15 ਅਗਸਤ ਨੂੰ ਮੋਰਚੇ ਤੋਂ ਵਿਸ਼ਾਲ ਜੱਥਾ ਰੋਸ ਮਾਰਚ ਕਰਦਾ ਚੰਡੀਗੜ੍ਹ ‘ਚ ਦਾਖਲ ਹੋਵੇਗਾ-ਬਾਪੂ ਗੁਰਚਰਨ ਸਿੰਘ

author
0 minutes, 0 seconds Read

ਕੌਮੀ ਇਨਸਾਫ ਮੋਰਚੇ ਦਾ 575ਵਾਂ ਦਿਨ

ਮੁਹਾਲੀ/ਮਲੇਰਕੋਟਲਾ, 13 ਅਗਸਤ (ਬਿਉਰੋ): ਚੰਡੀਗੜ੍ਹ ਦੀਆਂ ਬਰੂਹਾਂ ‘ਤੇ 13 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਲਗਾਏ ਪੱਕੇ ਮੋਰਚੇ ਨੂੰ ਅੱਜ 575 ਦਿਨ ਹੋ ਗਏ ਹਨ ਅਤੇ ਮੋਰਚੇ ਪੂਰੀ ਚੜ੍ਹਦੀ ਕਲਾ ‘ਚ ਚੱਲ ਰਿਹਾ ਹੈ । ਮੋਰਚੇ ਵੱਲੋਂ ਜੋ 15 ਅਗਸਤ ਦੇ ਇਕੱਠ ਦੀ ਕਾਲ ਦਿੱਤੀ ਗਈ ਸੀ ਉਸ ਸਬੰਧੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਨੇ ਇੱਕ ਵੀਡੀਓ ਰਾਹੀਂ ਸਪਸ਼ਟ ਕੀਤਾ ਕਿ ਮੋਰਚੇ ਦੇ ਉਪਰਾਲੇ ਸਦਕਾ ਭਾਈ ਗੁਰਮੀਤ ਸਿੰਘ ਇੰਜਨੀਅਰ ਜੋ ਕੱਲ 14 ਅਗਸਤ ਨੂੰ ਜੇਲ੍ਹ ਵਿੱਚੋਂ ਜਮਾਨਤ ਉੱਤੇ ਰਿਹਾਅ ਹੋ ਰਹੇ ਹਨ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਵਾਲ ਨੂੰ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ 11 ਵਜੇ ਸਨਮਾਨਿਤ ਕੀਤਾ ਜਾਵੇਗਾ ਅਤੇ ਉਸ ਤੋਂ ਬਾਦ ਇੱਕ ਵਿਸ਼ਾਲ ਜੱਥੇ ਦੇ ਰੂਪ ਵਿੱਚ ਮੋਰਚੇ ਤੋਂ ਰੋਸ ਮਾਰਚ ਕਰਦੇ ਹੋਏ ਚੰਡੀਗੜ੍ਹ ਵਿੱਚ ਦਾਖਲ ਹੋਵੇਗਾ । ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਵਹੀਰਾਂ ਘੱਤਕੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਣ ਤਾਂ ਜੋ ਅੰਨ੍ਹੀ, ਬੋਲੀ, ਗੂੰਗੀ ਅਤੇ ਬਹਿਰੀਆਂ ਸਰਕਾਰਾਂ ਦੀ ਨੀਂਦ ਖੋਲੀ ਜਾ ਸਕੇ । ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਜਸਕਰਨ ਸਿੰਘ ਕਾਹਨਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਬਲਜੀਤ ਸਿੰਘ ਭਾਊ, ਗੁਰਦੀਪ ਸਿੰਘ ਬਠਿੰਡਾ, ਕਾਲਾ ਝਾੜ ਸਾਹਿਬ, ਸੁੱਖ ਗਿੱਲ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਮੌਜੂਦ ਸੀ ।

Similar Posts

Leave a Reply

Your email address will not be published. Required fields are marked *