ਮਲੇਰਕੋਟਲਾ, 27 ਅਕਤੂਬਰ (ਅਬੂ ਜ਼ੈਦ): ਵਿਸ਼ਵ ਭਰ ‘ਚ ‘ਹਾਅ ਦਾ ਨਾਅਰਾ’ ਦੇ ਨਾਮ ਨਾਲ ਪ੍ਰਸਿੱਧ ਅਮਨ ਦਾ ਸ਼ਹਿਰ ਮਲੇਰਕੋੋਟਲਾ ਰਿਆਸਤ ਦੇ ਸ਼ਾਹੀ ਪਰੀਵਾਰ ਦੀ ਆਖਰੀ ਬੇਗਮ ਮੁਨੱਵਰ ਉਰ ਨਿਸਾ ਅੱਜ ਇਸ ਫਾਨੀ ਜਹਾਨ ਤੋਂ ਵਿਦਾ ਹੋ ਆਪਣੇ ਮਾਲਿਕ ਏ ਹਕੀਕੀ ਨੂੰ ਜਾ ਮਿਲੇ । ਜ਼ਿਕਰਯੋਗ ਹੈ ਕਿ ਮਲੇਰਕੋਟਲਾ ਰਿਆਸਤ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਦਸ਼ਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜ ੀਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਮੁਗਲਾਂ ਦੀ ਵਿਸ਼ਾਲ ਹਕੂਮਤ ਦੇ ਖਿਲਾਫ ਹਾਅ ਦਾ ਨਾਅਰਾ ਮਾਰਿਆ ਸੀ । ਜਿਸ ਕਾਰਣ ਵਿਸ਼ਵ ਭਰ ਦੇ ਸਿੱਖਾਂ ਦੇ ਦਿਲ ਵਿੱਚ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਲਈ ਵਿਸ਼ੇਸ਼ ਸਨਮਾਨ ਹੈ । ਬੇਗਮ ਮੁਨੱਵਰ ਉਲ ਨਿਸਾ ਕਈ ਦਿਨਾਂ ਤੋਂ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਵਿੱਚ ਜੇਰੇ ਇਲਾਜ ਸਨ ਉੱਥੇ ਹੀ ਉਹਨਾਂ ਆਪਣੇ ਜੀਵਨ ਦੇ ਆਖਰੀ ਸਾਹ ਲਏ । ਬੇਗਮ ਸਾਹਿਬਾ ਦੇ ਇੰਤਕਾਲ ‘ਤੇ ਦੇਸ਼ ਭਰ ਦੀਆਂ ਧਾਰਮਿਕ, ਸਮਾਜੀ ਅਤੇ ਸਿਆਸੀ ਸਖਸ਼ੀਅਤਾਂ ਨੇ ਮੁਸਲਿਮ ਭਾਈਚਾਰੇ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ । ਅੱਜ ਜੁਮੇ ਦੀ ਨਮਾਜ਼ ਤੋਂ ਬਾਦ 3 ਵਜੇ ਬੇਗਮ ਸਾਹਿਬਾ ਨੂੰ ਸ਼ਾਹੀ ਮਕਬਰਿਆਂ ਵਿੱਚ ਸਪੁਰਦੇ ਖਾਕ ਕੀਤਾ ਜਾਵੇਗਾ ।
