ਮਹਾਨ ਦਾਨੀ ਸਖਸ਼ੀਅਤ “ਸੁਲੇਮਾਨ ਅਬਦੁਲ ਅਜ਼ੀਜ਼ ਅਲ ਰਾਜ਼ੀ”

author
0 minutes, 3 seconds Read

6,40,000 ਕਰੋੜ ਦੀ ਦੌਲਤ ਦਾਨ ਕੀਤੀ

ਵਿਸ਼ਵ ਦਾ ਸਭ ਤੋਂ ਵੱਡਾ ਸੈਂਕੜੇ ਏਕੜ ਦਾ ਖੰਜੂਰ ਦਾ ਬਾਗ ਅੱਲ੍ਹਾ ਦੇ ਰਸਤੇ ਵਕਫ ਕੀਤਾ

ਅਸੀਂ ਮੀਡੀਆ ਵਿੱਚ ਰੋਜ਼ਾਨਾ ਦਾਨੀ ਸੱਜਣਾਂ ਬਿਲ ਗੇਟਸ, ਅਜੀਮ ਪ੍ਰੇਮਜੀ, ਸ਼ਾਹਰੁਖ ਖਾਨ ਦੇ ਨਾਂਅ ਅਕਸਰ ਦੇਖਦੇ ਅਤੇ ਸੁਣਦੇ ਰਹਿੰਦੇ ਹਾਂ । ਇਸ ਲੇਖ ਰਾਹੀਂ ਇੱਕ ਅਜਿਹੇ ਦਾਨੀ ਸੱਜਣ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸ ਨੇ ਵਿਸ਼ਵ ਦਾ ਸਭ ਤੋਂ ਵੱਡਾ ਦਾਨੀ ਸੱਜਣ ਹੈ । ਦੁਨੀਆ ਵਿੱਚ ਦੌਲਤ ਤਾਂ ਹਰ ਕੋਈ ਕਮਾਉਂਦਾ ਹੈ ਪਰੰਤੂ ਮਿਹਤਨ ਨਾਲ ਕਮਾਏ ਆਪਣੇ ਪੈਸੇ ਨੂੰ ਅੱਲ੍ਹਾ ਦੇ ਰਸਤੇ ਵਿੱਚ ਖਰਚ ਕਰਨ ਦਾ ਹੌਸਲਾ ਕਿਸੇ ਵਿਰਲੇ ਕੋਲ ਹੀ ਹੁੰਦਾ ਹੈ । ਵਿਸ਼ਵ ਦੇ ਸਭ ਤੋਂ ਵੱਡੇ ਦਾਨੀ ਸ਼ੇਖ ਸੁਲੇਮਾਨ ਬਿਨ ਅਬਦੁਲ ਅਜ਼ੀਜ਼ ਅਲ ਰਾਜੀ ਜਿਸ ਨੇ ਆਪਣਾ ਸੈਂਕੜੇ ਏਕੜ ਦਾ ਖੰਜੂਰਾਂ ਦਾ ਬਾਗ ਅੱਲ੍ਹਾ ਦੇ ਰਸਤੇ ਵਿੱਚ ਵਕਫ ਕਰ ਦਿੱਤਾ ਜੋ ਵਿਸ਼ਵ ਦਾ ਸਭ ਤੋਂ ਵੱਡਾ ਵਕਫ ਹੈ । ਇਸ ਬਾਗ ਵਿੱਚ ਦੋ ਲੱਖ ਖੰਜੂਰਾਂ ਦੇ ਬੂਟੇ ਹਨ ਜਿੱਥੇ 50 ਕਿਸਮ ਦੀਆਂ ਖੰਜੂਰਾਂ ਮੌਜੂਦ ਹਨ, ਇਸ ਬਾਗ ਦੀ ਸਲਾਨਾ 10 ਹਜ਼ਾਰ ਟਨ ਖੰਜੂਰ ਦੀ ਪੈਦਾਵਾਰ ਦੱਸੀ ਜਾਂਦੀ ਹੈ। ਇਸ ਬਾਗ ਦੀ ਆਮਦਨ ਨਾਲ ਅਨੇਕਾਂ ਤਾਲੀਮੀ ਅਦਾਰੇ, ਹਸਪਤਾਲ, ਮਸਜਿਦਾਂ ਦੀ ਤਾਮੀਰ ਅਤੇ ਬੈਤੁੱਲਾ ਵਿੱਚ ਦਸਤਰਖਾਨ ਲਗਾਏ ਜਾਂਦੇ ਹਨ ।

