ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ
ਮਲੇਰਕੋਟਲਾ, 24 ਮਾਰਚ (ਅਬੂ ਜ਼ੈਦ): ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੀ ਸਮਾਂ ਸਾਰਨੀ 25 ਮਾਰਚ ਦਿਨ ਸ਼ਨੀਵਾਰ ਨੂੰ ਦੂਜਾ ਰੋਜ਼ਾ ਸਵੇਰੇ 5:06 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:44 ਵਜੇ ਖੋਲਿਆ ਜਾਵੇਗਾ ।
ਜਦੋਂ ਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ (ਰੋਜ਼ਾ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ) ਮਾਲੇਰਕੋਟਲਾ ਅਨੁਸਾਰ ਹੋਵੇਗਾ ।
ਨਾਭਾ ½, ਹੁਸ਼ਿਆਰਪੁਰ ½, ਖੰਨਾ 1 ਮਿੰਟ, ਸਰਹਿੰਦ 2 ਮਿੰਟ, ਪਟਿਆਲਾ 2 ਮਿੰਟ, ਰਾਜਪੁਰਾ 2 ਮਿੰਟ, ਚੰਡੀਗੜ੍ਹ 3 ਮਿੰਟ, ਰੋਪੜ 3 ਮਿੰਟ, ਅੰਬਾਲਾ 4 ਮਿੰਟ ਅਤੇ ਸ਼ਿਮਲਾ 5 ਮਿੰਟ ਪਹਿਲਾਂ ਹੋਵੇਗਾ ।
ਸੰਗਰੂਰ ½, ਸੁਨਾਮ ½, ਅਹਿਮਦਗੜ੍ਹ ½ ਮਿੰਟ, ਮਾਨਸਾ 2 ਮਿੰਟ, ਫੂਲ ਮੰਡੀ 2 ਮਿੰਟ, ਬਰਨਾਲਾ 2 ਮਿੰਟ, ਕਪੂਰਥਲਾ 2 ਮਿੰਟ, ਪਠਾਨਕੋਟ 3 ਮਿੰਟ, ਮੋਗਾ 3 ਮਿੰਟ, ਬਟਾਲਾ 3 ਮਿੰਟ, ਜਲੰਧਰ 3 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ 4 ਮਿੰਟ ਬਾਅਦ ਹੋਵੇਗਾ।