ਮੁੱਖ ਮੰਤਰੀ ਮਾਨ ਨੇ ਵਕਫ ਬੋਰਡ ਲਈ ਫਾਰੂਕੀ ਅਤੇ ਥਿੰਦ ਦੇ ਰੂਪ ਵਿੱਚ ਦੋ ਹੀਰੇ ਕੌਮ ਨੂੰ ਦਿੱਤੇ-ਗੁਲਜ਼ਾਰ ਖਾਨ

author
0 minutes, 0 seconds Read

ਮਲੇਰਕੋਟਲਾ, 22 ਜੂਨ (ਅਬੂ ਜ਼ੈਦ): ਪੰਜਾਬ ਵਕਫ ਬੋਰਡ ਵੱਲੋਂ ਪੰਜਾਬ ਦੇ ਦਬੇ ਕੁਚਲੇ ਲੋਕਾਂ ਨੂੰ ਰਾਹਤ ਦੇਣ ਲਈ ਕਈ ਵੱਡੇ ਫੈਸਲੇ ਲਏ ਗਏ ਜਿਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਹਜ਼ਾਰਾਂ ਦੀ ਗਿਣਤੀ ਲੋੜਵੰਦ ਲੋਕਾਂ ਦੀਆਂ ਪੈਨਸ਼ਨਾਂ ਦੀਆਂ ਦਰਖਾਸਤਾਂ ਲਟਕ ਰਹੀਆਂ ਸਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਪਟਵਾਰੀਆਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਅਤੇ ਟੀਏ ਦੇਣ ਦੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ । ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ (ਐਡਮਿਨਿਸਟ੍ਰੇਟਰ) ਐਮ.ਐਫ. ਫਾਰੂਕੀ ਏਡੀਜੀਪੀ ਅਤੇ ਸੀਈਓ ਲਤੀਫ ਅਹਿਮਦ ਥਿੰਦ ਨੇ ਸਾਂਝੀ ਮੀਟਿੰਗ ‘ਚ ਬੋਰਡ ਦੇ ਪੈਡਿੰਗ ਮਾਮਲਿਆਂ ਨੂੰ ਲੈ ਕੇ ਵਿਚਾਰ ਚਰਚਾ ਕਰਕੇ ਪ੍ਰਵਾਨਗੀ ਦਿੱਤੀ ਗਈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਗੁਲਜ਼ਾਰ ਖਾਨ ਧਾਲੀਵਾਲ ਨੇ ਸਾਡੇ ਪੱਤਰਕਾਰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਉਨਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਮੁਸਲਿਮ ਭਾਈਚਾਰੇ ਵੱਲੋਂ ਧੰਨਵਾਦ ਕੀਤਾ ਕਿ ਉਨਾਂ ਪੰਜਾਬ ਵਕਫ ਬੋਰਡ ਲਈ ਬਹੁਤ ਹੀ ਇਮਾਨਦਾਰ, ਮਿਹਨਤੀ ਅਤੇ ਉਦਮੀ ਪ੍ਰਸ਼ਾਸਕ ਐਮ.ਐਫ. ਫਾਰੂਕੀ ਅਤੇ ਸੀਈਓ ਲਤੀਫ ਅਹਿਮਦ ਥਿੰਦ ਦੇ ਰੂਪ ਵਿੱਚ ਦੋ ਹੀਰੇ ਦਿੱਤੇ ਹਨ ਜੋ ਮੁਸਲਮਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਵੀ ਹਨ ਅਤੇ ਉਨਾਂ ਦੇ ਹੱਲ ਲਈ ਉਪਰਾਲੇ ਵੀ ਕਰਦੇ ਹਨ । ਉਨਾਂ ਦੱਸਿਆ ਕਿ ਸੂਬੇ ਵਿੱਚ ਵਿਧਵਾ, ਅੰਗਹੀਣ ਅਤੇ ਬੁਢਾਪਾ ਪੈਨਸ਼ਨਾਂ ਦੀਆਂ ਅਰਜ਼ੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਨ ਜਿਨ੍ਹਾਂ ਵਿੱਚੋਂ 3000 ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਇਸ ਤੋਂ ਪਹਿਲਾਂ 4200 ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਸਨ । ਇਸ ਮੌਕੇ ਗੁਲਜ਼ਾਰ ਖਾਨ ਨੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਪ੍ਰੈਸ ਦੇ ਮਾਧਿਅਮ ਰਾਹੀਂ ਜਿੱਥੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਐਮ.ਐਫ. ਫਾਰੂਕੀ ਅਤੇ ਸੀਈਓ ਲਤੀਫ ਅਹਿਮਦ ਥਿੰਦ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ।

ਫਾਇਲ ਫੋਟੋ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਬੋਰਡ ਦੇ ਪ੍ਰਸ਼ਾਸਕ ਐਮ.ਐਫ. ਫਾਰੂਕੀ ਅਤੇ ਸੀਈਓ ਲਤੀਫ ਅਹਿਮਦ ਥਿੰਦ ਅਤੇ ਗੁਲਜ਼ਾਰ ਖਾਨ ਧਾਲੀਵਾਲ

Similar Posts

Leave a Reply

Your email address will not be published. Required fields are marked *