ਐਥਲੈਟਿਕਸ ਵਿੱਚ 11 ਗੋਲਡ ਮੈਡਲ ਦੇ ਨਾਲ-ਨਾਲ ਫੁੱਟਬਾਲ ਅਤੇ ਖੋ-ਖੋ ਚੈਂਪੀਅਨਸ਼ਿੱਪ ਵੀ ਜਿੱਤੀ
ਮਲੇਰਕੋਟਲਾ, 10 ਦਸੰਬਰ (ਅਬੂ ਜ਼ੈਦ): ਜ਼ਿਲ੍ਹਾ ਪੱਧਰੀ ਸਹੋਦਿਆ ਅੰਤਰ ਸਕੂਲ ਸਪੋਰਟਸ ਮੀਟ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਿਖੇ ਜ਼ਿਲ੍ਹਾ ਮਲੇਰਕੋਟਲਾ ਦੇ ਸੀ.ਬੀ.ਐਸ.ਈ. ਸਕੂਲਾਂ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ-14 ਅਤੇ ਅੰਡਰ-17 (ਮੁੰਡੇ) ਵਿੱਚ ਰਿਹਾਨ ਵਕੀਲ, ਅਬਰਾਨ ਖਾਂ, ਹਸਪ੍ਰੀਤ ਸਿੰਘ, ਅਰਮਾਨ ਅਖਤਰ, ਸਮਰ ਮੁਸ਼ਤਾਕ, ਮੁਹੰਮਦ ਸ਼ਾਕਿਰ (8ਵੀਂ) ਮੁਹੰਮਦ ਸ਼ਾਕਿਰ (10ਵੀਂ) ਅਤੇ ਮੁਹੰਮਦ ਇਰਫਾਨ ਨੇ ਵੱਖ-ਵੱਖ ਈਵੈਂਟਸ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਟਾਊਨ ਸਕੂਲ ਦਾ ਨਾਮ ਰੌਸ਼ਨ ਕੀਤਾ । ਇਸ ਐਥਲੈਟਿਕ ਮੀਟ ਵਿੱਚ ਜ਼ਿਲ੍ਹੇ ਦੇ ਸਾਰੇ ਸਕੂਲਾਂ ‘ਚੋਂ ਓਵਰਆਲ ਟਰਾਫੀ ਵੀ ‘ਦਾ ਟਾਊਨ ਸਕੂਲ’ ਨੇ ਜਿੱਤੀ ਅਤੇ ਮੁਹੰਮਦ ਅਬਰਾਨ ਨੇ ਬੈਸਟ ਐਥਲੀਟ ਦਾ ਖਿਤਾਬ ਹਾਸਿਲ ਕੀਤਾ । ਪਾਇਨੀਅਰ ਸਕੂਲ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ । ਸਕੂਲ ਪੁੱਜਣ ‘ਤੇ ਸਾਰੇ ਖਿਡਾਰੀਆਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜਨਾਬ ਮੁਹੰਮਦ ਉਵੈਸ ਅਤੇ ਪ੍ਰਿੰਸੀਪਲ ਮੁਜਾਹਿਦ ਅਲੀ ਨੇ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਸਾਰੇ ਸਰੀਰਕ ਸਿੱਖਿਆ ਅਧਿਆਪਕ ਗੁਰਜੰਟ ਸਿੰਘ, ਦਰਸ਼ਨ ਸਿੰਘ, ਮੁਹੰਮਦ ਆਰਿਫ, ਸ. ਸੁਖਜੀਤ ਸਿੰਘ ਅਤੇ ਜਸਵਿੰਦਰ ਸਿੰਘ ਬਹੁਤ ਮਿਹਨਤ ਅਤੇ ਲਗਨ ਨਾਲ ਖਿਡਾਰੀਆਂ ਦੀ ਕੋਚਿੰਗ ਕਰਦੇ ਹਨ । ਇਸ ਮੌਕੇ ਖੇਡ ਕੋਆਰਡੀਨੇਟਰ ਸ੍ਰੀ ਮੁਹੰਮਦ ਰਫੀਕ ਨੇ ਦੱਸਿਆ ਕਿ ਅੰਤਰ ਸਕੂਲ ਫੁੱਟਬਾਲ ਅਤੇ ਖੋ-ਖੋ ਵਿੱਚ ਵੀ ਟਾਊਨ ਸਕੂਲ ਨੇ ਚੈਂਪੀਅਨ ਟਰਾਫੀ ਤੇ ਕਬਜ਼ਾ ਕੀਤਾ ਹੈ ਅਤੇ ਅੰਡਰ-17 ਫੁੱਟਬਾਲ ਵਿੱਚ ਰਨਰਜ਼ ਟਰਾਫੀ ਆਪਣੇ ਨਾਂਅ ਕਰਵਾਈ । ਪ੍ਰਿੰਸੀਪਲ ਸ੍ਰੀ ਮੁਜਾਹਿਦ ਅਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਜਲਦ ਹੀ ਸਕੂਲ ਦਾ ਵਿਸ਼ੇਸ਼ ਸਮਾਗਮ ਕਰਵਾ ਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।
ਫੋਟੋ ਕੈਪਸ਼ਨ: ‘ਦਾ ਟਾਊਨ ਸਕੂਲ’ ਦੇ ਜੇਤੂ ਖਿਡਾਰੀ ਮੁਹੰਮਦ ਉਵੈਸ ਚੇਅਰਮੈਨ ਪੰਜਾਬ ਵਕਫ ਬੋਰਡ ਤੋਂ ਸਨਮਾਨ ਪ੍ਰਾਪਤ ਕਰਦੇ ਹੋਏ ਅਤੇ ਹੋਰ ।



