ਮਲੇਰਕੋਟਲਾ, 30 ਜੂਨ (ਬਿਉਰੋ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਤੋਂ 23 ਜੂਨ ਤੱਕ ਅਮਰੀਕਾ ਦੀ ਅਧਿਕਾਰਤ ਯਾਤਰਾ ਕੀਤੀ ਜਿਸ ਦੌਰਾਨ ਵਾਲ ਸਟਰੀਟ ਜਰਨਲ ਅਖਬਾਰ ਦੀ ਰਿਪੋਰਟਰ ਸਬਰੀਨਾ ਸਿੱਦੀਕੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਮਾਨਵ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮੁੱਦੇ ਨੂੰ ਲੈ ਕੇ ਸਵਾਲ ਪੁੱਛਿਆ ਸੀ , ਜਿਸਦੇ ਬਾਅਦ ਹਿੰਦੁਤਵਵਾਦੀ ਸਮੂਹਾਂ ਅਤੇ ਭਾਜਪਾ ਨਾਲ ਜੁੜੇ ਲੋਕਾਂ ਦੁਆਰਾ ਉਨ੍ਹਾਂ ਉੱਤੇ ਆਨਲਾਇਨ ਹਮਲੇ ਸ਼ੁਰੂ ਹੋ ਗਏ । ਵਾਈਟ ਹਾਉਸ ਕੋਰੇਸਪਾਂਡੇਂਟਸ ਐਸੋਸੀਏਸ਼ਨ (WHCA) ਨੇ ਇਸ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਪੱਤਰਕਾਰ ਸਿੱਦੀਕੀ ਨੇ ਇੱਕ ਬਿਆਨ ਜਾਰੀ ਕਰਆਨਲਾਇਨ ਉਤਪੀੜਨਸਬੰਧੀ ਜਾਣਕਾਰੀ ਦਿੱਤੀ । ਸਿੱਦੀਕੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਵਾਇਡਨ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਉਹ ਸਵਾਲ ਕੀਤਾ ਜੋ ਪਿਛਲੇ 9 ਸਾਲਾਂ ਤੋਂ ਭਾਰਤੀ ਮੀਡੀਆ ਕਰਨ ਦੀ ਜ਼ੁਅਰਤ ਨਹੀਂ ਕਰ ਸਕਿਆ । ਇਸ ਤਿੱਖੇ ਸਵਾਲ ਤੋਂ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਮੋਦੀ ਦੇ ਰਾਜਨੀਤਿਕ ਦਲ ਨਾਲ ਜੁੜੇ ਲੋਕਾਂ ਨੇ ਆਪਣੀ ਆਦਤ ਅਨੁਸਾਰ ਪੱਤਰਕਾਰ ਸਬਰੀਨਾ ਸਿੱਦੀਕੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਟ੍ਰੋਲ ਰਾਹੀਂ ਉਹ ਭਗਤ ਪੱਤਰਕਾਰ ਦਾ ਧਰਮ, ਵਿਰਾਸਤ ਸਬੰਧੀ ਵੀ ਟਿਪਣੀਆਂ ਕਰ ਰਹੇ ਹਨ । ਪਰੰਤੂ ਦੂਜੇ ਪਾਸੇ ਡਬਲਿਊ.ਐਚ.ਸੀ.ਏ., ਦੁਨੀਆ ਭਰ ‘ਚੋਂ ਜਾਗਦੇ ਜ਼ਮੀਰ ਵਾਲੇ ਪੱਤਰਕਾਰ ਆਪਣੇ ਸਾਥੀ ਨਾਲ ਡੱਟਕੇ ਖੜੇ ਹਨ ਉਨਾਂ ਦਾ ਕਹਿਣਾ ਹੈ ਕਿ ਲੋਕਤੰਤਰ ਵਿੱਚ ਪੱਤਰਕਾਰਾਂ ਨੂੰ ਆਪਣਾ ਕੰਮ ਕਰਨ ਅਤੇ ਸਵਾਲ ਪੁੱਛਣ ਲਈ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ ।
