ਸਿਵਲ ਹਸਪਤਾਲ ਵਿੱਚ ਗਾਈਨੀ ਡਾਕਟਰ ਦਾ ਨਾ ਹੋਣਾ ਸਿੱਧੇ ਤੌਰ ਤੇ ਪ੍ਰਾਇਵੇਟ ਹਸਪਤਾਲਾਂ ਨੂੰ ਲਾਭ ਪਹੁੰਚਾਉਣਾ-ਜਾਹਿਦ ਪੀਰ

author
0 minutes, 1 second Read

ਅਕਾਲੀ ਭਾਜਪਾ ਸਰਕਾਰ ਸਮੇ ਪ੍ਰਦਾਨਸ਼ੀਨ ਔਰਤਾਂ ਲਈ ਤਿੰਨ -ਤਿੰਨ ਗਾਈਨੀ ਲੇਡੀ ਸਰਜਨਾਂ  ਦੀ ਕਰਵਾਈ ਨਿਯੁਕਤੀ

ਮਲੇਰਕੋਟਲਾ 26 ਸਤੰਬਰ (ਅਬੂ ਜ਼ੈਦ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਲੋਕ ਸਰਕਾਰੀ ਹਸਪਤਾਲਾਂ ‘ਚ ਪ੍ਰਾਈਵੇਟ ਵਰਗਾ ਇਲਾਜ ਕਰਵਾਉਣ ਲਈ ਉਤਾਲਵੇ ਹੋਏ । ਇਸੇ ਲੜੀ ਤਹਿਤ ਪੰਜਾਬ ਦਾ ਇਕਲੌਤਾ ਮੁਸਲਿਮ ਬਹੁਲ ਸ਼ਹਿਰ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿੱਚ ਵੱਡੇ ਸੁਧਾਰ ਹੋਣ ਦੀ ਵੀ ਉਮੀਦ ਬੱਝੀ । ਪਰੰਤੂ ਸਰਕਾਰ ਬਨਣ ਤੋਂ ਡੇਢ ਸਾਲ ਦਾ ਸਮਾਂ ਬੀਤ ਜਾਣ ‘ਤੇ ਵੀ ਸਿਵਲ ਹਸਪਤਾਲ ਮਲੇਰਕੋਟਲਾ ਵਿੱਚ ਕੋਈ ਸੁਧਾਰ ਨਹੀਂ ਹੋਇਆ ਬਲਿਕ ਪਹਿਲਾਂ ਤੋਂ ਵੀ ਮਾੜੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ ।

