ਬੈਡਮਿੰਟਨ ਕੋਚ ਤੌਸੀਫ਼ ਅਹਿਮਦ ਨੂੰ ਲਗਾਇਆ ਗਿਆ ਜੰਮੂ ਕਸ਼ਮੀਰ ਦਾ ਕੋਆਰਡੀਨੇਟਰ, ਮਲੇਰਕੋਟਲਾ ‘ਚ ਖੁਸ਼ੀ ਦਾ ਮਾਹੌਲ

author
0 minutes, 2 seconds Read

ਮਾਲੇਰਕੋਟਲਾ 21 ਜੂਨ (ਬਿਉਰੋ): ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਮਾਲੇਰਕੋਟਲਾ ਜਿਸ ਦੀ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਵਿਲੱਖਣ ਪਹਿਚਾਣ ਹੈ । ਮਲੇਰਕੋਟਲਾ ਦੇ ਅਨੇਕਾਂ ਫੁੱਟਬਾਲ, ਹਾਕੀ, ਬੈਡਮਿੰਟਨ ਖਿਡਾਰੀ ਨੈਸ਼ਨਲ ਟੀਮਾਂ ਦਾ ਹਿੱਸਾ ਬਣੇ ਹੋਏ ਹਨ । ਇਸੇ ਤਹਿਤ ਇਲਾਕੇ ਅੰਦਰ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਜੰਮਪਲ ਬੈਡਮਿੰਟਨ ਕੋਚ  ਤੌਸੀਫ਼ ਅਹਿਮਦ ਨੂੰ ਪੂਰੇ ਸਟੇਟ ਜੰਮੂ ਕਸ਼ਮੀਰ ਦਾ ਕੋਰਡੀਨੇਟਰ ਲਗਾਉਣ ਦੀ ਖਬਰ ਸਾਹਮਣੇ ਆਈ । ਇਸ ਦੀ ਜਾਣਕਾਰੀ ਦਿੰਦਿਆਂ ਕੋਚ ਸਾਹਿਬ ਦੇ ਬਹਿਨੋਈ ਸ਼੍ਰੀ ਮੁਕੱਰਮ ਸੈਫ਼ੀ ਅਤੇ ਸ਼੍ਰੀ ਆਦਿਲ ਸੈਫ਼ੀ ਨੇ ਦੱਸਿਆ ਕਿ ਭਾਰਤ ਸਰਕਾਰ ਦਾ ਇਦਾਰਾ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਬੈਡਮਿੰਟਨ ਕੋਚ ਤੌਸੀਫ਼ ਅਹਿਮਦ ਨੂੰ ‘ਖੇਲੋ ਇੰਡਿਆ’ ਦੇ ਤਹਿਤ ਜੰਮੂ ਕਸ਼ਮੀਰ ਸਟੇਟ ਦੀਆਂ  ਸਾਰੀਆਂ ਖੇਡਾਂ ਦਾ ਸਟੇਟ ਕੋਆਰਡੀਨੇਟਰ ਲਗਾਇਆ ਹੈ ਜਿੱਥੇ ਓਹ ਸਟੇਟ ਵਿੱਚ 100 ਦੇ ਕਰੀਬ ਖੇਲੋ ਇੰਡਿਆ ਦੇ ਯੂਨਿਟਾਂ ਦੀ ਕੋਆਰਡੀਨੇਸ਼ਨ ਕਰਨਗੇ । ਜਿਸ ਨਾਲ ਓਹਨਾ ਦੇ ਸਮਰਥਕਾਂ ਖਿਡਾਰੀਆਂ ਅਤੇ ਓਹਨਾ ਦੇ ਮਾਤਹਿਤ ਖੇਡਣ ਵਾਲੇ ਬੱਚਿਆਂ ਵਿੱਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ । ਤੌਸੀਫ ਅਹਿਮਦ ਦੀ ਇਸ ਸ਼ਾਨਮੱਤੀ ਪ੍ਰਾਪਤੀ ‘ਤੇ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਮੁਹੰਮਦ ਸਲੀਮ, ਲੈਕਚਰਾਰ ਮੁਹੰਮਦ  ਰਫੀਕ, ਕੌਮਾਂਤਰੀ ਫੁੱਟਬਾਲ ਖਿਡਾਰੀ ਮੁਹੰਮਦ ਨਜ਼ੀਰ, ਮੁਹੰਮਦ ਖਲੀਲ ਜ਼ਿਲ੍ਹਾ ਸਿੱਖਿਆ ਅਫਸਰ ਮਲੇਰਕੋਟਲਾ, ਇਰਸ਼ਾਦ ਅਹਿਮਦ ਵਸੀਕਾ ਨਵੀਸ, ਮੁਹੰਮਦ ਸ਼ਰੀਫ ਸਾਬਕਾ ਏਅਰ ਫੋਰਸ ਅਧਿਕਾਰੀ, ਮੁਹੰਮਦ ਜਮੀਲ ਐਡਵੋਕੇਟ ਸਮੇਤ ਰਿਸ਼ਤੇਦਾਰਾਂ ਅਤੇ ਪਤਵੰਤਿਆਂ ਨੇ ਮੁਬਾਰਕਬਾਦ ਦਿੱਤੀ ।

Similar Posts

Leave a Reply

Your email address will not be published. Required fields are marked *