ਸੁਲੇਮਾਨ ਅਲ ਰਾਜੀ ਦਾ ਜਨਮ 1929 ‘ਚ ਸਾਊਦੀ ਅਰਬ ਦੇ ਇਲਾਕਾ ਅਲ ਕਾਸਿਮ ਪ੍ਰਾਂਤ ਵਿੱਚ ਸਥਿਤ ਅਲ ਬੁਕੈਰੀਆ ਵਿੱਚ ਹੋਇਆ । ਉਹ ਬਚਪਨ ਤੋਂ ਹੀ ਬੇਹੱਦ ਜ਼ਹੀਨ ਅਤੇ ਸਖਤ ਮਿਹਨਤ ਕਰਨ ਵਾਲੇ ਹਨ । ਘਰ ਦੇ ਮਾਲੀ ਹਾਲਾਤ ਚੰਗੇ ਨਾ ਹੋਣ ਦੇ ਬਾਵਜੂਦ ਉਸਨੇ ਮਿਹਨਤ ਕਰਦਿਆਂ ਆਪਣਾ ਨਾਮ ਦੁਨੀਆ ਦੇ ਅਮੀਰ ਅਰਬਪਤੀ ਲੋਕਾਂ ਵਿੱਚ ਦਰਜ ਕਰਵਾਇਆ । 1983 ਵਿੱਚ ਭਰਾਵਾਂ ਨੇ ਸਾਊਦੀ ਅਰਬ ਦਾ ਪਹਿਲਾ ਇਸਲਾਮੀ ਬੈਂਕ ਖੋਲ੍ਹਣ ਦੀ ਇਜਾਜ਼ਤ ਪ੍ਰਾਪਤ ਕੀਤੀ ਜੋ ਅੱਜ ਸਾਊਦੀ ਅਰਬ ਦਾ ਸਭ ਤੋਂ ਵੱਡਾ ਬੈਂਕ ਬਣ ਚੁੱਕਾ ਹੈ ਜਿਸ ਦੀ ਬ੍ਰਾਂਚ ਹਰ ਸ਼ਹਿਰ ਵਿੱਚ ਬਣ ਚੁੱਕੀ ਹੈ ਅਤੇ ਦੁਨੀਆ ਭਰ ਵਿੱਚ 525 ਤੋਂ ਜ਼ਿਆਦਾ ਬੈਂਕ ਖੁੱਲ ਚੁੱਕੇ ਹਨ । ਇਸ ਤੋਂ ਇਲਾਵਾ ਸ਼ੇਖ ਸੁਲੇਮਾਨ ਅਲ ਰਾਜੀ ਦੀ ‘ਸਾਊਦੀ ਅਲ ਵਤਨੀ’ ਕੰਪਨੀ ਵੀ ਅਰਬਾਂ ਦੀ ਨਾਮਵਰ ਕੰਪਨੀ ਹੈ ।

