ਕਾਠਮੰਡੂ/ਮਲੇਰਕੋਟਲਾ, 23 ਮਈ (ਬਿਉਰੋ): ਨਿਊਜ਼ੀਲੈਂਡ ਦੇ ਦੇ ਨਿਵਾਸੀ 53 ਸਾਲਾ ਮਲਕੀਤ ਸਿੰਘ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਹੈ । ਮਲਕੀਤ ਸਿੰਘ ਵਿਸ਼ਵ ਦਾ ਪਹਿਲਾ ਸਿੱਖ ਹੈ ਜਿਸ ਨੇ ਇਸ 6119 ਮੀਟਰ ਉੱਚੀ ਚੋਟੀ ਨੂੰ ਸਰ ਕੀਤਾ ਹੈ, ਜਿਸ ਨਾਲ ਉਹ ਚੜ੍ਹਾਈ ਕਰਨ ਵਾਲੇ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਦੇ ਪਹਿਲੇ ਮੈਂਬਰ ਬਣ ਗਏ ਹਨ । ਸਿੰਘ ਦਾ ਕਹਿਣਾ ਹੈ ਕਿ ਉਹ ਕੋਈ ਪਹਾੜੀ ਚੜ੍ਹਾਈ ਕਰਨ ਵਾਲਾ ਨਹੀਂ ਹੈ । ਨੇਪਾਲ ਦੀ ਰਾਜਧਾਨੀ ਦੇ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪ੍ਰਸਿੱਧ ਪਹਾੜ ‘ਤੇ ਚੜ੍ਹਨ ਦੇ ਸੁਪਨੇ, ਅੰਸ਼ਕ ਤੌਰ ‘ਤੇ, ਬਚਪਨ ਵਿੱਚ ਸਰ ਐਡਮੰਡ ਹਿਲੇਰੀ ਨੂੰ ਮਿਲਣ ਤੋਂ ਪ੍ਰੇਰਿਤ ਸਨ ।
ਨਿਊਜ਼ੀਲੈਂਡ ਦੇ ਮੀਡੀਆ ਅਦਾਰੇ ‘ਆਰਐਨਜ਼ੈਡ’ ਦੀ ਰਿਪੋਰਟ ਅਨੁਸਾਰ ਚੋਟੀ ਦੇ ਸਿਖਰ ‘ਤੇ ਸਿੰਘ ਨੇ ਨਿਊਜ਼ੀਲੈਂਡ ਦਾ ਝੰਡਾ ਅਤੇ ਸਿੱਖ ਝੰਡਾ ਲਹਿਰਾਇਆ ਹੈ । ਸਿੰਘ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਹਸਪਤਾਲ ਛੱਡਣ ਅਤੇ ਜਲਦੀ ਤੋਂ ਜਲਦੀ ਆਕਲੈਂਡ ਵਿੱਚ ਘਰ ਵਾਪਸ ਆਉਣ ਦੀ ਉਮੀਦ ਕਰਦਾ ਹੈ ।