫਰੀਡਮ ਫਾਈਟਰ ਸੰਸਥਾ ਦੇ ਅਹੁੱਦੇਦਾਰ ।

 

Similar Posts

Leave a Reply

Your email address will not be published. Required fields are marked *