ਸੰਯੁਕਤ ਮੋਰਚਾ ਗੈਰ ਰਾਜਨੀਤਕ ਦੀ ਕਾਲ ‘ਤੇ ਸ਼ੰਭੂ ਕਿਸਾਨ ਮੋਰਚੇ ‘ਚ ਵੱਡਾ ਇਕੱਠ ਹੋਇਆ

author
0 minutes, 0 seconds Read

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਕਾਲੇ ਝੰਡਿਆ ਨਾਲ ਵਿਰੋਧ ਕਰਨਗੇ ਕਿਸਾਨ

ਸ਼ੰਭੂ/ਮਲੇਰਕੋਟਲਾ, 22 ਮਈ (ਬਿਉਰੋ): ਕਿਸਾਨਾਂ ਦੇ ਦਿੱਲੀ ਕੂਚ ਨੂੰ ਅੱਜ 100 ਦਿਨ ਹੋ ਚੁੱਕੇ ਹਨ । ਭਾਵੇਂ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਪਰੰਤੂ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ-ਹਰਿਆਣਾ ਦੀ ਹੱਦਾਂ ਉੱਤੇ ਲਗਾਤਾਰ ਧਰਨਾ ਦੇ ਰਹੇ ਹਨ ਅਤੇ ਸਮੇਂ-ਸਮੇਂ ਉੱਤੇ ਕਾਲ ਦੇ ਕੇ ਦੇਸ਼ ਵਾਸੀਆਂ ਦਾ ਵੱਡਾ ਇਕੱਠ ਵੀ ਕੀਤਾ ਜਾਂਦਾ ਹੈ । ਇਸੇ ਤਹਿਤ ਅੱਜ ਇੰਡੀਅਨ ਫਾਰਮਰਜ ਐਸੋਸੀਏਸ਼ਨ ਵੱਲੋਂ ਜੋ ਸੰਯੁਕਤ ਮੋਰਚਾ ਗੈਰ ਰਾਜਨੀਤਕ ਵਲੋਂ ਸੰਭੂ ਮੋਰਚੇ ਵਿਚ 100 ਦਿਨ ਪੂਰੇ ਹੋਣ ਤੇ ਵੱਡਾ ਇਕੱਠ ਕਰਨ ਦੀ ਜੋ ਅਪੀਲ ਕੀਤੀ ਗਈ ਸੀ ਉਸ ਵਿੱਚ ਜਥੇਬੰਦੀ ਦੇ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਪੁਰੇ ਆਹੁੱਦੇਦਾਰ ਤੇ ਸਰਗਰਮ ਵਰਕਰਾਂ ਨੇ ਵੱਧ ਚੜਕੇ ਹਿਸਾ ਲਿਆ । ਜਥੇਬੰਦੀ ਦੇ ਕੌਮੀ ਪ੍ਰਧਾਨ ਸ, ਸਤਨਾਮ ਸਿੰਘ ਬਹਿਰੂ ਦੇ ਦਿਸ਼ਾ ਨਿਰਦੇਸ ਤੇ ਪੰਜਾਬ ਪ੍ਰਧਾਨ ਸ, ਬਲਦੇਵ ਸਿੰਘ ਦਮਹੇੜੀ ਨੇ ਕਿਸਾਨਾਂ ਨੂੰ ਸੰਭੂ ਮੋਰਚੇ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ਉਥੇ 23 ਮਈ ਨੂੰ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਸਭ ਕਾਲੇ ਝੰਡੇ ਦਿਖਾ ਕੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ । ਇਸ ਸਮੇਂ ਜਿਲਾ ਪਟਿਆਲਾ ਪ੍ਰਧਾਨ ਸ, ਰਣਜੀਤ ਸਿੰਘ ਨੇ ਸਾਰੇ ਸਰਗਰਮ ਵਰਕਰਾਂ ਨੂੰ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਲਈ ਇਕਠੇ ਹੋਕੇ ਜਾਬਤੇ ਵਿਚ ਰਹਿ ਕੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੀ ਅਪੀਲ ਕੀਤੀ । ਇਸ ਸਮੇਂ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸ, ਜਸਪਾਲ ਸਿੰਘ ਨੰਡਿਆਲੀ, ਜਿਲਾ ਪਟਿਆਲਾ ਜਰਨਲ ਸਕੱਤਰ ਸ, ਗੋਬਿੰਦਰ ਸਿੰਘ ਰਾਜਪੁਰਾ, ਮੀਤ ਪਰਧਾਨ ਮਨਜੀਤ ਸਿੰਘ ਸਰਪੰਚ ਖਲਾਸਪੁਰ ਘਨੌਰ ਬਲਾਕ ਪ੍ਰਧਾਨ ਨਵਤੇਜ ਸਿੰਘ ਉਕਸੀ ਮਲਕੀਤ ਸਿੰਘ ਉਕਸੀ, ਨੱਥਾ ਸਿੰਘ ਨੀਲਪੁਰ ਹਰਦੇਵ ਸਿੰਘ ਬਖਸੀਵਾਲ  ਤੇ ਹੋਰ ਵੱਡੀ ਗਿਣਤੀ ‘ਚ ਵਰਕਰ ਮੌਜੂਦ ਸਨ ।

Similar Posts

Leave a Reply

Your email address will not be published. Required fields are marked *