ਮਸਜਿਦ ਅਲ-ਹਰਮ ਅਤੇ ਮਸਜਿਦ ਨਬਵੀ ਵਿੱਚ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ

author
0 minutes, 2 seconds Read

ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 28 ਜੂਨ (ਬਿਉਰੋ): ਈਦ-ਉਲ-ਅਜ਼ਹਾ ਦੇ ਮੌਕੇ ‘ਤੇ, ਮਸਜਿਦ ਅਲ-ਹਰਮ, ਮੱਕਾ ਅਲ ਮੁਕੱਰਮਾ ਅਤੇ ਮਸਜਿਦ ਨਬਵੀ, ਮਦੀਨਾ ਮੁਨੱਵਰਾ ਵਿਚ ਈਦ ਦੀ ਨਮਾਜ਼ ਦੇ ਦੁਨੀਆ ਦੇ ਸਭ ਤੋਂ ਵੱਡੇ ਇਕੱਠ ਹੋਏ । ਇਸ ਦੌਰਾਨ ਹੱਜੀ ਅੱਜ ਵੱਡੇ ਸ਼ੈਤਾਨ ਦੀ ਰਮੀ ਕਰ ਰਹੇ ਹਨ, ਉਹ ਕੁਰਬਾਨੀ ਕਰਨ ਤੋਂ ਬਾਅਦ ਆਪਣੇ ਸਿਰ ਮੁਨਾਉਣਗੇ ਅਤੇ ਆਪਣਾ ਇਹਰਾਮ ਖੋਲ੍ਹਣਗੇ । ਇਸ ਤੋਂ ਬਾਦ ਤਵਾਫ਼-ਏ-ਜ਼ਿਆਰਤ ਕਰਨਗੇ । ਆਮ ਕੱਪੜਿਆਂ ‘ਚ  ਸਫਾ ਅਤੇ ਮਰਵਾ ਦੇ ਦਰਮਿਆਨ ਸਈ ਕਰਨਗੇ । ਜ਼ਿਕਰਯੋਗ ਹੈ ਕਿ ਹਾਜੀ ਸਾਹਿਬਾਨ ਅਰਾਫਾਤ ਦੇ ਕਿਆਮ ਤੋਂ ਬਾਅਦ ਬੀਤੀ ਰਾਤ ਮੁਜ਼ਦਲੀਫਾ ਪਹੁੰਚੇ। ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਖਾੜੀ ਰਾਜਾਂ ਵਿੱਚ ਅੱਜ ਈਦ-ਉਲ-ਅਜ਼ਹਾ ਮਨਾਈ ਜਾ ਰਹੀ ਹੈ । ਦੂਜੇ ਪਾਸੇ ਦੁਬਈ ਵਿੱਚ ਵੀ ਇਮੀਰਾਤੀ ਪਰੰਪਰਾ ਅਨੁਸਾਰ ਦੋ ਤੋਪਾਂ ਦੇ ਗੋਲੇ ਚਲਾ ਕੇ ਈਦ ਦਾ ਐਲਾਨ ਕੀਤਾ ਗਿਆ ।

Similar Posts

Leave a Reply

Your email address will not be published. Required fields are marked *