ਸਿੱਖ ਕੌਮ ਦਾ ਨਿੱਡਰ ਯੋਧਾ “ਜੱਥੇਦਾਰ ਜਗਤਾਰ ਸਿੰਘ ਹਵਾਰਾ”

author
0 minutes, 3 seconds Read

ਜਨਮ ਦਿਨ ‘ਤੇ ਵਿਸ਼ੇਸ਼

ਲਾਖੋਂ ਹਸੀਂ ਹੈਂ ਸਾਹਬ ਤੇਰੀ ਬਜ਼ਮ ਮੇਂ, ਮਗਰ

ਚਰਚੇ ਤੇਰੀ ਮਹਿਫਿਲ ਮੇਂ, ਹਮਾਰੀ ਹੰਸੀ ਕੇ ਹੈਂ”

ਸਿੱਖ ਕੌਮ ਦੇ ਯੋਧੇ ਕੌਮੀ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜੱਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ 17 ਮਈ 2024 ਦਿਨ ਸ਼ੁਕਰਵਾਰ ਨੂੰ ਦੇ 54ਵਾਂ ਜਨਮ ਦਿਨ ਚੰਡੀਗੜ੍ਹ-ਮੋਹਾਲੀ ਦੀ ਹੱਦ ਉੱਤੇ ਲੱਗੇ ਕੌਮੀ ਇਨਸਾਫ ਮੋਰਚੇ ‘ਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ  ਜਿਸ ਵਿੱਚ ਦੇਸ਼ ਵਿਦੇਸ ਸਿੱਖ ਜਗਤ ਦੀਆਂ ਸਤਿਕਾਰਤ ਸਖਸ਼ੀਅਤਾਂ ਅਤੇ ਤੋਂ ਵੱਡੀ ਗਿਣਤੀ ‘ਚ ਸੰਗਤਾਂ ਸ਼ਿਰਕਤ ਕਰਨਗੀਆਂ । ਇਸ ਮੌਕੇ ਮਹਾਨ ਗੁਰਮਤਿ ਸਮਾਗਮ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਪ੍ਰਚਾਰਕ ਸੰਗਤ ਨੂੰ ਗੁਰੁ ਜਸ ਰਾਹੀਂ ਨਿਹਾਲ ਕਰਨਗੇ । ਵੱਖ-ਵੱਖ ਜੱਥੇਬੰਦੀਆਂ ਵੱਲੋਂ ਠੰਡਾ ਪਾਣੀ, ਲੰਗਰ ਸੇਵਾ, ਫਲ, ਲੱਡੂਆਂ ਦੇ ਲੰਗਰ ਲਗਾਏ ਜਾ ਰਹੇ ਹਨ । ਜੱਥੇਦਾਰ ਜਗਤਾਰ ਸਿੰਘ ਹਵਾਰਾ ਨੇ ਸਿੱਖ ਪੰਥ ਦੀ ਕੇਂਦਰ, ਸੂਬਾ ਸਰਕਾਰਾਂ ਅਤੇ ਏਜੰਸੀਆਂ ਦੇ ਪੈਰਾਂ ‘ਚ ਰੁਲ ਰਹੀ ਪੱਗੜੀ ਉਸ ਸਮੇਂ ਸੰਭਾਲਿਆ ਜਦੋਂ  ਸਮੁੱਚੀ ਸਿੱਖ ਸੰਗਤ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਾ ਸੀ, ਜੋ ਜੱਥੇਦਾਰ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੀਆਂ ਅਤੇ ਪਰਿਵਾਰ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਵੱਡਾ ਫੈਸਲਾ ਲਿਆ ਉਹ ਸਮੇਂ ਦੀ ਲੋੜ ਸੀ ਜੇਕਰ ਅਜਿਹਾ ਨਾ ਕਰਦੇ ਤਾਂ ਅੱਜ ਪੱਗ ਦਾ ਵਜੂਦ ਹੀ ਖਤਮ ਹੋ ਜਾਣਾ ਸੀ । ਇਸੇ ਲਈ ਉਹਨਾਂ ਦੀ ਕੀਤੀ ਕੁਰਬਾਨੀ ਲਈ ਸਿੱਖ ਕੌਮ ਹਮੇਸ਼ਾ ਉਹਨਾਂ ਦੀ ਅਤੇ ਪਰਿਵਾਰ ਦੀ ਰਿਣੀ ਰਹੇਗੀ । ਅੱਜ ਪੂਰੇ ਵਿਸ਼ਵ ਭਰ ਦੇ ਸਿੱਖਾਂ ਦੇ ਦਿਲਾਂ ‘ਚ ਜੱਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਪਰਿਵਾਰ ਦਾ ਅਥਾਹ ਪਿਆਰ ਅਤੇ ਸਤਿਕਾਰ ਹੈ ।

ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ 16 ਮਈ 1973 ਨੂੰ ਫਤਿਹਗੜ੍ਹ ਸਾਹਿਬ, ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਹਵਾਰਾ ਵਿਖੇ ਹੋਇਆ। ਉਸਦੀ ਮਾਤਾ ਦਾ ਨਾਮ ਨਰਿੰਦਰ ਕੌਰ ਹੈ। ਪੰਜਾਬ ਦੇ 12ਵੇਂ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਸਾਜ਼ਿਸ਼ਘਾੜੇ ਦੋਸ਼ੀ ਵਜੋਂ ਜੇਲ੍ਹ ਕੱਟ ਰਿਹਾ ਹੈ ।2004 ਵਿੱਚ ਜੱਥੇਦਾਰ ਜਗਤਾਰ ਸਿੰਘ ਹਵਾਰਾ ਮੁੜ ਸੁਰਖੀਆਂ ਵਿੱਚ ਆਏ ਜਦੋਂ ਉਹ ਆਪਣੇ ਨੰਗੇ ਹੱਥਾਂ ਨਾਲ 90 ਫੁੱਟ ਦੀ ਸੁਰੰਗ ਪੁੱਟ ਕੇ ਦੋ ਹੋਰ ਸਿੱਖ ਸਾਥੀਆਂ ਦੇ ਨਾਲ ਬੁੜੈਲ ਦੀ ਹਾਈ ਸਕਿਉਰਟੀ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ। ਉਸਨੂੰ 2005 ਵਿੱਚ ਦਿੱਲੀ ਤੋਂ ਮੁੜ ਫੜ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਤਿਹਾੜ ਜੇਲ੍ਹ ਨਵੀਂ ਦਿੱਲੀ ਵਿੱਚ ਕੈਦ ਹੈ ।

2015 ਦੇ ਸਰਬੱਤ ਖਾਲਸਾ ਦੁਆਰਾ ਜਥੇਦਾਰ ਐਲਾਨਿਆ

10 ਨਵੰਬਰ 2015 ਨੂੰ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਪਿੰਡ ਚੱਬਾ ਵਿਖੇ ਆਯੋਜਿਤ ਸਰਬੱਤ ਖਾਲਸਾ ਦੁਆਰਾ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਦੇ ਅੰਤ੍ਰਿਮ ਜਥੇਦਾਰ ਵਜੋਂ ਗੁਰਬਚਨ ਸਿੰਘ ਦੀ ਥਾਂ ਲੈਣ ਦਾ ਐਲਾਨ ਕੀਤਾ ਗਿਆ ਸੀ । ਇਸ ਨੇ ਧਿਆਨ ਸਿੰਘ ਮੰਡ ਨੂੰ ਅਕਾਲ ਤਖ਼ਤ ਦਾ ਅੰਤ੍ਰਿਮ ਜਥੇਦਾਰ ਵੀ ਐਲਾਨਿਆ ਹੈ । ਭਾਵੇਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨਾਲ ਸਹਿਮਤੀ ਨਹੀਂ ਜਤਾਈ ਗਈ ਪਰੰਤੂ ਗੁਰੂ ਨਾਨਕ ਨਾਮ ਲੇਵਾ ਸਮੁੱਚੀ ਸਿੱਖ ਸੰਗਤ ਅੱਜ ਵੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਹੀ ਆਪਣਾ ਸਤਿਕਾਰਤ ਜੱਥੇਦਾਰ ਮੰਨਦੀ ਹੈ ਜਿਸ ਦੀ ਮਿਸਾਲ ਉਹਨਾਂ ਵੱਲੋਂ ਜੇਲ੍ਹ ਵਿੱਚੋਂ ਭੇਜੇ ਸੰਦੇਸ ਮਾਤਰ ‘ਤੇ ਸੰਗਤ ਦੇ ਵੱਡੇ ਇਕੱਠ ਹੋਣਾ ਹੈ ।

 

ਫੋਟੋ ਕੈਪਸ਼ਨ: ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਫਾਇਲ ਫੋਟੋ ਅਤੇ 2015 ‘ਚ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਦੀ ਯਾਦਗਾਰੀ ਤਸਵੀਰ ।

 

Similar Posts

Leave a Reply

Your email address will not be published. Required fields are marked *