ਸੁਰੱਖਿਆਅਤੇਨਸ਼ਿਆਂਦੇਮੱਦੇਨਜ਼ਰਜਾਗਰੂਕਤਾਸੈਮੀਨਾਰਦਾਕੀਤਾਆਯੋਜਨ

author
0 minutes, 1 second Read

ਮਾਲੇਰਕੋਟਲਾ, 20 ਫਰਵਰੀ (ਅੱਬੂ ਜੈਦ)-ਸੀਗਲ ਇਨਫਰਾ ਇੰਡੀਆ ਲਿਮਟਿਡ ਦਿੱਲੀ-ਅੰਮਿ੍ਤਸਰ ਸਾਹਿਬ-ਕੱਟੜਾ ਐਕਸਪ੍ਰੈਸ ਵੇਅ ਦੇ ਚੀਫ ਪ੍ਰੋਜੈਕਟ ਮੈਨੇਜਰ ਜਨਾਬ ਸੱਤਿਵਾਨ ਚੌਧਰੀ ਦੀ ਅਗਵਾਈ ਹੇਠ ਸੁਰੱਖਿਆ ਅਤੇ ਨਸ਼ਿਆਂ ਦੇ ਮੱਦੇਨਜ਼ਰ ਜਾਗਰੂਕਰਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਜ਼ਿਲ੍ਹਾ ਮਲੇਰਕੋਟਲਾ ਦੇ ਟਰੈਫਿਕ ਇੰਚਾਰਜ ਬਲਵੀਰ ਸਿੰਘ, ਸਬ- ਇੰਸਪੈਕਟਰ ਮੈਡਮ ਅਨੀਤਾ ਇੰਚਾਰਜ ਚੌਂਕੀ ਪਿੰਡ ਭਲਵਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੰਪਨੀ ਵਿਚ ਕੰਮ ਕਰਦੇ ਡਰਾਈਵਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਟਰੈਫਿਕ ਇੰਚਾਰਜ ਬਲਵੀਰ ਸਿੰਘ, ਸਬ-ਇੰਸਪੈਕਟਰ ਮੈਡਮ ਅਨੀਤਾ ਅਤੇ ਕੰਪਨੀ ਦੇ ਚੀਫ ਪ੍ਰੋਜੈਕਟ ਮੈਨੇਜਰ ਸੱਤਿਵਾਨ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਰੱਬ ਵਲੋਂ ਦਿੱਤਾ ਗਿਆ ਇਕ ਅਨਮੋਲ ਤੋਹਫਾ ਹੈ। ਇਸ ਲਈ ਕਿਸੇ ਵੀ ਵਿਅਕਤੀ ਖਾਸਤੌਰ ਤੇ ਡਰਾਈਵਰਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਗੱਡੀਆਂ ਚਲਾਉਂਦੇ ਸਮੇਂ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਨਸ਼ਾ ਖੁਦ ਇਕ ਲਾਹਨਤ ਹੈ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸਦਾ ਨਸ਼ਾ ਛੁਡਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ। ਅਸੀਂ ਉਸਦਾ ਨਸ਼ਾ ਛੁਡਾਉਣ ਲਈ ਉਸਦਾ ਇਲਾਜ ਕਰਵਾਕੇ ਰੋਜ਼ਗਾਰ ਵੀ ਦਿਵਾ ਸਕਦੇ ਹਾਂ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਵਿਚ ਅਸੀਂ ਵੀ ਭਾਗੀਦਾਰ ਹਾਂ। ਉਹਨਾਂ ਅਪੀਲ ਕੀਤੀ ਕਿ ਸੜਕਾਂ ਤੇ ਆਪਣੇ ਟਿੱਪਰਾਂ ਨੂੰ ਹੌਲੀ ਚਲਾਓ ਤਾਂ ਕਿ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਉਹਨਾਂ ਹੋਰ ਕਿਹਾ ਕਿ ਆਪਸ ਵਿਚ ਟਿੱਪਰਾਂ ਦੀ ਦੂਰੀ ਬਣਾਕੇ ਰੱਖੋ ਤਾਂ ਜੋ ਸ਼ਹਿਰ ਅੰਦਰ ਟਰੈਫਿਕ ਜਾਮ ਨਾਂ ਲੱਗਣ। ਇਸ ਮੌਕੇ ਏ.ਐਸ.ਆਈ. ਬਲਜਿੰਦਰ ਸਿੰਘ, ਏ.ਐਸ.ਆਈ. ਭੋਲਾ ਸਿੰਘ, ਧਰਮਿੰਦਰ ਸਿੰਘ ਮਕੈਨੀਕਲ ਇੰਜਾਰਜ ਤੋਂ ਇਲਾਵਾ ਕੰਪਨੀ ਦਾ ਹੋਰ ਵੀ ਸਟਾਫ ਮੌਜੂਦ ਰਿਹਾ। ਇਸ ਮੌਕੇ ਸਾਰੇ ਡਰਾਈਵਰ ਵੀਰਾਂ ਨੂੰ ਨਸ਼ਾ ਨਾਂ ਕਰਕੇ ਗੱਡੀਆਂ ਚਲਾਉਣ ਦੀ ਸਹੁੰ ਵੀ ਚੁਕਾਈ ਗਈ।

Similar Posts

Leave a Reply

Your email address will not be published. Required fields are marked *