ਮੁੱਖਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ‘ਚ ਸਜ਼ਾ ਕੱਟ ਚੁੱਕੇ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ ਮਿਲੀ ਜ਼ਮਾਨਤ
ਚੰਡੀਗੜ੍ਹ/ਮਲੇਰਕੋਟਲਾ, 02 ਮਈ (ਬਉਰੋ): “ਕਹਿੰਦੇ ਹਨ ਕਿ ਹਿੰਮਤ ਏ ਮਰਦ, ਮਦਦ ਏ ਖੁਦਾ” ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ ਤੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ ‘ਕੌਮੀ ਇਨਸਾਫ ਮੋਰਚੇ’ ਵੱਲੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ ਉਸ ਦੀਆਂ ਸੰਘਰਸ਼ਮਈ ਕੋਸ਼ਿਸ਼ਾਂ ਨੂੰ ਆਖਰ ਬੂਰ ਪੈਣਾ ਸ਼ੁਰੂ ਹੋ ਗਿਆ ਹੈ । ਅੱਜ ਬੇਅੰਤ ਸਿੰਘ ਕਤਲ ਕੇਸ ‘ਚ ਮੁਲਜ਼ਮ ਆਪਣੀ ਸਜ਼ਾ ਪੂਰੀ ਕਰ ਚੁੱਕੇ ਪਟਿਆਲਾ ਦੇ ਵਸਨੀਕ ਭਾਈ ਗੁਰਮੀਤ ਸਿੰਘ ਇੰਜਨੀਅਰ ਦੀ ਪੱਕੀ ਜ਼ਮਾਨਤ ਹੋ ਗਈ ਹੈ । ਮਾਣਯੋਗ ਅਦਾਲਤ ਨੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪੱਕੀ ਜ਼ਮਾਨਤ ਦੇ ਦਿੱਤੀ ਹੈ । ਉਨਾਂ ਨੂੰ ਜੇਲ੍ਹ ਵਿੱਚੋਂ ਬਾਪੂ ਗੁਰਚਰਨ ਸਿੰਘ, ਸ. ਪਾਲ ਸਿੰਘ ਜੀ ਫਰਾਂਸ, ਅਮਿਤੋਜ ਮਾਨ, ਸਿੱਖ ਜੱਥੇਬੰਦੀਆਂ ਦੇ ਆਗੂਆਂ ਤਿਹਾੜ ਜੇਲ੍ਹ ਦੇ ਬਾਹਰ ਂ ਜੈਕਾਰਿਆਂ ਦੀ ਗੂੰਜ ਦੇ ਵਿੱਚ ਸਵਾਗਤ ਕੀਤਾ । ਮੋਰਚੇ ਵੱਲੋਂ ਰਿਹਾਈ ਲਈ ਮੰਗ ਕੀਤੇ ਜਾਣ ਵਾਲੇ 9 ਬੰਦੀ ਸਿੰਘਾਂ ਵਿੱਚੋਂ ਲਖਵਿੰਦਰ ਸਿੰਘ ਲੱਖਾ ਨੂੰ ਸਥਾਨਕ ਅਦਾਲਤ ਨੇ ਪਹਿਲਾਂ ਹੀ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ ਅਤੇ ਭਾਈ ਗੁਰਮੀਤ ਸਿੰਘ ਦੂਜੇ ਬੰਦੀ ਸਿੰਘ ਹਨ ਜਿੰਨਾਂ ਨੂੰ ਮੋਰਚਾ ਲੱਗਣ ਤੋਂ ਬਾਦ ਜ਼ਮਾਨਤ ਮਿਲੀ ਹੈ । ਜਿਸ ਨਾਲ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਇਸ ਖੁਸ਼ੀ ਦਾ ਦਾ ਸਿਹਰਾ ਬਾਪੂ ਸੂਰਤ ਸਿੰਘ ਖਾਲਸਾ, ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਜੱਥੇਦਾਰ ਹਵਾਰਾ ਦੇ ਬਾਪੂ ਗੁਰਚਰਨ ਸਿੰਘ, ਬਾਬਾ ਰਾਜਾ ਰਾਜ ਸਿੰਘ, ਮਨਮੋਹਨ ਸਿੰਘ, ਮੇਜਰ ਸਿੰਘ ਪੰਜਾਬੀ ਸਮੇਤ ਉਨ੍ਹਾਂ ਸਾਰੇ ਜਾਗਦੀ ਜ਼ਮੀਰ ਵਾਲਿਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਪੰਥਕ ਮੋਰਚੇ ਲਈ ਆਪਾ ਕੁਰਬਾਨ ਕੀਤਾ ਅਤੇ ਉਹ ਸਾਰੇ ਹੀ ਵਧਾਈ ਦੇ ਪਾਤਰ ਹਨ ।
ਕੈਪਸ਼ਨ: ਭਾਈ ਗੁਰਮੀਤ ਸਿੰਘ ਇੰਜਨੀਅਰ ਦਾ ਜੇਲ੍ਹ ਵਿੱਚੋਂ ਰਿਹਾ ਹੋਣ ਮੌਕੇ ਬਾਪ ਗੁਰਚਰਨ ਸਿੰਘ, ਸ. ਪਾਲ ਸਿੰਘ ਫਰਾਂਸ ਅਤੇ ਹੋਰ ਪੰਥਕ ਆਗੂ ਬਾਬਾ ਰਾਜਾ ਰਾਜ ਸਿੰਘ ਅਤੇ ਹੋਰਨਾਂ ਨਾਲ ਸਵਾਗਤ ਕਰਦੇ ਹੋਏ।