ਸੈਰ-ਸਪਾਟੇ ‘ਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ‘ਆਪ’ ਸਰਕਾਰ ਦੀ ਪਹਿਲ-ਡਾ. ਆਹਲੂਵਾਲੀਆ

author
0 minutes, 3 seconds Read

ਮਲੇਰਕੋਟਲਾ, 25 ਸਤੰਬਰ (ਅਬੂ ਜ਼ੈਦ): ਪੰਜਾਬ ਵਿੱਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਰਾਜ ਸਕੱਤਰ ਅਤੇ ਪੰਜਾਬ ਪਾਣੀ ਆਪੂਰਤੀ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਮਲੇਰਕੋਟਲੇ ਦੇ ਵੱਖ-ਵੱਖ ਸਥਾਨਾਂ ਦਾ ਵਿਸ਼ੇਸ਼ ਦੌਰਾ ਕੀਤਾ । ਇਸ ਦੌਰਾਨ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਖਾਨ ਰਾਜਾ ਅਤੇ ਹੋਰ ਸਾਥੀ ਮੌਜੂਦ ਰਹੇ । ਇਸ ਮੌਕੇ ਡਾ. ਆਹਲੂਵਾਲੀਆ ਨੇ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਦੀ ਸਰਕਾਰ ਦੁਆਰਾ 11 ਸੇ 13 ਸਤੰਬਰ ਤੱਕ ਮੋਹਾਲੀ ਵਿੱਚ ਪੰਜਾਬ ਟੂਰਿਜਮ ਸਮਿਤ ਐਂਡ ਟਰੈਵਲ ਮਾਰਟ ਦਾ ਪ੍ਰਬੰਧ ਕੀਤਾ ਗਿਆ ਸੀ । ਇਸ ਸਿਖਰ ਸਮਿਤ ਦੇ ਪ੍ਰਬੰਧ ਦਾ ਮੁੱਖ ਉਦੇਸ਼ ਬਾਹਰੋਂ ਆਉਣ ਵਾਲੇ ਸੈਲਾਨੀਆਂ ਅਤੇ ਮੁਕਾਮੀ ਲੋਕਾਂ ਲਈ ਵੱਖਰੇ ਮੌਕੇ ਪੈਦਾ ਕਰਕੇ ਪੰਜਾਬ ਵਿੱਚ ਸੈਰ-ਸਪਾਟੇ ਨੂੰ ਬੜਾਵਾ ਦੇਣਾ ਸੀ । ਮੁਬਾਰਿਕ ਮੰਜਿਲ, ਸ਼ੀਸ਼ ਮਹਿਲ, ਸ਼ਾਹੀ ਮਕਬਰਾ, ਦਰਗਾਹ ਹਜਰਤ ਸ਼ੇਖ, ਕੂਕਾ ਸਮਾਰਕ ਅਤੇ ਈਦਗਾਹ ਜਾਕੇ ਇਨ੍ਹਾਂ ਦੇ ਬਾਰੇ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਗਈ ਕਿ ਇਹਨਾਂ ਵਿੱਚ ਹੋਰ ਕੀ ਸੁਧਾਰ ਕੀਤਾ ਜਾ ਸਕਦਾ ਹੈ । ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਡਾ. ਆਹਲੂਵਾਲੀਆ ਨੇ ਕਿਹਾ ਕਿ ਮਲੇਰਕੋਟਲਾ ਵਿੱਚ ਟੂਰਿਜ਼ਮ ਵਧਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ । ਉਹ ਮਲੇਰਕੋਟਲੇ ਦੇ ਸੈਰ=ਸਪਾਟੇ ਦੇ ਸਥਾਨਾਂ ਨੂੰ ਲੈ ਕੇ ਅਗਲੇ ਕੁੱਝ ਦਿਨਾਂ ਵਿੱਚ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਰਚਾ ਕਰਨਗੇ । ਜੋ ਵੀ ਕੰਮ ਕਰਨ ਵਾਲੇ ਹਨ ਉਹ ਪਹਿਲ ਦੇ ਅਧਾਰ ‘ਤੇ ਕੀਤੇ ਜਾਣਗੇ । ਉਹਨਾਂ ਕਿਹਾ ਕਿ ਪੰਜਾਬ ਦੀ ਵਿਰਾਸਤ, ਰੀਤੀ-ਰਿਵਾਜ ਅਤੇ ਵੱਖਰੀਆਂ ਲੋਕ ਕਲਾਵਾਂ ਪੰਜਾਬ ਨੂੰ ਸੈਰ-ਸਪਾਟੇ ਲਈ ਪਸੰਦੀਦਾ ਸਥਾਨ ਬਣਾਉਂਦੀਆਂ ਹਨ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ । ਉਹਨਾਂ ਅੱਗੇ ਕਿਹਾ ਕਿ ਮਲੇਰਕੋਟਲੇ ਦੇ ਇਲਾਵਾ ਪੰਜਾਬ ਦੇ ਅਮ੍ਰਿੰਤਸਰ, ਕਪੂਰਥਲਾ, ਰੂਪਨਗਰ, ਲੁਧਿਆਣਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਪਹਿਲਾਂ ਤੋਂ ਹੀ ਵਿਦੇਸ਼ੀ ਮਹਿਮਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ । ਪੰਜਾਬ ਨੂੰ ਭਾਰਤੀ ਸੈਰ-ਸਪਾਟੇ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਸੈਰ-ਸਪਾਟਾ ਵਿਭਾਗ ਵੱਡੇ ਪੈਮਾਨੇ ਉੱਤੇ ਕੰਮ ਕਰ ਰਿਹਾ ਹੈ । ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਫ਼ਨਾ ਸੀ ਕਿ ਲੋਕਾਂ ਨੂੰ ਪੰਜਾਬ ਦੀ ਵਿਰਾਸਤ ਨਾਲ ਜਾਣੂ ਕਰਵਾਇਆ ਜਾਵੇ । ਮਾਨ ਸਰਕਾਰ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਸੈਰ-ਸਪਾਟਾ ਪ੍ਰੇਮੀਆਂ ਨੂੰ ਆਕਰਸ਼ਤ ਕਰ ਰਹੀ ਹੈ । ਉਹਨਾਂ ਦੁੱਖ ਪ੍ਰਗਟ ਕੀਤਾ ਕਿ ਪਿਛਲੀਆਂ ਸਰਕਾਰਾਂ ਵਿੱਚੋਂ ਕਿਸੇ ਨੇ ਵੀ ਇਸ ਦਿਸ਼ਾ ਵਿੱਚ ਕੋਈ ਕੰਮ ਨਹੀਂ ਕੀਤਾ ।

ਫੋਟੋ ਕੈਪਸ਼ਨ: ਮਲੇਰਕੋਟਲਾ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਰਾਜ ਸਕੱਤਰ ਅਤੇ ਪੰਜਾਬ ਪਾਣੀ ਆਪੂਰਤੀ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਆਹਲੂਵਾਲੀਆ ਪਾਰਟੀ ਵਰਕਰਾਂ ਨਾਲ ਸੈਰ ਸਪਾਟਾ ਸਥਾਨਾਂ ਦਾ ਜਾਇਜ਼ਾ ਲੈਂਦੇ ਹੋਏ ।

 

Similar Posts

Leave a Reply

Your email address will not be published. Required fields are marked *