ਰਾਮ ਨੌਮੀ ਜਲੂਸਾਂ ਮੌਕੇ ਮੁਸਲਮਾਨਾਂ ਤੇ ਹੋਈ ਹਿੰਸਾ ਦਾ ਸੇਕ ਅਰਬ ਦੇਸ਼ਾਂ ਤੱਕ ਪਹੁੰਚਿਆ

author
0 minutes, 2 seconds Read

ਮਲੇਰਕੋਟਲਾ, 04 ਅਪ੍ਰੈਲ (ਬਿਉਰੋ): ਭਾਰਤ ਅੰਦਰ ਰਾਮ ਨੌਮੀ ਦੇ ਜਲੂਸਾਂ ਮੌਕੇ ਵੱਖ-ਵੱਖ ਸੂਬਿਆਂ ‘ਚ ਅਨੇਕਾਂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਜਿਨਾਂ ਦਾ ਸੇਕ ਅਰਬ ਦੇਸ਼ਾਂ ਤੱਕ ਵੀ ਜਾ ਪਹੁੰਚਿਆ । ਇਹ ਪਹਿਲੀ ਵਾਰ ਨਹੀਂ ਹੈ ਕਿ ਮੁਸਲਮਾਨਾਂ ਦੀ ਲਿੰਚਿੰਗ ਹੋਈ ਹੋਵੇ ਅਤੇ ਅਰਬ ਦੇਸ਼ਾਂ ਨੇ ਆਪਣੀ ਪ੍ਰਤੀਕਿਰਿਆ ਨਾ ਦਿੱਤੀ ਹੋਵੇ ।

ਪਿਛਲੇ ਦਿਨੀਂ ਇਸਲਾਮ ਧਰਮ ਦੇ ਖਿਲਾਫ ਭੱਦੇ ਟਵੀਟ ਕਰਨ ਤੇ ਦੁਬਈ ਦੀ ਸ਼ਹਿਜ਼ਾਦੀ ਨੇ ਕਾਰਵਾਈ ਕਰਦਿਆਂ ਕਈ ਭਾਰਤੀ ਕਾਮਿਆਂ ਨੂੰ ਘਰ ਤੋਰ ਦਿੱਤਾ ਸੀ ਅਤੇ ਕਾਫੀ ਸਮਾਂ ਸੱਨਾਟਾ ਪਸਰਿਆ ਰਿਹਾ । ਇਸੇ ਤਰ੍ਹਾਂ ਜਨਰਲ ਸਕੱਤਰੇਤ ਇਸਲਾਮਿਕ ਸਹਿਯੋਗ ਸੰਗਠਨ (ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ OIC) ਨੇ ਰਾਮ ਨੌਮੀ ਦੇ ਜਲੂਸਾਂ ਮੌਕੇ ਹਿੰਦੂ ਕੱਟੜਪੰਥੀਆਂ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਮੁਸਲਿਮ ਵਰਗ ਦੇ ਲੋਕਾਂ ਦੀਆਂ ਪ੍ਰਾਪਰਟੀਆਂ ਅਤੇ ਧਾਰਮਿਕ ਸਥਾਨਾਂ ਕੀਤੇ ਗਏ ਹਮਲਿਆਂ ਅਤੇ 31 ਮਾਰਚ 2023 ਨੂੰ ਬਿਹਾਰ ਸ਼ਰੀਫ ਵਿੱਚ ਮਦਰਸਾ ਅਜ਼ੀਜ਼ੀਆ ਨੂੰ ਜਲਾਏ ਜਾਣ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ ।

ਸਕੱਤਰੇਤ ਨੇ ਭਾਰਤੀ ਸਰਕਾਰ ਨੂੰ ਕਿਹਾ ਹੈ ਕਿ ਅਜਿਹੇ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਭਾਰਤੀ ਮੁਸਲਮਾਨਾਂ ਦੀ ਸੁਰੱਖਿਆ, ਅਧਿਕਾਰਾਂ ਅਤੇ ਸਨਮਾਣ ਦੀ ਰਾਖੀ ਕੀਤੀ ਜਾਵੇ । ਜ਼ਿਕਰਯੋਗ ਹੈ ਕਿ ਇਸ ਹਿੰਸਾ ਵਿੱਚ ਬਿਹਾਰ ਦੇ ਨਾਲੰਦਾ ਅਤੇ ਰੋਹਤਾਸ ਜ਼ਿਲ੍ਹੇ ਰਾਮ ਨੌਮੀ ‘ਤੇ ਫਿਰਕੂ ਹਿੰਸਾ ਦੀ ਲਪੇਟ ‘ਚ ਆਉਣ ਤੋਂ ਬਾਦ ਤਣਾਅਪੂਰਨ ਰਹੇ । ਹਿੰਸਾ ਤੋਂ ਬਾਦ ਦੋਵਾਂ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ।

ਭਾਵੇਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ OIC ਦੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਟਿੱਪਣੀਆਂ ਭਾਰਤ ਵਿਰੋਧੀ ਏਜੰਡੇ ਦੱਸਿਆ ਹੈ । 

Similar Posts

Leave a Reply

Your email address will not be published. Required fields are marked *