ਇਸ ਸਬੰਧੀ ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਮੁਹੰਮਦ ਜਾਹਿਦ ਪੀਰ ਨੇ ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਡੇਂਗੂ ਤੇ ਸੈਲਾਂ ਵਰਗੀਆਂ ਬੀਮਾਰੀਆਂ ਨੇ ਜਿੱਥੇ ਹਰ ਘਰ ਵਿੱਚ ਪ੍ਰਵੇਸ ਕੀਤਾ ਹੋਇਆ ਹੈ ਤੇ ਉਸ ਦਾ ਇਲਾਜ ਕਰਵਾਉਣ ਲਈ ਲੋਕ ਸਿਵਲ ਹਸਪਤਾਲ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਜਾਂਦਿਆਂ ਹੀ ਐਮਰਜੰਸੀ ਵਿੱਚ ਟੈਸਟ ਲਿੱਖ ਦਿੱਤੇ ਜਾਂਦੇ ਹਨ ਤੇ ਟੈਸਟਾਂ ਦੀ ਰਿਪੋਰਟ ਆਉਣ ਤੋਂ ਬਾਅਦ ਰੈਫਰ ਕਰ ਦਿੱਤਾ ਜਾਂਦਾ ਹੈ ਅਜਿਹੇ ਹਾਲਤਾਂ ਵਿੱਚ ਗਰੀਬ ਲੋਕ ਪ੍ਰਾਈਵੈਟ ਹਸਪਤਾਲਾਂ ਵਿੱਚ ਆਪਣਾ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ । ਪ੍ਰਾਈਵੇਟ ਹਸਪਤਾਲਾਂ ਵਿੱਚ ਇੱਕ ਇੱਕ ਬੈਡ ਤੇ ਦੋ-ਦੋ ਮਰੀਜ ਪਾ ਕੇ ਇਲਾਜ ਕੀਤੇ ਜਾ ਰਹੇ ਹਨ ਪਰ ਸਥਾਨਕ ਸਿਵਲ ਹਸਪਤਾਲ ਦੇ ਵਾਰਡ ਖਾਲੀ ਵਾਂਗ ਨਜਰ ਆ ਰਹੇ ਹਨ । ਜਾਹਿਦ ਪੀਰ ਨੇ ਸਿਵਲ ਹਸਪਤਾਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਗਾਈਨੀ ਲੈਡੀ ਸਰਜਨ ਦਾ ਨਾ ਹੋਣ ਤੇ ਇਸ ਨੂੰ ਇੱਕ ਸਾਜਿਸ਼ ਕਰਾਰ ਦਿੰਦਿਆ ਕਿਹਾ ਕਿ  ਗਰਭਵਤੀ ਔਰਤਾਂ ਨੂੰ ਆਪਣਾ ਇਲਾਜ ਕਰਾਉਣ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਖਸੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਜਿਸ ਤੋਂ ਸਾਫ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਗਾਈਨੀ ਡਾਕਟਰ ਦਾ ਨਾ ਹੋਣਾ ਪ੍ਰਾਈਵੇਟ ਹਸਪਤਾਲਾਂ ਨੂੰ ਲਾਭ ਪਹੁੰਚਾਉਣਾ ਹੈ । ਪ੍ਰਾਈਵੇਟ ਹਸਪਤਾਲ ਜਿਨ੍ਹਾਂ  ਨੂੰ ਫਾਇਦਾ ਪਹੁੰਚ ਰਿਹਾ ਹੈ ਉਹ ਸ਼ਹਿਰ ਦੀਆਂ ਖੁੰਡ ਚਰਚਾਵਾਂ ਵਿੱਚ ਆਮ ਸੁਣਿਆ ਜਾ ਸਕਦਾ ਹੈ । ਜਾਹਿਦ ਪੀਰ ਨੇ ਇਹ ਵੀ ਕਿਹਾ ਕਿ 2013 ਵਿੱਚ ਵੀ ਇੱਥੇ ਗਾਈਨੀ ਦੀ ਲੈਡੀ ਡਾਕਟਰ ਨਹੀਂ ਸੀ ਤੇ ਅੋਦੋ ਮੈਂ ਉਸ ਸਮੇਂ ਦੇ ਹੈਲਥ ਮੈਨੇਸਟਰ ਸੁਰਜੀਤ ਕੁਮਾਰ ਜਿਆਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮਲੇਰਕੋਟਲੇ ਦੀ ਮੁਸਲਿਮ ਔਰਤਾਂ ਦੇ ਪਰਦੇ ਦਾ ਧਿਆਨ ਰੱਖਦੇ ਹੋਏ ਇੱਥੇ ਇਕ ਨਹੀਂ ਤਿੰਨ ਗਾਈਨੀ ਲੈਡੀ ਸਰਜਨ  ਡਾਕਟਰਾਂ ਦੀਆਂ ਨਿਯੁਕਤੀਆਂ ਕਰਵਾਈਆਂ ਸਨ। ਪਰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕੌਮ ਦੇ ਰਹਿਬਰ ਜਿਨ੍ਹਾਂ ਨੂੰ ਮਲੇਰਕੋਟਲਾ ਦੀ ਜਨਤਾ ਨੇ ਮਾਨ ਬਖਸ਼ਿਆ ਹੋਵੇ ਅੱਜ ਉਹ ਆਪਣੀਆ ਅਵਾਮ ਦੀਆ ਪਰਦਾ ਨਸ਼ੀਨ ਔਰਤਾਂ ਦਾ ਕੋਈ ਧਿਆਨ ਨਹੀਂ ਹੈ ਕਿ ਉਹਨਾ ਦੀਆਂ ਡਿਲਵਰੀਆਂ ਕਿਸੇ ਮਰਦ ਡਾਕਟਰ ਸਿਵਲ ਹਸਪਤਾਲ ਵਿੱਚ ਕਰਦੇ ਹੋਣ ਬੜੇ ਸ਼ਰਮ ਦੀ ਗੱਲ ਹੈ। ਜਾਹਿਦ ਪੀਰ ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਇੱਕ ਵਫਦ ਲੇ ਕੇ ਕੇਂਦਰੀ ਸਿਹਤ ਮੰਤਰੀ ਨੂੰ  ਮਿਲ ਕੇ ਸਾਰੇ ਹਾਲਾਤਾਂ ਤੇ ਵਿਚਾਰ ਵਟਾਦਰਾ ਕਰਾਂਗੇ ।

Similar Posts

Leave a Reply

Your email address will not be published. Required fields are marked *