ਸ਼ੇਖ ਸੁਲੇਮਾਨ ਅਲ ਰਾਜੀ ਸ਼ਾਹੀ ਪਰਿਵਾਰ ਤੋਂ ਬਾਅਦ ਸਾਊਦੀ ਅਰਬ ਦੇ ਸਭ ਤੋਂ ਅਮੀਰ ਵਿਅਕਤੀ ਹਨ । 2011 ਤੱਕ ‘ਫੋਰਬਸ’ ਮੈਗਜ਼ੀਨ ਦੁਆਰਾ ਉਸਦੀ ਸੰਪਤੀ ਦਾ ਅੰਦਾਜ਼ਾ $7.7 ਬਿਲੀਅਨ ਲਗਾਇਆ ਗਿਆ ਸੀ, ਜਿਸ ਨਾਲ ਉਹ ਦੁਨੀਆ ਦਾ 120ਵਾਂ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਸੀ। ਉਸਨੂੰ 2012 ਦਾ ਕਿੰਗ ਫੈਜ਼ਲ ਇੰਟਰਨੈਸ਼ਨਲ ਇਨਾਮ ਚੈਰਿਟੀ ਨੂੰ ਸਮਰਪਿਤ ਕਰਨ, ਇੱਕ ਇਸਲਾਮੀ ਬੈਂਕ ਸ਼ੁਰੂ ਕਰਨ, ਚੈਰਿਟੀ ਕੰਮ ਦਾ ਸਮਰਥਨ ਕਰਨ ਅਤੇ ਪ੍ਰਭਾਵਸ਼ਾਲੀ ਰਾਸ਼ਟਰੀ ਪ੍ਰੋਜੈਕਟਾਂ ਨੂੰ ਲਾਗੂ ਕਰਨ, ਰਾਸ਼ਟਰ ਨਿਰਮਾਣ ਵਿੱਚ ਮਦਦ ਕਰਨ ਲਈ ਮਿਲਿਆ । ਸ਼ੇਖ ਸੁਲੇਮਾਨ ਅਲ ਰਾਜੀ ਕੋਲ ਆਪਣੇ ਪਰਿਵਾਰ ਦੇ “ਅਲ ਰਾਜੀ” ਬੈਂਕ ਵਿੱਚ ਸਭ ਤੋਂ ਵੱਡੀ ਵਿਅਕਤੀਗਤ ਹਿੱਸੇਦਾਰੀ ਹੈ । ਸ਼ੇਖ ਸੁਲੇਮਾਨ ਨੇ ਆਪਣੇ ਜੱਦੀ ਸ਼ਹਿਰ ਵਿੱਚ ‘ਸੁਲੇਮਾਨ ਅਲ ਰਾਜੀ ਯੂਨੀਵਰਸਿਟੀ’ (ਇੱਕ ਗੈਰ-ਲਾਭਕਾਰੀ ਯੂਨੀਵਰਸਿਟੀ) ਦੀ ਸਥਾਪਨਾ ਕੀਤੀ । ਯੂਨੀਵਰਸਿਟੀ ਦਾ ਮੁੱਖ ਫੋਕਸ ਸਿਹਤ ਅਤੇ ਇਸਲਾਮੀ ਬੈਂਕਿੰਗ ਸਮੇਤ ਕਈ ਹੋਰ ਫੈਕਲਟੀ ਵੀ ਸ਼ਾਮਲ ਹਨ।

ਮਈ 2011 ਵਿੱਚ ਸ਼ੇਖ ਸੁਲੇਮਾਨ ਨੇ ਘੋਸ਼ਣਾ ਕੀਤੀ ਕਿ ਉਹ ਆਪਣੀ $7.7 ਬਿਲੀਅਨ ਜੋ ਕਿ (ਭਾਰਤੀ ਰੁਪਏ ਮੁਤਾਬਕ ਛੇ ਲੱਖ 40 ਹਜ਼ਾਰ ਕਰੋੜ ਰੁਪਏ) ਦੀ ਜ਼ਿਆਦਾਤਰ ਜਾਇਦਾਦ ਚੈਰਿਟੀ ਲਈ ਦਾਨ ਕਰ ਰਿਹਾ ਹੈ। ਕਰੋਨਾ ਵਾਇਰਸ ਦੌਰਾਨ 170 ਬਿਲੀਅਨ ਸਾਊਦੀ ਰਿਆਲ ਦਾ ਦਾਨ ਆਪਣੇ ਦੇਸ਼ ਦੇ ਲੋਕਾਂ ਨੂੰ ਰਾਹਤ ਦੇਣ ਲਈ ਕੀਤਾ । ਸੇਖ ਸੁਲੇਮਾਨ ਅਲ ਰਾਜੀ 100 ਸਾਲ ਦੀ ਉਮਰ ਦੇ ਕਰੀਬ ਪਹੁੰਚ ਚੁੱਕੇ ਹਨ ਅਤੇ ਬਿਲਕੁਲ ਤੰਦਰੁਸਤ ਹਨ । ਅੱਲ੍ਹਾ ਪਾਕ ਉਹਨਾਂ ਨੂੰ ਲੰਬੀ ਉਮਰ ਅਤੇ ਸਿਹਤ ਅਤਾ ਕਰੇ -ਆਮੀਨ

ਪੇਸ਼ਕਸ਼:

ਮੁਹੰਮਦ ਜਮੀਲ ਐਡਵੋਕੇਟ

ਗਰੀਨ ਟਾਊਨ, ਮਲੇਰਕੋਟਲਾ

ਸੰਪਰਕ: 9417969547

Similar Posts

Leave a Reply

Your email address will not be published. Required fields are marked *